ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਬਣਾਇਆ ਨਿਸ਼ਾਨਾ
Wednesday, Oct 04, 2017 - 02:38 AM (IST)
ਗੁਰਾਇਆ, (ਮੁਨੀਸ਼)- ਥਾਣਾ ਗੁਰਾਇਆ ਦੀ ਚੌਕੀ ਰੁੜਕਾ ਕਲਾਂ ਦੇ ਪਿੰਡ ਰੁੜਕੀ ਵਿਚ ਲੁਟੇਰਿਆਂ ਨੇ ਇਕ ਮੈਡੀਕਲ ਸਟੋਰ ਵਾਲੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਪਾਸੋਂਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਇਲ ਲੁੱਟ ਲਿਆ। ਨਰਿੰਦਰਾ ਮੈਡੀਕਲ ਸਟੋਰ ਰੁੜਕੀ ਦੇ ਮਾਲਕ ਨਰਿੰਦਰ ਪੁੱਤਰ ਗੁਰਦਿਆਲ ਚੰਦ ਨੇ ਦੱਸਿਆ ਕਿ ਰਾਤ ਨੂੰ ਉਹ ਦੁਕਾਨ ਬੰਦ ਕਰ ਕੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਵਿਚ ਇਕ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਪਾਸੋਂ 6000 ਰੁਪਏ ਦੀ ਨਕਦੀ ਅਤੇ ਮੋਬਾਇਲ ਲੁੱਟ ਲਿਆ।
