ਲਾਪਤਾ ਹੋਏ ਨੌਜਵਾਨ ਦਾ ਮੋਟਰਸਾਈਕਲ ਸਰਹਿੰਦ ਫੀਡਰ ਤੋਂ ਬਰਾਮਦ
Tuesday, Feb 06, 2018 - 05:34 PM (IST)
ਤਲਵੰਡੀ ਭਾਈ (ਗੁਲਾਟੀ) - ਪਿੰਡ ਬੋਤੀਆਂ ਵਾਲਾ ਦੇ ਲਾਪਤਾ ਨੌਜਵਾਨ ਭੁਪਿੰਦਰ ਸਿੰਘ ਦਾ ਮੋਟਰਸਾਈਕਲ ਪਿੰਡ ਕਰਮੂਵਾਲਾ ਦੀ ਨਹਿਰ ਕੋਲੋਂ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬੋਤੀਆਂ ਵਾਲਾ ਦੇ ਭੁਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਉਮਰ 22 ਸਾਲ ਜੋ ਪਿੰਡ ਮਿਹਰ ਸਿੰਘ ਵਾਲਾ ਵਿਖੇ ਇਕ ਸ਼ਰਾਬ ਦੇ ਠੇਕੇ 'ਤੇ ਕਾਫੀ ਸਮੇਂ ਤੋਂ ਕੰਮ ਕਰਦਾ ਸੀ ਅਤੇ ਕਈ ਵਾਰ ਰਾਤ ਨੂੰ ਉਕਤ ਸ਼ਰਾਬ ਦੇ ਠੇਕੇ 'ਤੇ ਵੀ ਰਹਿ ਪੈਂਦਾ ਸੀ। ਉਕਤ ਨੌਜਵਾਨ ਦੇ ਪਰਿਵਾਰ ਮੈਂਬਰਾਂ ਮੁਤਾਬਕ 3 ਫਰਵਰੀ ਨੂੰ ਭੁਪਿੰਦਰ ਨੇ ਆਪਣੀ ਰੋਟੀ ਵੀ ਰਾਤ ਨੂੰ ਠੇਕੇ 'ਤੇ ਹੀ ਮੰਗਵਾਈ ਸੀ, ਜਿਸਦਾ ਮੋਟਰਸਾਈਕਲ 5 ਫਰਵਰੀ ਨੂੰ ਪਿੰਡ ਕਰਮੂਵਾਲਾਂ ਨੇੜੇ ਪੈਂਦੀ ਸਰਹਿੰਦ ਫੀਡਰ ਦੇ ਕੋਲੋ ਮਿਲਿਆ। ਜਿਸਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।
