ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਹੋਇਆ ਚੋਰੀ, ਸੀ. ਸੀ. ਟੀ. ਵੀ. ''ਚ ਕੈਦ ਹੋਈ ਪੂਰੀ ਵਾਰਦਾਤ
Friday, Sep 08, 2017 - 06:31 PM (IST)
ਮੱਖੂ (ਵਾਹੀ) : ਮੱਖੂ ਵਿੱਚ ਆਏ ਦਿਨ ਮੋਟਰਸਾਈਕਲ ਚੋਰ ਗਿਰੋਹ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲਗਾਤਾਰ ਹੋ ਰਹੀਆ ਚੋਰੀਆ ਕਾਰਨ ਲੋਕਾਂ ਦੇ ਦਿਲਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲਗਾਤਾਰ ਚੋਰੀਆਂ ਹੋਣ ਦੇ ਬਾਵਜੂਦ ਵੀ ਪੁਲਸ ਪ੍ਰਸ਼ਾਸਨ ਵੱਲੋਂ ਹੁਣ ਤੱਕ ਇਸ ਚੋਰ ਗਿਰੋਹ ਨੂੰ ਫੜਨ ਵਿਚ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ ਅਤੇ ਚੋਰੀ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ। ਬੀਤੇ ਦਿਨੀਂ ਗੌਰਵ ਟੰਡਨ ਪੁੱਤਰ ਭਾਰਤ ਭੂਸ਼ਣ ਵਾਸੀ ਵਾਰਡ ਨੰਬਰ 6 ਮੱਖੂ ਆਪਣੇ ਗ੍ਰਹਿ ਵਿਖੇ ਬਾਅਦ ਦੁਪਿਹਰ 3 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ਹੀਰੋ ਡੀਲੈਕਸ ਸਿਲਵਰ ਰੰਗ 'ਤੇ ਘਰ ਦੇ ਸਾਹਮਣੇ ਗਲੀ ਵਿਚ ਖੜਾ ਕਰਕੇ ਘਰ ਗਿਆ ਤਾਂ ਕੁਝ ਸਮਾਂ ਬਾਅਦ ਜਦ ਘਰ ਤੋਂ ਬਾਹਰ ਆਇਆ ਤਾਂ ਮੋਟਰ ਸਾਇਕਲ ਚੋਰੀ ਹੋ ਚੁੱਕਾ ਸੀ।
ਘਰ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਮੋਟਰਸਾਈਕਲ ਸਵਾਰ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ, ਜਿਸ ਦੀ ਸੂਚਨਾਂ ਥਾਣਾ ਮੱਖੂ ਵਿਖੇ ਦਿੱਤੀ ਗਈ।
