ਮੋਟਰਸਾਈਕਲਾਂ ਦੀ ਟੱਕਰ ''ਚ 2 ਮੌਤਾਂ
Wednesday, Aug 07, 2019 - 04:44 PM (IST)

ਕੌਹਰੀਆਂ (ਸ਼ਰਮਾ) : ਬੁੱਧਵਾਰ ਨੂੰ ਪਿੰਡ ਕੌਹਰੀਆਂ ਵਿਖੇ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ 2 ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕੌਹਰੀਆਂ ਦਾ ਨੌਜਵਾਨ ਗੁਰਪ੍ਰੀਤ ਸਿੰਘ ਬਿੱਲੂ ਰਾਤ ਕਰੀਬ 9 ਵਜੇ ਪਿੰਡ ਭਾਈ ਕੀ ਪਿਸ਼ੌਰ ਵਿਖੇ ਆਪਣੀ ਕੰਬਾਇਨ ਦੀ ਰਿਪੇਅਰ ਕਰਕੇ ਆਪਣੇ ਪਿੰਡ ਕੌਹਰੀਆਂ ਨੂੰ ਆ ਰਿਹਾ ਸੀ ਅਤੇ ਦੂਜੇ ਪਾਸੇ ਤੋਂ ਪਿੰਡ ਕੌਹਰੀਆਂ ਵਿਖੇ ਦੁਕਾਨ ਕਰਨ ਵਾਲਾ ਨੌਜਵਾਨ ਆਪਣੇ ਸਾਥੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਭਾਈ ਕੀ ਪਿਸ਼ੌਰ ਅਤੇ ਕੌਹਰੀਆਂ ਦੇ ਵਿਚਕਾਰ ਦੋਵੇਂ ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਗੁਰਪ੍ਰੀਤ ਸਿੰਘ ਬਿੱਲੂ ਅਤੇ ਗੁਰਜੈਜ ਖਾਨ ਦੀ ਮੌਤ ਹੋ ਗਈ ਜਦ ਕਿ ਇਕ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।
ਇਸ ਸਬੰਧੀ ਥਾਣਾ ਲਹਿਰਾ ਦੇ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਕਿਹਾ ਕਿ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।