ਮੋਟਰਸਾਈਕਲ ਦੀ ਟੱਕਰ ਨਾਲ 10 ਸਾਲਾ ਬੱਚੇ ਦੀ ਮੌਤ

Sunday, Jun 09, 2019 - 06:33 PM (IST)

ਮੋਟਰਸਾਈਕਲ ਦੀ ਟੱਕਰ ਨਾਲ 10 ਸਾਲਾ ਬੱਚੇ ਦੀ ਮੌਤ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਮੋਟਰਸਾਈਕਲ ਅਤੇ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਸਾਈਕਲ ਸਵਾਰ 10 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਭਵਾਨੀਗੜ੍ਹ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਮੁਦੱਈ ਧਰਮਪਾਲ ਸਿੰਘ ਵਾਸੀ ਆਲੋਅਰਖ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਪਿਛਲੀ 7 ਜੂਨ ਨੂੰ ਉਹ ਆਪਣੇ ਲੜਕੇ ਅਮਨਿੰਦਰ ਸਿੰਘ (10) ਨਾਲ ਭੱਠੇ ਤੋਂ ਕੰਮ ਕਰ ਕੇ ਵਾਪਸ ਘਰ ਆ ਰਿਹਾ ਸੀ ਅਤੇ ਅਮਨਿੰਦਰ ਸਿੰਘ ਮੁਦੱਈ ਦੇ ਅੱਗੇ-ਅੱਗੇ ਆਪਣੇ ਸਾਈਕਲ 'ਤੇ ਜਾ ਰਿਹਾ ਸੀ। ਜਦੋਂ ਉਹ ਬਾਹੱਦ ਪਿੰਡ ਆਲੋਅਰਖ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਨੇ ਪਿੱਛੇ ਤੋਂ ਅਮਨਿੰਦਰ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਮਨਿੰਦਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਇਲਾਜ ਅਧੀਨ ਉਸ ਦੀ ਮੌਤ ਹੋ ਗਈ।


author

Gurminder Singh

Content Editor

Related News