ਮੋਟਰਸਾਈਕਲ ਦਾ ਟਾਇਰ ਫੱਟਣ ਨਾਲ ਵਾਪਰੇ ਹਾਦਸੇ ''ਚ ਰੋਡਵੇਜ਼ ਦੇ ਮੁਲਾਜ਼ਮ ਦੀ ਮੌਤ

Wednesday, May 20, 2020 - 05:59 PM (IST)

ਮੋਟਰਸਾਈਕਲ ਦਾ ਟਾਇਰ ਫੱਟਣ ਨਾਲ ਵਾਪਰੇ ਹਾਦਸੇ ''ਚ ਰੋਡਵੇਜ਼ ਦੇ ਮੁਲਾਜ਼ਮ ਦੀ ਮੌਤ

ਸਮਰਾਲਾ (ਗਰਗ, ਬੰਗੜ) : ਅੱਜ ਇਥੇ ਇਕ ਸੜਕ ਹਾਦਸੇ ਦੌਰਾਨ ਡਿਊਟੀ ਤੋਂ ਘਰ ਪਰਤ ਰਹੇ ਪੰਜਾਬ ਰੋਡਵੇਜ਼ ਦੇ ਇਕ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਡਿਊਟੀ ਕਰ ਰਿਹਾ ਸੁਖਪਾਲ ਸਿੰਘ (55) ਪੁੱਤਰ ਬਾਵਾ ਸਿੰਘ ਪਿੰਡ ਕਿਸ਼ਨਪੁਰ (ਰੋਪੜ) ਡਿਊਟੀ ਖਤਮ ਕਰਕੇ ਆਪਣੇ ਮੋਟਰਸਾਈਕਲ 'ਤੇ ਪਿੰਡ ਵਾਪਸ ਜਾ ਰਿਹਾ ਸੀ। ਪੁਲਸ ਚੌਕੀ ਹੇਡੋਂ ਨੇੜੇ ਪੁੱਜਦੇ ਹੀ ਅਚਾਨਕ ਉਸ ਦੇ ਮੋਟਰਸਾਈਕਲ ਦਾ ਅਗਲਾ ਟਾਇਰ ਫੱਟ ਜਾਣ 'ਤੇ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਸ ਹਾਦਸੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News