ਮੋਟਰ ਗੈਰੇਜ 'ਚ 2 ਮਹੀਨਿਆਂ ਅੰਦਰ ਤੀਜੀ ਵਾਰਦਾਤ, CCTV 'ਚ ਕੈਦ ਹੋਈਆਂ ਗੁੰਡਾਗਰਦੀ ਦੀਆਂ ਤਸਵੀਰਾਂ

Monday, Dec 28, 2020 - 01:33 PM (IST)

ਮੋਟਰ ਗੈਰੇਜ 'ਚ 2 ਮਹੀਨਿਆਂ ਅੰਦਰ ਤੀਜੀ ਵਾਰਦਾਤ, CCTV 'ਚ ਕੈਦ ਹੋਈਆਂ ਗੁੰਡਾਗਰਦੀ ਦੀਆਂ ਤਸਵੀਰਾਂ

ਨਾਭਾ (ਰਾਹੁਲ) : ਪੰਜਾਬ 'ਚ ਦਿਨੋਂ-ਦਿਨ ਕਤਲ, ਲੁੱਟਾਂ-ਖੋਹਾਂ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਨਾਭਾ ਦੇ ਭਵਾਨੀਗੜ੍ਹ ਰੋਡ ਵਿਖੇ ਸਾਹਮਣੇ ਆਇਆ ਹੈ, ਜਿੱਥੇ ਅੱਜ ਤੜਕਸਾਰ ਗੁੰਡਾਗਰਦੀ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ। ਇੱਥੇ 5 ਗੁੰਡਾ ਅਨਸਰਾਂ ਦੇ ਵੱਲੋਂ ਮੋਟਰ ਗੈਰੇਜ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ।

PunjabKesari

ਉਨ੍ਹਾਂ ਵੱਲੋਂ ਮੋਟਰ ਗੈਰੇਜ ਦੇ ਅੰਦਰ ਖੜ੍ਹੇ ਵਾਹਨਾਂ 'ਤੇ ਪੈਟਰੋਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਇਸ ਵਾਰਦਾਰ ਦੌਰਾਨ ਮੋਟਰਸਾਈਕਲ ਅੱਗ 'ਚ ਨੁਕਸਾਨਿਆ ਗਿਆ। ਚੰਗੀ ਗੱਲ ਇਹ ਰਹੀ ਕਿ ਮੋਟਰ ਗੈਰੇਜ ਮਾਲਕ ਨੇ ਮੌਕਾ ਪਾਉਂਦੇ ਹੀ ਅੱਗ 'ਤੇ ਕਾਬੂ ਪਾ ਲਿਆ ਅਤੇ ਉਸ ਦਾ ਪਰਿਵਾਰ ਇਸ ਹਾਦਸੇ ਦੌਰਾਨ ਵਾਲ-ਵਾਲ ਬਚ ਗਿਆ। ਉੱਥੇ ਹੀ ਇਸ ਮੋਟਰ ਗੈਰੇਜ 'ਚ ਜਦੋਂ ਇਹ ਹਾਦਸਾ ਵਾਪਰਿਆ ਤਾਂ ਉੱਥੇ ਹੋਰ ਵੀ ਗੱਡੀਆਂ ਜਿਨ੍ਹਾਂ 'ਚ ਪੈਟਰੋਲ ਸੀ, ਖੜ੍ਹੀਆਂ ਸਨ।

ਇਸ ਮੌਕੇ 'ਤੇ ਨਾਭਾ ਕੋਤਵਾਲੀ ਦੇ ਐਸ. ਐਚ. ਓ. ਰਾਜਵਿੰਦਰ ਕੌਰ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਗੁੰਡਾ ਅਨਸਰਾਂ ਨੂੰ ਫੜ੍ਹ ਲਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਮੋਟਰ ਗੈਰੇਜ 'ਚ ਪਿਛਲੇ ਦੋ ਮਹੀਨਿਆਂ ਦੌਰਾਨ ਇਹ ਤੀਜਾ ਹਮਲਾ ਕੀਤਾ ਗਿਆ। ਇਸ ਮੋਟਰ ਗੈਰਜ ਦੇ ਮਾਲਕ ਦੇ ਵੱਲੋਂ ਪਹਿਲਾਂ ਵੀ ਦੋ ਵਾਰੀ ਪੁਲਸ ਨੂੰ ਆਪਣੇ ਨਾਲ ਹੋਈ ਘਟਨਾ ਬਾਰੇ ਜਾਣੂੰ ਕਰਵਾਇਆ ਸੀ, ਜਿਸ ਤੇ ਪੁਲਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਇਹ ਤੀਜਾ ਵੱਡਾ ਘਟਨਾਕ੍ਰਮ ਹੋਣ ਤੋਂ ਵਾਲ-ਵਾਲ ਬਚ ਗਿਆ। ਇਸ ਮੌਕੇ 'ਤੇ ਨਾਭਾ ਕੋਤਵਾਲੀ ਦੇ ਐਸ. ਐਚ. ਓ. ਰਾਜਵਿੰਦਰ ਕੌਰ ਨੇ ਘਟਨਾ ਵਾਲ ਸਥਾਨ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਗੁੰਡਾ ਅਨਸਰਾਂ ਨੂੰ ਫੜ੍ਹ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਦੇ ਆਧਾਰ 'ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News