ਮੋਟਰ ਚਲਾਉਂਦੇ ਸਮੇਂ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, 2 ਬੱਚਿਆਂ ਦਾ ਸੀ ਪਿਓ

06/22/2022 3:05:27 PM

ਭਵਾਨੀਗੜ੍ਹ (ਵਿਕਾਸ, ਕਾਂਸਲ) - ਖੇਤ ਵਾਲੀ ਮੋਟਰ ਚਲਾਉਂਦੇ ਸਮੇਂ ਅਚਾਨਕ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਜਾਣ ਦੀ ਦੁਖ਼ਦ ਸੂਚਨਾ ਮਿਲੀ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਆਈ. ਜਗਤਾਰ ਸਿੰਘ ਇੰਚਾਰਜ ਪੁਲਸ ਚੋਕੀ ਘਰਾਚੋਂ ਨੇ ਦੱਸਿਆ ਕਿ ਪੁਲਸ ਨੂੰ ਗੁਰਦੇਵ ਸਿੰਘ ਵਾਸੀ ਘਰਾਚੋਂ ਨੇ ਦੱਸਿਆ ਕਿ ਉਸਦਾ ਮੁੰਡਾ ਜਗਤਾਰ ਸਿੰਘ (37) ਖੇਤੀਬਾੜੀ ਦਾ ਕੰਮ ਕਰਦਾ ਸੀ। 

ਪੜ੍ਹੋ ਇਹ ਵੀ ਖ਼ਬਰ: ਮੀਂਹ ਤੇ ਹਨ੍ਹੇਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸ਼ਾਮਿਆਨੇ ਪੁੱਟੇ, ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਬੀਤੇ ਦਿਨ ਉਸਦਾ ਮੁੰਡਾ ਪਿੰਡ ਵਿੱਚ ਆਪਣੇ ਖੇਤ ਵਾਲੀ ਮੋਟਰ ਨੂੰ ਚਲਾਉਣ ਗਿਆ ਸੀ ਤਾਂ ਸਟਾਰਟਰ 'ਚ ਕਰੰਟ ਆਉਣ ਕਾਰਨ ਜਗਤਾਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਮਾਸੂਮ ਬੱਚੇ ਛੱਡ ਗਿਆ। ਪੀੜਤ ਪਰਿਵਾਰ ਵੱਲੋਂ ਬੁੱਧਵਾਰ ਨੂੰ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।
 


rajwinder kaur

Content Editor

Related News