ਬੱਚੇ ਦੇ ਗਮ ''ਚ ਰੋ-ਰੋ ਪਥਰਾਈ ਮਾਂ, ਜਿਸ ਨੇ ਵੀ ਦੇਖਿਆ ਕੁਰਲਾ ਉੱਠਿਆ (ਦੇਖੋ ਤਸਵੀਰਾਂ)

Thursday, Sep 10, 2015 - 10:00 AM (IST)

ਬੱਚੇ ਦੇ ਗਮ ''ਚ ਰੋ-ਰੋ ਪਥਰਾਈ ਮਾਂ, ਜਿਸ ਨੇ ਵੀ ਦੇਖਿਆ ਕੁਰਲਾ ਉੱਠਿਆ (ਦੇਖੋ ਤਸਵੀਰਾਂ)


ਚੰਡੀਗੜ੍ਹ— ਸ਼ਹਿਰ ਦੇ ਸੈਕਟਰ 16 ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਬੁੱਧਵਾਰ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਲਾਜ ਲਈ ਲਿਆਂਦੇ ਇਕ ਤਿੰਨ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਡਾਕਟਰਾਂ ''ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਐਂਮਰਜੈਂਸੀ ਆਈ. ਸੀ. ਯੂ. ''ਚ ਲੱਗੇ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਦੂਜੇ ਪਾਸੇ ਬੱਚੇ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੀ ਸੀ। ਉਸ ਦੀ ਜਿਵੇਂ ਸਾਰੀ ਦੁਨੀਆ ਇਕ ਪਲ ਵਿਚ ਲੁੱਟੀ ਗਈ ਹੋਵੇ। ਮ੍ਰਿਤਕ ਬੱਚੇ ਦੀ ਮਾਂ ਰੋ-ਰੋ ਕੇ ਪਥਰਾਅ ਗਈ ਤੇ ਹਸਪਤਾਲ ''ਚ ਮੌਜੂਦ ਜਿਸ ਵੀ ਵਿਅਕਤੀ ਨੇ ਇਹ ਦ੍ਰਿਸ਼ ਦੇਖਿਆ ਉਸ ਦੀਆਂ ਅੱਖਾਂ ''ਚ ਹੀ ਹੰਝੂ ਆ ਗਏ। 
ਬੱਚੇ ਨੂੰ 30 ਅਗਸਤ ਨੂੰ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਸੀ। ਬੱਚੇ ਦਾ ਪਿਤਾ ਰਾਮਕੁਮਾਰ ਮਾਲੀ ਦਾ ਕੰਮ ਕਰਦਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਬੱਚੇ ਦੀ ਮੌਤ ਗਲਤ ਇੰਜੈਕਸ਼ਨ ਦਿੱਤੇ ਜਾਣ ਕਾਰਨ ਹੋਈ ਹੈ ਜਦੋਂ ਕਿ ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਬੱਚੇ ਦਾ ਭਾਰ ਕਾਫੀ ਘੱਟ ਸੀ ਅਤੇ ਉਸ ਦਾ ਹੀਮੋਗਲੋਬਿਨ ਦਾ ਪੱਧਰ ਵੀ ਕਾਫੀ ਘੱਟ ਸੀ। ਢਿੱਡ ਵਿਚ ਇਨਫੈਕਸ਼ਨ ਹੋਈ ਸੀ, ਜੋ ਵੱਧਦੀ ਜਾ ਰਹੀ ਸੀ। ਇਸ ਦਰਮਿਆਨ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੇ ਦੀ ਸਿਹਤ ''ਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਸੀ ਪਰ ਡਾਕਟਰਾਂ ਵੱਲੋਂ ਇੰਜੈਕਸ਼ਨ ਲਗਾਏ ਜਾਣ ਤੋਂ ਬਾਅਦ ਉਹ ਦੁਬਾਰਾ ਬੀਮਾਰ ਗਿਆ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰਾਂ ਨੇ ਗਲਤ ਇੰਜੈਕਸ਼ਨ ਮਾਸੂਮ ਦੇ ਲਗਾ ਦਿੱਤਾ ਸੀ। ਮੌਕੇ ''ਤੇ ਪਹੁੰਚੀ ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸਮਝਾਇਆ ਅਤੇ ਕਿਹਾ ਕਿ ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਪਰ ਪਰਿਵਾਰ ਨੇ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Kulvinder Mahi

News Editor

Related News