ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ

Friday, Aug 07, 2020 - 08:57 AM (IST)

ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ

ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ’ਤੇ ਪੈਂਦੀ ਪੈਂਟਾ ਹੋਮਜ਼ ਸੋਸਾਇਟੀ ਨੇੜੇ ਰਹਿੰਦੇ ਇਕ ਪਰਿਵਾਰ ਨੂੰ ਨਸ਼ੇ ਨੇ ਉਜਾੜ ਦਿੱਤਾ। ਪੁੱਤਰ ਦੀ ਨਸ਼ੇ ਨੇ ਜਾਨ ਲੈ ਲਈ ਤਾਂ ਇਹ ਸਦਮਾ ਮਾਂ ਬਰਦਾਸ਼ਤ ਨਾ ਕਰ ਸਕੀ, ਜਿਸ ਤੋਂ ਬਾਅਦ ਉਸ ਨੇ ਆਪਣੀ 8 ਸਾਲਾਂ ਦੀ ਧੀ ਨਾਲ ਫਾਹਾ ਲੈ ਲਿਆ। ਗੁਆਂਢੀਆਂ ਨੇ ਗੰਭੀਰ ਹਾਲਤ ’ਚ ਮਾਂ-ਧੀ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਾਤਲ ਪਹੁੰਚਾਇਆ, ਜਿੱਥੇ 8 ਸਾਲਾ ਧੀ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ, ਜਦੋਂ ਕਿ ਉਸ ਦੀ ਮਾਂ ਜੇਰੇ ਇਲਾਜ ਹੈ।

ਇਹ ਵੀ ਪੜ੍ਹੋ : ਨਵੀਂ ਨੂੰਹ ਤੋਂ ਦੁਖੀ ਸਹੁਰੇ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ 'ਚ ਬਿਆਨ ਕੀਤਾ ਦਿਲੀ ਦਰਦ
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਮੇਸ਼ਵਰ ਦਾਸ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਤੋਂ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ, ਜਿਸ ਮੁਤਾਬਕ ਜ਼ੀਰਕਪੁਰ ਦੇ ਇਲਾਕੇ ਦੀ ਇਕ 32 ਸਾਲਾ ਜਨਾਨੀ ਪੂਨਮ ਪਤਨੀ ਰੌਣਕੀ, ਜੋ ਕਿ ਪੈਂਟਾ ਹੋਮਜ਼ ਵੀ. ਆਈ. ਪੀ. ਰੋਡ ’ਤੇ ਦੁਕਾਨ ਨੰਬਰ-7 ਦੁਆ ਮਾਰਕਿਟ ’ਚ ਰਹਿੰਦੀ ਸੀ, ਜਿਸ ਦੇ ਤਿੰਨ ਬੱਚੇ ਹਨ।

ਇਹ ਵੀ ਪੜ੍ਹੋ : ...ਤੇ ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਗੇ 'ਆਪਰੇਸ਼ਨ'

ਪੂਨਮ ਦਾ ਇਕ ਪੁੱਤਰ ਦੀਪਕ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਸਰਹਿੰਦ ਰੋਡ ਪਟਿਆਲਾ ਵਿਖੇ ਇਕ ਨਸ਼ਾ ਮੁਕਤੀ ਕੇਂਦਰ ’ਚ ਦਾਖ਼ਲ ਕੀਤਾ ਗਿਆ ਸੀ, ਜਿਸ ਦੀ ਬੀਤੀ 3 ਅਗਸਤ ਨੂੰ ਉੱਥੇ ਹੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪੂਨਮ ਅਤੇ ਉਸ ਦੀ 8 ਸਾਲਾ ਦੀ ਧੀ ਸੀਆ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ, ਜਿਨ੍ਹਾਂ ਨੇ ਬੀਤੀ ਸ਼ਾਮ ਨੂੰ ਆਪਣੇ ਕਮਰੇ ’ਚ ਖ਼ੁਦਕੁਸ਼ੀ ਕਰਨ ਦੇ ਮਨਸੂਬੇ ਨਾਲ ਫਾਹਾ ਲੈ ਲਿਆ। ਗੁਆਂਢੀਆਂ ਨੇ ਦੋਹਾਂ ਨੂੰ ਤੁਰੰਤ ਥੱਲੇ ਉਤਾਰ ਕੇ ਚੰਡੀਗੜ੍ਹ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 8 ਸਾਲਾ ਸੀਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂ ਕਿ ਪੂਨਮ ਹਸਪਤਾਲ 'ਚ ਜੇਰੇ ਇਲਾਜ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਨ ਵਾਲੇ ਜੋੜੇ ਦੀ ਆਪਸ 'ਚ ਨਾ ਬਣੀ, ਪਤਨੀ ਪੇਕੇ ਗਈ ਤਾਂ ਪਿੱਛੋਂ...


author

Babita

Content Editor

Related News