ਕਈ ਸਾਲਾਂ ਬਾਅਦ ਪੁੱਤਾਂ ਕੋਲ ਆਈ ਮਾਂ ਨਾਲ ਵਾਪਰੀ ਅਨਹੋਣੀ, ਇੰਝ ਮਿਲੀ ਮੌਤ ਕਿ ਸੋਚਿਆ ਨਾ ਸੀ

Monday, Nov 08, 2021 - 11:06 AM (IST)

ਲੁਧਿਆਣਾ (ਰਾਜ) : ਢੰਡਾਰੀ ਦੀ ਜਗਦੀਸ਼ ਕਾਲੋਨੀ ਵਿਚ ਬਿਹਾਰ ਤੋਂ ਇਕ ਬਜ਼ੁਰਗ ਔਰਤ ਛੱਠ ਪੂਜਾ ਲਈ ਆਪਣੇ ਪੁੱਤਰਾਂ ਨਾਲ ਰਹਿਣ ਆਈ ਸੀ ਪਰ ਹੌਣੀ ਨੂੰ ਕੌਣ ਟਾਲ ਸਕਦਾ ਹੈ। ਪਿੰਡ ਤੋਂ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਜਨਾਨੀ ਪੌੜੀਆਂ ਤੋਂ ਤਿਲਕ ਗਈ ਅਤੇ ਹੇਠਾਂ ਡਿੱਗ ਕੇ ਮੌਤ ਹੋ ਗਈ। ਪੁੱਤਰਾਂ ਨੂੰ ਵੀ ਕੀ ਪਤਾ ਸੀ ਕਿ ਕਈ ਸਾਲਾਂ ਬਾਅਦ ਉਨ੍ਹਾਂ ਕੋਲ ਆਈ ਮਾਂ ਦੀ ਲਾਸ਼ ਹੀ ਵਾਪਸ ਆਵੇਗੀ। ਇਸ ਦੇ ਨਾਲ ਹੀ ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਚੌਕੀ ਢੰਡਾਰੀ ਕਲਾਂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਮੰਤਰੀ ਮੰਡਲ ਵਲੋਂ ‘ਪੰਜਾਬ ਐਕਟ-2008’ ’ਚ ਸੋਧ ਨੂੰ ਪ੍ਰਵਾਨਗੀ

ਚੌਕੀ ਇੰਚਾਰਜ ਧਰਮਪਾਲ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਜਾਨਕੀ ਦੇਵੀ (70) ਹੈ, ਜੋ ਬਿਹਾਰ ਦੀ ਰਹਿਣ ਵਾਲੀ ਹੈ। ਉਸ ਦੇ ਪੁੱਤਰ ਜਗਦੀਸ਼ ਕਾਲੋਨੀ, ਲੁਧਿਆਣਾ ’ਚ ਰਹਿੰਦੇ ਹਨ। ਕੁਝ ਦਿਨਾਂ ਬਾਅਦ ਛੱਠ ਪੂਜਾ ਹੈ, ਇਸ ਲਈ ਬਜ਼ੁਰਗ ਔਰਤ ਛੱਠ ਪੂਜਾ ਕਰਨ ਲਈ ਆਪਣੇ ਪੁੱਤਰਾਂ ਕੋਲ ਆਈ। ਔਰਤ ਐਤਵਾਰ ਸਵੇਰੇ ਹੀ ਲੁਧਿਆਣਾ ਪਹੁੰਚੀ ਸੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਦੋਸ਼ਾਂ ਤੋਂ ਬਾਅਦ ਰਵਨੀਤ ਬਿੱਟੂ ਦਾ ਧਮਾਕਾ, ਤੰਜ ਕੱਸਦਿਆਂ ਆਖੀ ਵੱਡੀ ਗੱਲ

ਬਜ਼ੁਰਗ ਨੇ ਨਹਾਉਣ ਤੋਂ ਬਾਅਦ ਆਪਣੇ ਸਿਰ ’ਤੇ ਮਹਿੰਦੀ ਲਗਾਈ ਸੀ। ਇਸ ਤੋਂ ਬਾਅਦ, ਮਹਿੰਦੀ ਸੁੱਕਣ ਲਈ ਛੱਤ ’ਤੇ ਗਈ। ਕੁਝ ਸਮੇਂ ਬਾਅਦ ਜਦੋਂ ਉਹ ਦੋਬਾਰਾ ਹੇਠਾਂ ਆਉਣ ਲੱਗੀ ਤਾਂ ਅਚਾਨਕ ਉਸ ਦਾ ਪੈਰ ਪੌੜੀਆਂ ਤੋਂ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਈ, ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੇ ਪੁੱਤਰ ਉਸ ਨੂੰ ਤੁਰੰਤ ਫੋਰਟਿਸਟ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਜਨਾਨੀ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਵਿਚ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਕੀਤਾ ਸਸਤਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News