ਫਿਰੌਤੀ ਨਾ ਦੇਣ ’ਤੇ ਟਿੰਮੀ ਚਾਵਲਾ ਵਰਗਾ ਹਾਲ ਕਰਨ ਦੀਆਂ ਧਮਕੀਆਂ ਦੇਣ ਵਾਲੇ ਮਾਂ-ਪੁੱਤ ਤੇ ਜਵਾਈ ਗ੍ਰਿਫ਼ਤਾਰ
Tuesday, Jan 03, 2023 - 12:48 AM (IST)
ਜਲੰਧਰ (ਮਹੇਸ਼) : ਨਕੋਦਰ ਨਿਵਾਸੀ ਸੰਜੀਵ ਕੁਮਾਰ ਨੂੰ 45 ਲੱਖ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਟਿੰਮੀ ਚਾਵਲਾ ਵਰਗਾ ਹਾਲ ਕਰਨ ਦੀਆਂ ਧਮਕੀਆਂ ਦੇਣ ਵਾਲੇ 4 ਮੈਂਬਰੀ ਗਿਰੋਹ ਦੇ 3 ਮੈਂਬਰਾਂ ਨੂੰ ਜ਼ਿਲ੍ਹਾ ਦਿਹਾਤੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਕਿਸ਼ਨਗ਼ੜ੍ਹ ਚੌਕ ’ਚ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ 'ਚ ਟਕਰਾਈਆਂ ਗੱਡੀਆਂ, 5 ਜ਼ਖ਼ਮੀ
ਐੱਸ. ਪੀ. ਡੀ. ਸਰਬਜੀਤ ਸਿੰਘ ਬਾਹੀਆ ਨੇ ਉਕਤ ਸਬੰਧ ਵਿਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀ. ਐੱਸ. ਪੀ. ਜਸਵਿੰਦਰ ਸਿੰਘ ਚਾਹਲ ਦੀ ਅਗਵਾਈ 'ਚ ਕ੍ਰਾਈਮ ਬ੍ਰਾਂਚ ਦੇ ਮੁਖੀ ਪੁਸ਼ਪ ਬਾਲੀ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਸੁਖਵਿੰਦਰ ਕੌਰ ਪਤਨੀ ਮੇਜਰ ਲਾਲ ਨਿਵਾਸੀ ਆਵਾ ਮੁਹੱਲਾ, ਥਾਣਾ ਸਿਟੀ ਨਕੋਦਰ, ਜ਼ਿਲਾ ਜਲੰਧਰ ਅਤੇ ਉਸਦਾ ਬੇਟਾ ਰਾਹੁਲ ਕੁਮਾਰ ਉਰਫ ਅਮਨ ਤੇ ਜਵਾਈ ਸਿਮਰਨਜੀਤ ਸਿੰਘ ਉਰਫ ਸੰਨੀ ਪੁੱਤਰ ਬਲਰਾਜ ਸਿੰਘ ਉਰਫ ਬਿੱਟੂ ਨਿਵਾਸੀ ਮੁਹੱਲਾ ਮੱਲ੍ਹੀਆਂ, ਥਾਣਾ ਸਿਟੀ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਸ਼ਾਮਲ ਹਨ, ਜਦੋਂ ਕਿ ਇਸ ਮਾਮਲੇ ਵਿਚ ਫ਼ਰਾਰ ਗਿਰੋਹ ਦੇ ਚੌਥੇ ਮੈਂਬਰ ਜਸਕੀਰਤ ਸਿੰਘ ਉਰਫ ਜਸਕਰਨ ਜੱਸਾ ਪੁੱਤਰ ਗੁਰਨਾਮ ਸਿੰਘ ਨਿਵਾਸੀ ਮੁਹੱਲਾ ਢੇਰੀਆਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫੋਨ ਨਾ ਚੁੱਕਣ 'ਤੇ ਨੌਜਵਾਨ ਦੀ ਭਾਲ 'ਚ ਦੁਕਾਨ 'ਤੇ ਪੁੱਜੇ ਪਰਿਵਾਰ ਵਾਲੇ, ਦੇਖ ਉੱਡੇ ਹੋਸ਼
ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਕਾਬੂ ਮੁਲਜ਼ਮਾਂ ਵੱਲੋਂ ਸੰਜੀਵ ਕੁਮਾਰ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗਿਰੋਹ ਵੱਲੋਂ ਮੰਗੀ ਗਈ 45 ਲੱਖ ਰੁਪਏ ਦੀ ਫਿਰੌਤੀ ਦੇ ਪੈਸਿਆਂ ਵਿਚੋਂ 20 ਲੱਖ ਰੁਪਏ ਸੁਖਵਿੰਦਰ ਕੌਰ ਅਤੇ ਉਸਦੇ ਬੇਟੇ ਤੇ ਜਵਾਈ ਦੇ ਹਿੱਸੇ ਵਿਚ ਆਉਣੇ ਸਨ, ਜਦੋਂ ਕਿ ਬਾਕੀ ਦੇ 25 ਲੱਖ ਰੁਪਏ ਫ਼ਰਾਰ ਚੌਥੇ ਮੁਲਜ਼ਮ ਜਸਕੀਰਤ ਸਿੰਘ ਉਰਫ ਜਸਕਰਨ ਜੱਸਾ ਨੇ ਰੱਖਣੇ ਸਨ। ਫਿਰੌਤੀ ਦੇ ਪੈਸੇ ਦੇਣ ਲਈ ਸੰਜੀਵ ਕੁਮਾਰ ਨੂੰ 2 ਜਨਵਰੀ ਦਾ ਸਮਾਂ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਸ ’ਤੇ ਹਮਲਾ ਕਰਵਾਇਆ ਜਾਣਾ ਸੀ।
ਇਹ ਵੀ ਪੜ੍ਹੋ : SSOC ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ’ਚ ਕੀਤਾ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ
ਇਹ ਯੋਜਨਾ ਪੂਰੇ ਮਾਮਲੇ ਦੇ ਕਿੰਗਪਿਨ ਸੁਖਵਿੰਦਰ ਕੌਰ ਦੇ ਬੇਟੇ ਰਾਹੁਲ ਉਰਫ ਅਮਨ ਵੱਲੋਂ ਬਣਾਈ ਗਈ ਸੀ। ਅਮਨ ਗਗਨ ਪਾਰਕ ਨਕੋਦਰ ਨਿਵਾਸੀ ਸੰਜੀਵ ਕੁਮਾਰ ਦੀ ਬਿਲਡਿੰਗ ਵਿਚ ਪਿਛਲੇ 4 ਮਹੀਨਿਆਂ ਤੋਂ ਰੋਹਿਤ ਵਰਮਾ ਨਿਵਾਸੀ ਪਿੰਡ ਜੰਡਿਆਲਾ ਮੰਜਕੀ ਦੇ ਟੂ ਮੇਕਓਵਰ ਨਾਂ ਦੇ ਸੈਲੂਨ ਵਿਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਭਾਜਪਾ ਵਿਧਾਇਕ ਨੂੰ ਦੱਸਿਆ ਜ਼ਿੰਮੇਵਾਰ
ਸੰਜੀਵ ਕੁਮਾਰ ਰੋਹਿਤ ਵਰਮਾ ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਲੈਂਦਾ ਸੀ। ਸੰਜੀਵ ਕਾਫੀ ਅਮੀਰ ਆਦਮੀ ਹੈ, ਜਿਸ ਦੀਆਂ ਨਕੋਦਰ ਵਿਚ ਅਤੇ ਹੋਰ ਵੀ ਕਾਫੀ ਦੁਕਾਨਾਂ ਹਨ। ਸੁਖਵਿੰਦਰ ਕੌਰ, ਅਮਨ, ਸੰਨੀ ਅਤੇ ਜੱਸਾ ਨੇ ਮਿਲ ਕੇ 2 ਨੰਬਰੀ ਸਿਮ ਤੋਂ ਸੰਜੀਵ ਕੁਮਾਰ ਨੂੰ ਜਾਨੋਂ ਮਾਰਨ ਦੀ ਧਮਕੀ 26 ਦਸੰਬਰ 2022 ਨੂੰ ਦਿੱਤੀ ਸੀ। ਇਸ ਸਬੰਧ ਵਿਚ ਇਸ ਤੋਂ ਵ੍ਹਟਸਐਪ ਮੈਸੇਜ ਵੀ ਸੰਜੀਵ ਕੁਮਾਰ ਨੂੰ ਕੀਤਾ ਗਿਆ ਸੀ। 1 ਜਨਵਰੀ ਨੂੰ ਦਿਹਾਤੀ ਪੁਲਸ ਦੇ ਥਾਣਾ ਸਿਟੀ ਨਕੋਦਰ ਵਿਚ ਸੰਜੀਵ ਕੁਮਾਰ ਤੋਂ ਫਿਰੌਤੀ ਮੰਗਣ ਵਾਲਿਆਂ ਖ਼ਿਲਾਫ਼ ਧਾਰਾ 386, 120-ਬੀ ਅਤੇ 34 ਆਈ. ਪੀ. ਸੀ. ਤਹਿਤ 1 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।