ਮਾਂ ਨੇ ਪੁੱਤ ਦੇ ਡੇਢ ਲੱਖ ਰੁਪਏ ਕਬਾੜੀ ਨੂੰ ਵੇਚੇ, ਫਿਰ ਜੋ ਹੋਇਆ, ਹਰ ਕੋਈ ਰਹਿ ਗਿਆ ਹੈਰਾਨ
Wednesday, Apr 01, 2026 - 04:29 PM (IST)
ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ 'ਚ ਇੱਕ ਨੌਜਵਾਨ ਦੀ ਮਾਂ ਨੇ ਉਸ ਦੇ ਡੇਢ ਲੱਖ ਰੁਪਏ ਕਬਾੜ ਸਮਝ ਕੇ ਕਬਾੜੀ ਨੂੰ ਵੇਚ ਦਿੱਤੇ। ਇਹ ਰਕਮ ਨੌਜਵਾਨ ਨੇ ਡੇਢ ਸਾਲ ਦੀ ਮਿਹਨਤ ਨਾਲ ਜਮ੍ਹਾਂ ਕੀਤੀ ਸੀ। ਹਾਲਾਂਕਿ ਤਿੰਨ ਵੱਖ-ਵੱਖ ਹੱਥਾਂ 'ਚੋਂ ਲੰਘਣ ਤੋਂ ਬਾਅਦ ਇਹ ਪੈਸੇ ਨੌਜਵਾਨ ਨੂੰ ਸਹੀ-ਸਲਾਮਤ ਵਾਪਸ ਮਿਲ ਗਏ। ਇਹ ਘਟਨਾ ਜਲਾਲਾਬਾਦ ਦੇ ਪਿੰਡ ਫਲੀਆਂਵਾਲਾ ਤੋਂ ਸਾਹਮਣੇ ਆਈ ਹੈ। ਪਿੰਡ ਕਮਰੇਵਾਲਾ ਦਾ ਰਹਿਣ ਵਾਲਾ ਨੌਜਵਾਨ ਸੋਨੂੰ ਇੱਕ ਸ਼ੈਲਰ 'ਚ ਕੰਮ ਕਰਦਾ ਹੈ। ਉਸ ਨੇ ਚੋਰੀ ਦੇ ਡਰੋਂ ਆਪਣੀ ਡੇਢ ਸਾਲ ਦੀ ਕਮਾਈ ਕੁੱਲ ਡੇਢ ਲੱਖ ਰੁਪਏ, ਸੁੱਕੀਆਂ ਰੋਟੀਆਂ ਦੇ ਇੱਕ ਥੈਲੇ 'ਚ ਲੁਕੋ ਕੇ ਰੱਖੇ ਹੋਏ ਸਨ। ਜਦੋਂ ਨੌਜਵਾਨ ਕੰਮ 'ਤੇ ਗਿਆ ਹੋਇਆ ਸੀ ਤਾਂ ਉਸ ਦੀ ਮਾਂ ਨੇ ਇੱਕ ਫੇਰੀਵਾਲੇ ਰਾਜਕੁਮਾਰ ਨੂੰ ਕਬਾੜ ਦੇ ਨਾਲ ਉਹ ਥੈਲਾ ਵੀ ਵੇਚ ਦਿੱਤਾ, ਜਿਸ 'ਚ ਡੇਢ ਲੱਖ ਰੁਪਏ ਰੱਖੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਅੱਜ ਤੋਂ ਸਫ਼ਰ ਹੋਇਆ ਮਹਿੰਗਾ, NHAI ਨੇ ਵਧਾਈਆਂ ਟੋਲ ਦਰਾਂ
ਫੇਰੀਵਾਲੇ ਨੇ ਅੱਗੇ ਇਹ ਸਾਮਾਨ ਤੀਰਥ ਨਾਮਕ ਵੱਡੇ ਕਬਾੜੀ ਨੂੰ ਵੇਚਿਆ, ਜਿਸ ਨੇ ਫਿਰ ਸੁੱਕੀਆਂ ਰੋਟੀਆਂ ਵਾਲਾ ਥੈਲਾ ਦੁੱਧ ਡੇਅਰੀ ਵਾਲੇ ਪੱਪੂ ਬੈਟਰੀ ਵਾਲੇ ਨੂੰ ਵੇਚ ਦਿੱਤਾ। ਜਦੋਂ ਨੌਜਵਾਨ ਘਰ ਪਰਤਿਆ ਅਤੇ ਉਸ ਨੇ ਆਪਣੀ ਮਾਂ ਤੋਂ ਸੁੱਕੀਆਂ ਰੋਟੀਆਂ ਦੇ ਥੈਲੇ ਬਾਰੇ ਪੁੱਛਿਆ ਤਾਂ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਹ ਫੇਰੀਵਾਲੇ ਨੂੰ ਵੇਚ ਦਿੱਤਾ ਹੈ। ਇਹ ਸੁਣ ਕੇ ਸੋਨੂੰ ਹੈਰਾਨ ਰਹਿ ਗਿਆ ਅਤੇ ਉਸ ਨੇ ਤੁਰੰਤ ਕਬਾੜੀ ਦੀ ਭਾਲ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਭਾਲ ਤੋਂ ਬਾਅਦ ਉਹ ਕਬਾੜੀ ਤੱਕ ਪਹੁੰਚਿਆ ਅਤੇ ਆਪਣੀ ਪੂਰੀ ਗੱਲ ਦੱਸੀ।
ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਮੰਡੀਆਂ ਅੱਜ ਤੋਂ ਰਹਿਣਗੀਆਂ ਬੰਦ, ਪੜ੍ਹੋ ਕੀ ਹੈ ਕਾਰਨ
ਕਬਾੜੀ ਨੇ ਪੱਪੂ ਬੈਟਰੀ ਵਾਲੇ ਤੋਂ ਸੁੱਕੀਆਂ ਰੋਟੀਆਂ ਵਾਲਾ ਥੈਲਾ ਵਾਪਸ ਲਿਆ ਕੇ ਈਮਾਨਦਾਰੀ ਦਿਖਾਉਂਦੇ ਹੋਏ ਡੇਢ ਲੱਖ ਰੁਪਏ ਨੌਜਵਾਨ ਨੂੰ ਵਾਪਸ ਕਰ ਦਿੱਤੇ। ਵੱਡੀ ਗੱਲ ਇਹ ਰਹੀ ਕਿ ਤਿੰਨ ਥਾਵਾਂ 'ਤੇ ਜਾਣ ਦੇ ਬਾਵਜੂਦ ਨਕਦੀ ਵਾਲੇ ਥੈਲੇ ਨੂੰ ਕਿਸੇ ਨੇ ਵੀ ਖੋਲ੍ਹ ਕੇ ਨਹੀਂ ਦੇਖਿਆ। ਪਿੰਡ ਮੋਹਕਮ ਅਰਾਈਆਂ ਦੇ ਸਰਪੰਚ ਪਰਮਿੰਦਰ ਸਿੰਘ ਨੇ ਇਸ ਅਨੋਖੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਨੌਜਵਾਨ ਭਾਵੁਕ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਂ ਇੱਟਾਂ ਚੁੱਕ-ਚੁੱਕ ਕੇ ਇਹ ਪੈਸੇ ਜੋੜੇ ਸਨ, ਇਹ ਮੇਰੀ ਮਿਹਨਤ ਦੀ ਕਮਾਈ ਹੈ ਜੋ ਵਾਪਸ ਮਿਲ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
