ਮੁੰਡੇ ਤੇ ਕੁੜੀ ਦੀ ਮਾਂ ਦਾ ਦਖਲ ਵੀ ਘਰ ਵਸਣ ’ਚ ਪੈਦਾ ਕਰ ਰਿਹਾ ਰੁਕਾਵਟ
Wednesday, Jul 05, 2023 - 02:04 PM (IST)
ਲੁਧਿਆਣਾ (ਰਿਸ਼ੀ) : ਮਾਂ-ਬਾਪ ਵਲੋਂ ਆਪਣੇ ਵਲੋਂ ਬੇਟੀ ਦਾ ਵਿਆਹ ਇਹ ਸੋਚ ਕੇ ਕੀਤਾ ਜਾਂਦਾ ਹੈ ਤਾਂ ਕਿ ਹੁਣ ਉਹ ਆਪਣੇ ਸਹੁਰੇ ਘਰ ’ਚ ਖੁਸ਼ ਰਹੇਗੀ ਪਰ ਇਸ ਹਾਈਟੈਕ ਜ਼ਮਾਨੇ ’ਚ ਮੁੰਡੇ-ਕੁੜੀਆਂ ਨੂੰ ਆਪਣਾ ਘਰ ਵਸਾਉਣ ’ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੁਲਸ ਕੋਲ ਜਦੋਂ ਉਹ ਸ਼ਿਕਾਇਤ ਲੈ ਕੇ ਪੁੱਜਦੇ ਹਨ ਤਾਂ 50 ਫੀਸਦੀ ਤੋਂ ਵੱਧ ਮਾਮਲਿਆਂ ’ਚ ਪੁਲਸ ਸਮਝੌਤਾ ਕਰਵਾ ਕੇ ਫਿਰ ਘਰ ਵਸਾਉਣ ਦਾ ਯਤਨ ਕਰਦੀ ਹੈ ਤਾਂ ਕਿ ਕਿਸੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਪਰ ਫਿਰ ਵੀ ਅੱਜ ਦੇ ਸਮੇਂ ’ਚ ਵੂਮੈਨ ਸੈੱਲ ’ਚ ਆਉਣ ਵਾਲੀਆਂ ਸ਼ਿਕਾਇਤਾਂ ਕੁਝ ਹੋਰ ਬਿਆਨ ਕਰਦੀਆਂ ਹਨ। ਪਹਿਲਾਂ ਵੂਮੈਨ ਸੈੱਲ ’ਚ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕੀਤੇ ਜਾਣ ਦੀਆਂ ਜ਼ਿਆਦਾ ਸ਼ਿਕਾਇਤਾਂ ਪੁਲਸ ਨੂੰ ਮਿਲਦੀਆਂ ਸਨ ਪਰ ਅੱਜ ਦੇ ਸਮੇਂ ’ਚ ਜ਼ਿਆਦਾ ਸ਼ਿਕਾਇਤਾਂ ਮੁੰਡੇ ਅਤੇ ਕੁੜੀ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਦੀਆਂ ਮਾਤਾਵਾਂ ਨੂੰ ਲੈ ਕੇ ਹਨ। ਪੁਲਸ ਦੀ ਮੰਨੀਏ ਤਾਂ ਕਈ ਮਾਮਲਿਆਂ ’ਚ ਵਿਆਹ ਤੋਂ ਬਾਅਦ ਕੁੜੀ ਦਾ ਆਪਣੀ ਮਾਂ ਨਾਲ ਜ਼ਿਆਦਾ ਫੋਨ ’ਤੇ ਗੱਲ ਕਰਨਾ ਅਤੇ ਪੇਕੇ ਪਰਿਵਾਰ ਦੇ ਸੰਪਰਕ ’ਚ ਰਹਿ ਕੇ ਸਹੁਰੇ ਪੱਖ ਦੀ ਹਰ ਛੋਟੀ-ਛੋਟੀ ਗੱਲ ਸ਼ੇਅਰ ਕਰਨਾ, ਇਕ ਮੁੱਖ ਕਾਰਨ ਬਣਦਾ ਨਜ਼ਰ ਆ ਰਿਹਾ ਹੈ, ਜਦੋਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਮੁੰਡਾ ਆਪਣੀ ਮਾਂ ਦੀ ਗੱਲ ਜ਼ਿਆਦਾ ਸੁਣਦਾ ਹੈ ਅਤੇ ਪਤਨੀ ਨੂੰ ਸਮਝ ਨਹੀਂ ਪਾਉਂਦਾ ਅਤੇ ਨਾ ਹੀ ਉਸ ਵੱਲ ਆਪਣਾ ਝੁਕਾਅ ਕਰ ਪਾਉਂਦਾ ਹੈ, ਜਿਸ ਕਾਰਨ ਕੁੜੀ ਤੰਗ ਹੋ ਕੇ ਵੂਮੈਨ ਸੈੱਲ ’ਚ ਇਨਸਾਫ ਲਈ ਪੁੱਜ ਜਾਂਦੀ ਹੈ। ਇੰਨਾ ਹੀ ਨਹੀਂ, ਨੌਜਵਾਨਾਂ ਵਲੋਂ ਮੋਬਾਇਲ ਫੋਨ ਜ਼ਿਆਦਾ ਵਰਤਣਾ ਵੀ ਵੱਖ ਹੋਣ ਦਾ ਕਾਰਨ ਹੈ।
ਕਈ ਅਜਿਹੀਆਂ ਸ਼ਿਕਾਇਤਾਂ ਵੀ ਆਈਆਂ ਹਨ, ਜਿਨ੍ਹਾਂ ਵਿਚ ਪਤੀ-ਪਤਨੀ ਇਕ-ਦੂਜੇ ’ਤੇ ਸੋਸ਼ਲ ਮੀਡੀਆ ’ਤੇ ਜ਼ਿਆਦਾ ਐਕਟਿਵ ਰਹਿਣ ਅਤੇ ਆਪਸ ’ਚ ਗੱਲ ਕਰਨ ਲਈ ਸਮਾਂ ਨਾ ਦੇਣ ਦੀ ਗੱਲ ਕਹੀ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ਼ੱਕ ਰਹਿੰਦਾ ਹੈ ਕਿ ਉਨ੍ਹਾਂ ਦੇ ਲਾਈਫ ਪਾਰਟਨਰ ਦਾ ਝੁਕਾਅ ਕਿਸੇ ਹੋਰ ਵੱਲ ਹੈ। ਪਾਰਟਨਰ ਦੇ ਚਰਿੱਤਰ ’ਤੇ ਸ਼ੱਕ ਵੀ ਇਕ ਮੁੱਖ ਕਾਰਨ ਹੈ। ਜਦੋਂ ਆਪਸ ’ਚ ਝਗੜਾ ਹੁੰਦਾ ਹੈ ਤਾਂ ਹੌਸਲਾ ਰੱਖਣ ਦੀ ਬਜਾਏ ਇਕ-ਦੂਜੇ ਤੋਂ ਨਾਲ ਕਾਫੀ ਬਹਿਸ ਕਰਨ ਲੱਗ ਪੈਂਦੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵੈਟ ਦੀਆਂ ਪੈਂਡਿੰਗ ਰਿਟਰਨਾਂ ਦਾ ਮਾਮਲਾ ਉਠਾਇਆ
ਲਵਮੈਰਿਜ ਵੀ ਨਹੀਂ ਹੁੰਦੀ ਕਮਾਯਾਬ
ਪੁਲਸ ਕੋਲ ਅਜਿਹੀਆਂ ਵੀ ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ’ਚ ਲਵਮੈਰਿਜ ਕਰਵਾਈ ਗਈ ਹੈ ਪਰ 1 ਸਾਲ ਦੇ ਅੰਦਰ-ਅੰਦਰ ਉਹ ਵੂਮੈਨ ਸੈੱਲ ’ਚ ਪੁੱਜ ਜਾਂਦੇ ਹਨ। ਅਜਿਹਾ ਦੋਵਾਂ ਵਲੋਂ ਮਾਂ-ਬਾਪ ਦੀ ਗੱਲ ਨਾ ਮੰਨ ਕੇ ਚੁੱਕੇ ਗਏ ਕਦਮ ਕਾਰਨ ਹੁੰਦਾ ਹੈ। ਫਿਰ ਵੂਮੈਲ ਸੈੱਲ ’ਚ ਇਕ-ਦੂਜੇ ਦੇ ਚਰਿੱਤਰ ਨੂੰ ਲੈ ਕੇ ਐਲੀਗੇਸ਼ਨ ਲਗਾ ਰਹੇ ਹਨ।
ਸਾਲ 2023 ’ਚ ਦਾਜ ਖਾਤਰ ਤੰਗ-ਪਰੇਸ਼ਾਨ ਕਰਨ ਦੇ ਦਰਜ ਕੇਸਾਂ ਦਾ ਵੇਰਵਾ
ਸਾਲ 2023 ਤੋਂ ਪਹਿਲਾਂ 6 ਮਹੀਨਿਆਂ ਦੀ ਗੱਲ ਕਰੀਏ ਤਾਂ 6 ਮਹੀਨਿਆਂ ’ਚ 42 ਕੇਸ ਦਰਜ ਹੋਏ ਹਨ, ਜਦੋਂਕਿ ਸਾਲ 2022 ’ਚ 138 ਦਾਜ ਦੇ ਕੇਸ ਦਰਜ ਕੀਤੇ ਗਏ ਸਨ। ਇਸ ਸਾਲ ਦਾਜ ਖਾਤਰ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਦੀ ਗਿਣਤੀ ’ਚ ਕਮੀ ਆਈ ਹੈ।
ਇਹ ਵੀ ਪੜ੍ਹੋ : 2011 ਤੋਂ ਪਹਿਲਾਂ ਰਜਿਸਟਰਡ ਵਾਹਨਾਂ ’ਤੇ ਹਾਈ-ਸਕਿਓਰਿਟੀ ਨੰਬਰ ਪਲੇਟ ਲਗਵਾਉਣਾ ਲੰਬੀ ਪ੍ਰਕਿਰਿਆ
ਮਹੀਨਾ | ਦਰਜ ਮਾਮਲੇ |
ਜਨਵਰੀ | 09 |
ਫਰਵਰੀ | 01 |
ਮਾਰਚ | 04 |
ਅਪ੍ਰੈਲ | 08 |
ਮਈ | 11 |
ਜੂਨ | 09 |
ਕੈਨੇਡਾ ਤੋਂ ਰਿਪੇਅਰ ਲਈ ਭੇਜੇ ਮੋਬਾਇਲ ਨੇ ਖੋਲ੍ਹਿਆ ਵਿਆਹੁਤਾ ਦਾ ਰਾਜ
ਵੂਮੈਲ ਸੈੱਲ ’ਚ ਇਕ ਅਜਿਹਾ ਕੇਸ ਦਰਜ ਕੀਤਾ ਗਿਆ, ਜਿਸ ਵਿਚ ਸ਼ਿਕਾਇਤਕਰਤਾ ਕੁੜੀਨਹੀਂ, ਸਗੋਂ ਮੁੰਡਾ ਹੈ। ਦੋ ਕਾਫੀ ਪੁਰਾਣੇ ਦੋਸਤਾਂ ਨੇ ਆਪਣੇ ਬੱਚਿਆਂ ਦਾ ਆਪਸ ’ਚ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਕੁੜੀ ਪਹਿਲਾਂ ਪੜ੍ਹਨ ਬਹਾਨੇ ਕੈਨੇਡਾ ਚਲੀ ਗਈ, ਜਿੱਥੇ ਉਸ ਦਾ ਕਿਸੇ ਨੌਜਵਾਨ ਨਾਲ ਅਫੇਅਰ ਚੱਲ ਪਿਆ। ਇਸੇ ਦੌਰਾਨ ਉਸ ਦਾ ਮੋਬਾਇਲ ਖਰਾਬ ਹੋ ਗਿਆ। ਜਦੋਂ ਉਸ ਨੇ ਭਾਰਤ ਆਪਣਾ ਮੋਬਾਇਲ ਮਾਂ ਨੂੰ ਭੇਜਿਆ ਤਾਂ ਮਾਂ ਨੇ ਜਵਾਈ ਨੂੰ ਮੋਬਾਇਲ ਠੀਕ ਕਰਵਾਉਣ ਲਈ ਕਿਹਾ। ਜਦੋਂ ਮੋਬਾਇਲ ਠੀਕ ਕਰਵਾਇਆ ਤਾਂ ਨੌਜਵਾਨ ਦੇ ਹੋਸ਼ ਉੱਡ ਗਏ ਕਿਉਂਕਿ ਉਸ ਵਿਚ ਉਸ ਦੀ ਪਤਨੀ ਦੀਆਂ ਵਿਦੇਸ਼ ’ਚ ਨੌਜਵਾਨ ਨਾਲ ਇਤਰਾਜ਼ਯੋਗ ਫੋਟੋਆਂ ਸਨ। ਰਾਜ ਖੁੱਲ੍ਹਣ ’ਤੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।
ਇਕੱਠੇ ਕੰਮ ਕਰਦੇ ਹੋਏ ਲਵ ਮੈਰਿਜ ਤੋਂ 1 ਸਾਲ ਬਾਅਦ ਐੱਫ. ਆਈ. ਆਰ.
ਲਵਮੈਰਿਜ ਕਰਵਾ ਰਹੇ ਨੌਜਵਾਨਾਂ ਦੀ ਵੀ ਆਪਸ ’ਚ ਘੱਟ ਬਣਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਵੂਮੈਨ ਸੈੱਲ ’ਚ ਇਕ ਕੇਸ ਦਰਜ ਕੀਤਾ ਗਿਆ ਹੈ, ਜਿੱਥੇ ਜੰਮੂ ਦੇ ਨੌਜਵਾਨ ਨੂੰ ਨੌਕਰੀ ਦੌਰਾਨ ਨਾਲ ਕੰਮ ਕਰਨ ਵਾਲੀ ਬਸਤੀ ਜੋਧੇਵਾਲ ਦੀ ਲੜਕੀ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਇਕ ਬੇਟੇ ਨੂੰ ਜਨਮ ਦਿੱਤਾ ਪਰ ਬਾਅਦ ਵਿਚ ਕੁੜੀ ਨੂੰ ਪਤੀ ’ਤੇ ਇਸ ਗੱਲ ਨੂੰ ਲੈ ਕੇ ਸ਼ੱਕ ਹੋ ਗਿਆ ਕਿ ਉਸ ਦਾ ਕਿਸੇ ਹੋਰ ਔਰਤ ਨਾਲ ਵੀ ਅਫੇਅਰ ਹੈ। ਇਸੇ ਗੱਲ ਨੂੰ ਲੈ ਕੇ ਉਸ ਨੇ ਕੇਸ ਦਰਜ ਕਰਵਾਇਆ, ਜਦੋਂਕਿ ਵਿਆਹ ਤੋਂ ਬਾਅਦ ਲੜਕਾ ਜੰਮੂ ਤੋਂ ਲੁਧਿਆਣਾ ਆ ਕੇ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ
ਸਕੂਲ ’ਚ ਪੜ੍ਹਦੇ ਸਮੇਂ ਹੋਇਆ ਪਿਆਰ, ਵਿਦੇਸ਼ ਜਾ ਕੇ ਕੀਤਾ ਇਨਕਾਰ
ਵੂਮੈਨ ਸੈੱਲ ’ਚ ਇਕ ਅਜਿਹੇ ਕੇਸ ਦੀ ਵੀ ਜਾਂਚ ਚੱਲ ਰਹੀ ਹੈ, ਜਿਸ ਵਿਚ ਸਕੂਲ ’ਚ ਪੜ੍ਹਦੇ ਸਮੇਂ ਨੌਜਵਾਨ ਮੁੰਡੇ-ਕੁੜੀਆਂ ਨੂੰ ਆਪਸ ’ਚ ਪਿਆਰ ਹੋ ਗਿਆ, ਜਿਸ ਤੋਂ ਬਾਅਦ ਕਾਲਜ ਵੀ ਇਕੱਠੇ ਗਏ। ਫਿਰ ਦੋਵੇਂ ਸਟੱਡੀ ਵੀਜ਼ਾ ’ਤੇ ਕੈਨੇਡਾ ਚਲੇ ਗਏ, ਉੱਥੇ ’ਤੇ ਮੁੰਡੇ ਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਆਪਣੀ ਸਹੇਲੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਦੋਵੇਂ ਮੁੰਡੇ-ਕੁੜੀ ਵਿਦੇਸ਼ ਵਿਚ ਹਨ ਅਤੇ ਜਬਰ-ਜ਼ਨਾਹ ਦੇ ਮਾਮਲੇ ਵਿਚ ਜਾਂਚ ਕਰ ਕੇ ਪੁਲਸ ਨੌਜਵਾਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀ ਹੈ।
ਮੁੰਡੇ-ਕੁੜੀ ਦੀ ਆਪਸ ਵਿਚ ਨਾ ਬਣ ਸਕਣ ਦਾ ਇਕ ਵੱਡਾ ਕਾਰਨ ਹੌਸਲਾ ਨਾ ਹੋਣਾ ਹੈ। ਅੱਜ ਦੇ ਸਮੇਂ ’ਚ ਦੋਵੇਂ ਇਕ-ਦੂਜੇ ਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ ਅਤੇ ਇਕ ਘਰ ਵਿਚ ਇਕੱਠੇ ਰਹਿਣ ਦੇ ਬਾਵਜੂਦ ਆਪਸ ’ਚ ਗੱਲਬਾਤ ਕਰਨ ਦੀ ਬਜਾਏ ਮੋਬਾਇਲ ਵਿਚ ਵਿਅਸਤ ਰਹਿੰਦੇ ਹਨ।
-ਇੰਸਪੈਕਟਰ ਕਿਰਨਦੀਪ ਕੌਰ, ਐੱਸ. ਐੱਚ. ਓ. ਵੂਮੈਨ ਸੈੱਲ
ਇਹ ਵੀ ਪੜ੍ਹੋ : ਡੀ. ਏ. ਵੀ. ਕਾਲਜ ਨੇੜੇ ਮਸ਼ਹੂਰ ਕੁਲਚੇ ਵਾਲੇ ਦੇ ਛੋਲਿਆਂ ’ਚੋਂ ਨਿਕਲਿਆ ਕਾਕਰੋਚ, ਪਿਆ ਬਖੇੜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।