ਮਾਂ ਦਿਵਸ : ਕਰਫਿਊ 'ਚ ਆਪਣੇ ਪਰਿਵਾਰਾਂ ਦੀ ਸੁਰੱਖਿਆ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੀਆਂ 'ਮਾਵਾਂ'

05/10/2020 10:33:53 AM

ਦੋਰਾਹਾ (ਸੂਦ) : ਕੋਰੋਨਾ ਵਾਇਰਸ ਨੇ ਜਿੱਥੇ ਅੱਜ ਪੂਰੀ ਦੁਨੀਆ ਦੇ ਕਈ ਦੇਸ਼ਾਂ ਅੰਦਰ ਕਹਿਰ ਮਚਾਇਆ ਹੋਇਆ ਹੈ, ਉਥੇ ਇਸ ਭਿਆਨਕ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਜਾਗਰੂਕ ਕਰਨ 'ਚ ਮਾਵਾਂ ਵੀ ਮੋਹਰੀ ਹੋ ਕੇ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਕੋਰੋਨਾ ਕਰਫਿਊ ਦੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਰਫਿਊ ਕਾਰਨ ਘਰਾਂ 'ਚ ਮੌਜੂਦ ਮਾਵਾਂ ਆਪਣੇ ਬੱਚਿਆਂ, ਬਜ਼ੁਰਗਾਂ ਦੀ ਪੂਰੀ ਸਾਂਭ-ਸੰਭਾਲ ਕਰ ਰਹੀਆਂ ਹਨ, ਉੱਥੇ ਕਈ ਮਾਵਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਹਰ ਇੱਛਾ ਪੂਰੀ ਵੀ ਕਰ ਰਹੀਆਂ ਹਨ ਤਾਂ ਜੋ ਕਰਫਿਊ ਕਾਰਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ : ਫਿਰੋਜ਼ਪੁਰ ਸਰਹੱਦ ਤੋਂ ਬੀ. ਐੱਸ. ਐਫ. ਵਲੋਂ 25 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਅੱਜ ਦੇ ਦਿਨ ਦੇਸ਼ ਭਰ ਦੇ ਸਕੂਲਾਂ, ਕਾਲਜਾਂ ਅਤੇ ਹੋਰ ਥਾਵਾਂ 'ਤੇ ਮਾਂ ਦਿਵਸ ਨੂੰ ਲੈ ਕੇ ਹੋਣ ਵਾਲੇ ਸਮਾਗਮ ਸ਼ਾਇਦ ਪਹਿਲਾਂ ਵਾਂਗ ਨਾ ਹੋਣ ਕਿਉਂਕਿ ਦੇਸ਼ ਅੰਦਰ ਲਾਕ ਡਾਊਨ ਅਤੇ ਕਰਫਿਊ ਹੋਣ ਕਾਰਣ ਜਿੱਥੇ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਸਕੂਲ ਅਤੇ ਕਾਲਜਾ ਆਦਿ ਬੰਦ ਕੀਤੇ ਹੋਏ ਹਨ, ਉਥੇ ਬਾਜ਼ਾਰਾਂ 'ਚ ਜ਼ਿਆਦਾ ਇਕੱਠ ਨਾ ਕਰਨ ਅਤੇ ਸਮਾਜਕ ਦੂਰੀ ਬਣਾਈ ਰੱਖਣ 'ਤੇ ਜ਼ੋਰ ਵੀ ਦਿੱਤਾ ਹੋਇਆ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਸਾਰਿਆਂ ਦਾ ਬਚਾਅ ਰਹੇ, ਜਿਸ ਨਾਲ ਇਹ ਕਹਿਣਾ ਵੀ ਆਸਾਨ ਹੈ ਕਿ ਅੱਜ ਦੇ ਦਿਨ ਕਈ ਬੱਚੇ ਆਪਣੀਆਂ ਮਾਵਾਂ ਨੂੰ ਸ਼ਾਇਦ ਘਰ ਬੈਠ ਕੇ ਹੀ ਮਾਣ ਸਤਿਕਾਰ ਦੇਣਗੇ। ਕਈ ਸੂਝਵਾਨ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਅੱਜ ਮਾਂ ਦਿਵਸ ਵਾਲੇ ਦਿਨ ਮਾਵਾਂ ਨੇ ਸੱਚੇ ਮਨ ਨਾਲ ਪ੍ਰਮਾਤਮਾ ਤੋਂ ਕੁਝ ਮੰਗ ਲਿਆ ਤਾਂ ਪ੍ਰਮਾਤਮਾ ਵੀ ਮਾਵਾਂ ਦੀਆਂ ਮੰਗੀਆਂ ਮੁਰਾਦਾਂ ਪੂਰੀਆਂ ਕਰਨ ਲਈ ਮਜਬੂਰ ਹੋ ਜਾਵੇਗਾ।
ਇਹ ਵੀ ਪੜ੍ਹੋ : 'ਕੋਰਨਾ' ਦੇ ਸ਼ੱਕੀ ਮਰੀਜ਼ਾਂ ਨੂੰ 14 ਦਿਨ ਤੋਂ ਪਹਿਲਾਂ ਵੀ ਮਿਲ ਸਕਦੀ ਹੈ ਛੁੱਟੀ
 


Babita

Content Editor

Related News