ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ

Wednesday, Aug 17, 2022 - 06:50 PM (IST)

ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਇਕ ਔਰਤ ਨੇ ਪਹਿਲਾਂ ਆਪਣੀ 9 ਸਾਲਾ ਬੱਚੀ ਨੂੰ ਪਾਣੀ ਦੀ ਟੈਂਕੀ ਵਿਚ ਸੁੱਚ ਦਿੱਤਾ ਅਤੇ ਫਿਰ ਪੁੱਤ ਨੂੰ ਫਾਹੇ ਲਗਾ ਕੇ ਬਾਅਦ ਵਿਚ ਖ਼ੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਔਰਤ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਮਿਲੀ ਜਾਣਕਾਰੀ ਮੁਤਾਬਕ ਮਾਨਸਿਕ ਤੌਰ 'ਤੇ ਪਰੇਸ਼ਾਨ ਮਾਂ ਵੱਲੋਂ ਲੁਕਣਮਿਚੀ ਖੇਡਣ ਬਹਾਨੇ ਪਹਿਲਾਂ ਆਪਣੇ ਨੌਵੀਂ ਜਮਾਤ 'ਚ ਪੜ੍ਹਦੇ ਪੁੱਤ ਨੂੰ ਫਾਹਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਆਪਣੀ 9 ਸਾਲਾ ਬੱਚੀ ਨੂੰ ਪਾਣੀ ਦੀ ਟੈਂਕੀ 'ਚ ਡੋਬਣ ਤੋਂ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ’ਚ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ 

PunjabKesari

ਇਸ ਘਟਨਾ 'ਚ ਕੁੜੀ ਦੀ ਮਾਂ ਅਤੇ ਕੁੜੀ ਦੀ ਮੌਤ ਹੋ ਗਈ ਪਰ ਮੁੰਡੇ ਵੱਲੋਂ ਕਿਸੇ ਤਰੀਕੇ ਨਾਲ ਆਪਣ ਬਚਾਅ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਿਰਜਾਪੁਰ ਦੇ ਰਹਿਣ ਵਾਲੇ ਹਨ ਅਤੇ ਇਥੇ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਵਿਖੇ ਰਹਿ ਰਹੇ ਹਨ। ਉਸ ਦੀ ਪਤਨੀ ਵਿਦਿਆ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਬੀਤੇ ਦਿਨ ਉਸ ਵੱਲੋਂ ਘਰ 'ਚ ਬੱਚਿਆਂ ਨੂੰ ਲੁਕਣਮੀਚੀ ਖੇਡਣ ਦੀ ਗੱਲ ਕਹਿ ਕੇ ਅੱਖਾਂ 'ਤੇ ਪੱਟੀ ਬੰਨ ਦਿੱਤੀ, ਜਿਸ ਤੋਂ ਬਾਅਦ ਉਸ ਵੱਲੋਂ ਪਹਿਲਾਂ ਆਪਣੀ ਕੁੜੀ ਜੋਕਿ ਦੂਜੀ ਜਮਾਤ ਦੀ ਵਿਦਿਆਰਥਣ ਸੀ, ਨੂੰ ਪਾਣੀ ਵਾਲੀ ਟੈਂਕੀ ਵਿਚ ਹੱਥ ਬੰਨ ਕੇ ਡੋਬ ਦਿੱਤਾ, ਜਿਸ ਤੋਂ ਬਾਅਦ ਮੁੰਡੇ ਨੂੰ ਵੀ ਫਾਹਾ ਦੇ ਦਿੱਤਾ ਅਤੇ ਬਾਅਦ ਵਿਚ ਖ਼ੁਦ ਵੀ ਉਸ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ: ਆਦਮਪੁਰ 'ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ 'ਚ ਸੁੱਟੀ ਲਾਸ਼

PunjabKesari

ਉਸ ਨੇ ਦੱਸਿਆ ਕਿ ਮੁੰਡੇ ਵਲੋਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਨਾਲ ਬਚਾਅ ਲਿਆ ਗਿਆ ਪਰ ਉਸ ਦੀ ਬੇਟੀ ਅਤੇ ਪਤਨੀ ਦੀ ਮੌਤ ਹੋ ਚੁੱਕੀ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਸ੍ਰੀ ਆਨੰਦਪੁਰ ਸਾਹਿਬ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਕਾਊਟ ਕਮਿਸ਼ਨਰ ਦੀ ਮੌਤ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News