ਐਕਟਿਵਾ ਤੇ ਕਾਰ ਦੀ ਭਿਆਨਕ ਟੱਕਰ ’ਚ ਨੂੰਹ-ਸੱਸ ਦੀ ਮੌਤ, ਪੋਤਾ ਜ਼ਖ਼ਮੀ

Saturday, May 29, 2021 - 11:23 PM (IST)

ਐਕਟਿਵਾ ਤੇ ਕਾਰ ਦੀ ਭਿਆਨਕ ਟੱਕਰ ’ਚ ਨੂੰਹ-ਸੱਸ ਦੀ ਮੌਤ, ਪੋਤਾ ਜ਼ਖ਼ਮੀ

ਨਕੋਦਰ(ਪਾਲੀ)- ਨਕੋਦਰ-ਮਲਸੀਆਂ ਜਲੰਧਰ ਹਾਈਵੇ ’ਤੇ ਅੱਜ ਦੁਪਹਿਰ ਪਿੰਡ ਬੱਲ ਹੁਕਮੀ ਨੇੜੇ ਐਕਟਿਵਾ ਤੇ ਕਾਰ ਦੀ ਹੋਈ ਭਿਆਨਕ ਟੱਕਰ ’ਚ ਐਕਟਿਵਾ ਸਵਾਰ ਨੂੰਹ-ਸੱਸ ਦੀ ਮੌਤ ਹੋ ਗਈ ਅਤੇ 3 ਸਾਲਾ ਪੋਤੇ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਉਧਰ ਹਾਦਸੇ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਤਾਇਨਾਤ ਏ. ਐੱਸ. ਆਈ. ਮਨਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ।

PunjabKesari

ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਦੁਪਹਿਰੇ ਕਰੀਬ 3 ਵਜੇ ਰੂਬੀ (26) ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਮੱਲ੍ਹੀਆਂ ਖੁਰਦ ਆਪਣੇ ਪੁੱਤਰ ਅਰਨਵ (3) ਅਤੇ ਸੱਸ ਰਛਪਾਲ ਕੌਰ (56) ਨਾਲ ਐਕਟਿਵਾ ’ਤੇ ਸ਼ਾਹਕੋਟ ਵੱਲ ਜਾ ਰਹੇ ਸਨ। ਪਿੰਡ ਬੱਲ ਹੁਕਮੀ ਨੇੜੇ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਭਿਆਨਕ ਟੱਕਰ ਹੋ ਗਈ । ਉਕਤ ਹਾਦਸੇ 'ਚ ਰੂਬੀ ਅਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਅਤੇ ਸੱਸ ਰਛਪਾਲ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ । ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ।

ਪਰ ਉਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ । ਰੂਬੀ ਦੀ ਵੀ ਰਸਤੇ ਵਿਚ ਮੌਤ ਹੋ ਗਈ । ਜਾਂਚ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।


author

Bharat Thapa

Content Editor

Related News