ਸੱਸ ਦੀ ਮੌਤ ਦੇ ਸਦਮੇ ''ਚ ਨੂੰਹ ਨੇ ਵੀ ਤੋੜਿਆ ਦਮ

Wednesday, Mar 04, 2020 - 07:27 PM (IST)

ਸੱਸ ਦੀ ਮੌਤ ਦੇ ਸਦਮੇ ''ਚ ਨੂੰਹ ਨੇ ਵੀ ਤੋੜਿਆ ਦਮ

ਜੈਤੋ,(ਵੀਰਪਾਲ/ਗੁਰਮੀਤਪਾਲ)-  ਸਬ ਡਵੀਜ਼ਨ ਜੈਤੋ ਦੇ ਪਿੰਡ ਕਰੀਰਵਾਲੀ ਵਿਖੇ ਇਕ ਘਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਮਾਂ-ਧੀ ਵਾਂਗ ਰਹਿ ਰਹੀਆਂ ਸੱਸ ਤੇ ਨੂੰਹ ਦੀ ਇਕੋ ਦਿਨ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਸੁਰਜੀਤ ਕੌਰ ਪਤਨੀ ਸਵ. ਹਰਦੇਵ ਸਿੰਘ ਤੇ ਉਸ ਦੀ ਵੱਡੀ ਨੂੰਹ ਸੁਖਮਿੰਦਰ ਕੌਰ ਪਤਨੀ ਕ੍ਰਿਸ਼ਨ ਸਿੰਘ ਦੀ ਬੀਤੇ ਦਿਨ ਦੋ ਘੰਟਿਆਂ ਦੇ ਫਰਕ ਨਾਲ ਮੌਤ ਹੋ ਗਈ। ਗੁਰਜੰਟ ਸਿੰਘ ਪਟਵਾਰੀ ਨੇ ਦੱਸਿਆ ਕਿ ਉਸ ਦੀ ਮਾਤਾ ਅਤੇ ਵੱਡੀ ਭਰਜਾਈ ਦਾ ਮਾਂ-ਧੀ ਵਾਲਾ ਪਿਆਰ ਸੀ ਤੇ ਦੋਵੇਂ ਇਕ ਦੂਜੇ ਤੋਂ ਜਾਨ ਵਾਰਦੀਆਂ ਸਨ। ਗੁਰਜੰਟ ਨੇ ਦੱਸਿਆ ਕਿ ਮਾਤਾ ਦੀ ਮੌਤ ਦਾ ਪਤਾ ਜਦੋਂ ਭਰਜਾਈ ਨੂੰ ਲੱਗਿਆ ਤਾਂ ਉਸ ਨੂੰ ਵੱਡਾ ਸਦਮਾ ਲੱਗਾ, ਜਿਸ ਦੌਰਾਨ 2 ਘੰਟਿਆਂ ਬਾਅਦ ਹੀ ਉਸ ਦੀ ਵੀ ਮੌਤ ਹੋ ਗਈ। ਜਿਸ ਕਾਰਨ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸੱਸ-ਨੂੰਹ ਦਾ ਅੱਜ ਇਕੋ ਸਮੇਂ ਪਿੰਡ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ।


Related News