ਜ਼ਾਲਮ ਨੂੰਹ-ਪੁੱਤ ਨੇ ਡੰਡੇ ਮਾਰ-ਮਾਰ ਤੋੜਿਆ ''ਬਜ਼ੁਰਗ ਮਾਂ'' ਦਾ ਚੂਲ੍ਹਾ, ਮੌਤ ਨੇ ਚੀਰ ਛੱਡਿਆ ਧੀਆਂ ਦਾ ਕਾਲਜਾ

Sunday, Sep 27, 2020 - 09:30 AM (IST)

ਜ਼ਾਲਮ ਨੂੰਹ-ਪੁੱਤ ਨੇ ਡੰਡੇ ਮਾਰ-ਮਾਰ ਤੋੜਿਆ ''ਬਜ਼ੁਰਗ ਮਾਂ'' ਦਾ ਚੂਲ੍ਹਾ, ਮੌਤ ਨੇ ਚੀਰ ਛੱਡਿਆ ਧੀਆਂ ਦਾ ਕਾਲਜਾ

ਸਮਾਣਾ (ਦਰਦ) : ਸਦਰ ਸਮਾਣਾ ਥਾਣਾ ਅਧੀਨ ਪੈਂਦੇ ਪਿੰਡ ਧਨੇਠਾ ਵਿਖੇ ਜ਼ਾਲਮ ਪੁੱਤਰ ਅਤੇ ਨੂੰਹ ਵੱਲੋਂ ਕੀਤੀ ਗਈ ਕੁੱਟ-ਮਾਰ ਨਾਲ ਬਜ਼ੁਰਗ ਮਾਂ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਜਨਾਨੀ ਦੀਆਂ ਧੀਆਂ ਦੀ ਸ਼ਿਕਾਇਤ ’ਤੇ ਉਸ ਦੇ ਪੁੱਤਰ ਅਤੇ ਨੂੰਹ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਬੁਰੀ ਖ਼ਬਰ : PRTC ਦੀ ਬੱਸ ਨੇ ਦਰੜੇ 4 ਲੋਕ, ਭਿਆਨਕ ਹਾਦਸੇ ਦੌਰਾਨ ਉੱਡੇ ਕਾਰ ਦੇ ਪਰਖੱਚੇ

ਮਾਮਲੇ ਦੇ ਜਾਂਚ ਅਧਿਕਾਰੀ ਮਵੀ ਪੁਲਸ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਜਸਵੰਤ ਕੌਰ (80) ਪਤਨੀ ਜਗਰੂਪ ਸਿੰਘ ਵਾਸੀ ਪਿੰਡ ਧਨੇਠਾ ਦੀਆਂ ਵਿਆਹੁਤਾ ਧੀਆਂ ਸੁਖਵਿੰਦਰ ਕੌਰ, ਸੁਖਬੀਰ ਕੌਰ ਅਤੇ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਭਰਾ ਸੁਖਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਆਪਣੀ ਮਾਂ ਨਾਲ ਦੁਰ-ਵਿਵਹਾਰ ਕਰਦੇ ਸਨ ਅਤੇ ਉਸ ਨੂੰ ਸਹੀ ਤਰੀਕੇ ਨਾਲ ਰੋਟੀ ਤੱਕ ਵੀ ਨਹੀਂ ਦਿੰਦੇ ਸੀ, ਜਿਸ ਕਾਰਣ ਉਹ ਤਿੰਨੇ ਭੈਣਾਂ ਵਾਰੀ-ਵਾਰੀ ਆਪਣੀ ਮਾਂ ਨੂੰ ਆਪਣੇ ਕੋਲ ਰੱਖ ਰਹੀਆਂ ਸਨ।

ਇਹ ਵੀ ਪੜ੍ਹੋ : ਪੰਜਾਬ 'ਚ 'ਝੋਨੇ' ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਕੀਤੇ ਗਏ ਖ਼ਾਸ ਪ੍ਰਬੰਧ

ਪਿਛਲੇ ਦਿਨੀਂ ਉਨ੍ਹਾਂ ਦਾ ਭਰਾ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਸੇਵਾ ਕਰਨ ਦਾ ਭਰੋਸਾ ਦਿਵਾ ਕੇ ਮਾਂ ਨੂੰ ਆਪਣੇ ਘਰ ਪਿੰਡ ਧਨੇਠਾ ਵਿਖੇ ਲੈ ਗਿਆ। ਮ੍ਰਿਤਕ ਜਨਾਨੀ ਦੀਆਂ ਧੀਆਂ ਅਨੁਸਾਰ ਬੀਤੀ 20 ਸਤੰਬਰ ਨੂੰ ਪੁੱਤਰ-ਨੂੰਹ ਨੇ ਮਾਂ ਦੀ ਡੰਡਿਆਂ ਨਾਲ ਕੁੱਟ-ਮਾਰ ਕੀਤੀ, ਜਿਸ ਕਾਰਣ ਉਸ ਦੀ ਲੱਤ ਅਤੇ ਚੂਲ੍ਹਾ ਟੁੱਟ ਗਿਆ। ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਉਨ੍ਹਾਂ ਪਿੰਡ ਪਹੁੰਚ ਕੇ ਮਾਂ ਨੂੰ ਇਲਾਜ ਲਈ ਸਿਵਲ ਹਸਤਪਾਲ ਸਮਾਣਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਿਰਫਿਰੇ ਨੌਜਵਾਨ ਨੇ ਸ਼ਰੇਆਮ ਅਗਵਾ ਕੀਤੀ ਨਾਬਾਲਗ ਕੁੜੀ, ਦੇਖਦਾ ਰਹਿ ਗਿਆ ਟੱਬਰ

ਮਾਮਲੇ ਦੇ ਸਬੰਧ ’ਚ ਸਦਰ ਥਾਣਾ ਮੁਖੀ ਇੰਸਪੈਕਟਰ ਮੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਧੀ ਸੁਖਬੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮ੍ਰਿਤਕ ਜਨਾਨੀ ਦੇ ਪੁੱਤ ਸੁਖਦੀਪ ਸਿੰਘ ਅਤੇ ਨੂੰਹ ਗੁਰਪ੍ਰੀਤ ਕੌਰ ਖ਼ਿਲਾਫ਼ ਪਹਿਲਾਂ ਤੋਂ ਦਰਜ ਕੁੱਟਮਾਰ ਦੇ ਮਾਮਲੇ ’ਚ ਹੱਤਿਆ ਦੀ ਧਾਰਾ ਜੋੜ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ। ਪੁਲਸ ਅਧਿਕਾਰੀ ਅਨੁਸਾਰ ਦੋਵੇਂ ਮੁਲਜ਼ਮ ਹਾਲੇ ਫਰਾਰ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।



 


author

Babita

Content Editor

Related News