ਅੰਮ੍ਰਿਤਸਰ : ਮਾਂ-ਧੀ ਦਾ ਰਿਸ਼ਤਾ ਹੋਇਆ ਤਾਰ-ਤਾਰ, ਨਾਬਾਲਿਗ ਕੁੜੀ ਦਾ ਬਿਆਨ ਸੁਣ ਪੁਲਸ ਵੀ ਹੈਰਾਨ

Monday, Oct 07, 2024 - 06:24 PM (IST)

ਅੰਮ੍ਰਿਤਸਰ : ਮਾਂ-ਧੀ ਦਾ ਰਿਸ਼ਤਾ ਹੋਇਆ ਤਾਰ-ਤਾਰ, ਨਾਬਾਲਿਗ ਕੁੜੀ ਦਾ ਬਿਆਨ ਸੁਣ ਪੁਲਸ ਵੀ ਹੈਰਾਨ

ਅੰਮ੍ਰਿਤਸਰ : ਮਾਂ-ਧੀ ਦਾ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਅੰਮ੍ਰਿਤਸਰ ਵਿਚ ਇਕ ਨਾਬਾਲਿਗ ਲੜਕੀ ਵੱਲੋਂ ਆਪਣੀ ਹੀ ਮਾਂ ਉੱਪਰ ਨਾਜਾਇਜ਼ ਧੰਦਾ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਦੁਖੀ ਹੋ ਕੇ ਨਾਬਾਲਿਗ ਲੜਕੀ ਨੇ ਸਹਾਇਕ ਕਮਿਸ਼ਨਰ ਪੁਲਸ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਦਫਤਰ ਪਹੁੰਚੇ ਸ਼ਿਕਾਇਤ ਕੀਤੀ ਗਈ। ਜਿੱਥੇ ਉਕਤ ਲੜਕੀ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਲੜਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਮਾਂ ਵੱਲੋਂ ਉਸ ਕੋਲੋਂ ਧੰਦਾ ਕਰਵਾਇਆ ਜਾਂਦਾ ਸੀ ਅਤੇ ਇਸ ਸਬੰਧੀ ਉਹ ਆਪਣੇ ਪਰਿਵਾਰ ਨੂੰ ਦੱਸਣਾ ਚਾਹੁੰਦੀ ਸੀ ਪਰ ਉਸ ਦੀ ਮਾਂ ਉਸ 'ਤੇ ਦਬਾਅ ਪਾਉਂਦੀ ਸੀ ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਇਸਦੀ ਜਾਣਕਾਰੀ ਨਹੀਂ ਦੇ ਸਕੀ ਤਾਂ ਲਗਾਤਾਰ ਹੀ ਉਸ ਨਾਲ ਬਲਾਤਕਾਰ ਹੁੰਦਾ ਰਿਹਾ ਅਤੇ ਹੁਣ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੇ ਪਿਤਾ ਨੂੰ ਇਹ ਸਾਰੀ ਦਾਸਤਾਨ ਦੱਸੀ। 

ਇਹ ਵੀ ਪੜ੍ਹੋ : ਪੰਜਾਬ ਵਿਚ ਵਾਹਨਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਦੂਜੇ ਪਾਸੇ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਸਦੀ ਪਤਨੀ ਉਸਦੀ ਧੀ ਤੋਂ ਨਜਾਇਜ਼ ਧੰਦਾ ਕਰਵਾ ਰਹੀ ਸੀ। ਪਤਨੀ ਦੀ ਕਰਤੂਤ ਦਾ ਪਤਾ ਉਸ ਨੂੰ 15 ਦਿਨ ਪਹਿਲਾਂ ਹੀ ਲੱਗਾ ਅਤੇ ਹੁਣ ਉਨ੍ਹਾਂ ਵੱਲੋਂ ਪੁਲਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ। ਪਿਤਾ ਨੇ ਕਿਹਾ ਕਿ ਮੈਂ ਆਪਣੀ ਪਤਨੀ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਇਹ ਸਾਰੇ ਮਾਮਲੇ ਵਿਚ ਜਦੋਂ ਇਲਜ਼ਾਮਾਂ 'ਚ ਘਿਰੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦੀ ਧੀ ਵੱਲੋਂ ਉਸ 'ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ। ਉਕਤ ਨੇ ਕਿਹਾ ਕਿ ਮੇਰੀ ਧੀ ਦੇ ਖੁਦ ਹੀ ਕਿਸੇ ਲੜਕੇ ਨਾਲ ਨਾਜਾਇਜ਼ ਸੰਬੰਧ ਹਨ ਜਿਸ ਨਾਲ ਉਹ ਫੋਨ 'ਤੇ ਗੱਲਬਾਤ ਵੀ ਕਰਦੀ ਹੈ ਲੇਕਿਨ ਹੁਣ ਸਾਰੇ ਇਲਜ਼ਾਮ ਉਸਦੇ ਉੱਪਰ ਲਗਾ ਰਹੀ ਹੈ। ਉਕਤ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਧਰ ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਖਾਸਤ ਆਈ ਹੈ ਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸਰਪੰਚੀ ਦੀ ਚੋਣ ਲੜਨ ਲਈ ਕੈਨੇਡਾ ਤੋਂ ਆਇਆ ਮੁੰਡਾ, ਪਿੰਡ ਵਾਸੀਆਂ ਲਈ ਕਰ 'ਤਾ ਵੱਡਾ ਐਲਾਨ


author

Gurminder Singh

Content Editor

Related News