ਧੀ ਨੂੰ ਸਕੂਲ ਛੱਡਣ ਘਰੋਂ ਨਿਕਲੀ ਸੀ ਮਾਂ, ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਮਿਲੀਆਂ ਲਾਸ਼ਾਂ (ਤਸਵੀਰਾਂ)

Thursday, Nov 23, 2017 - 05:29 PM (IST)

ਪਟਿਆਲਾ (ਬਲਜਿੰਦਰ) — ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਜੀ ਦੇ ਸਰੋਵਰ 'ਚੋਂ ਪੁਲਸ ਨੂੰ ਦੋ ਲਾਸ਼ਾਂ ਮਿਲੀਆਂ ਹਨ, ਜਿਸ ਕਰਾਨ ਇਲਾਕੇ 'ਚ ਸਨਸਨੀ ਫੈਲ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਲਾਸ਼ਾਂ ਇਕ ਔਰਤ ਜਿਸ ਦੀ ਉਮਰ 32 ਸਾਲ ਤੇ ਉਸ ਦੀ 4 ਸਾਲਾ ਧੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਹਰਵਿੰਦਰ ਕੌਰ ਪਤਨੀ ਸੁਰਿੰਦਰਪਾਲ ਸਿੰਘ ਉਰਫ ਲੱਕੀ ਵਾਸੀ ਗੁਰਦੇਵ ਇਨਕਲੇਵ ਬੈਕਸਾਈਡ ਜੱਟਾਂ ਵਾਲਾ ਚੌਂਤਰਾ ਪਟਿਆਲਾ ਹੋਈ ਹੈ, ਜਦੋਂ ਕੀ ਮਹਿਲਾ ਦੀ ਬੱਚੀ ਦਾ ਨਾਂ ਅਮਨਪ੍ਰੀਤ ਕੌਰ ਹੈ। 

PunjabKesari

ਦੱਸਿਆ ਜਾ ਰਿਹਾ ਹੈ ਕਿ ਦੋਨੋਂ ਬੀਤੇ ਬੁੱਧਵਾਰ ਤੋਂ ਘਰ ਤੋਂ ਲਾਪਤਾ ਸਨ। ਜਿਸ ਨੂੰ ਲੈ ਕੇ ਪਰਿਵਾਰ ਨੇ ਥਾਣਾ ਕੋਤਵਾਲੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੁਤਾਬਕ ਹਰਵਿੰਦਰ ਕੌਰ ਸਵੇਰੇ ਬੱਚੀ ਨੂੰ ਸਕੂਲ ਛੱਡਣ ਲਈ ਘਰ ਤੋਂ ਗਈ ਸੀ ਤੇ ਜਦੋਂ ਕਾਫੀ ਦੇਰ ਤਕ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਜਾਣਕਾਰੀ ਮਿਲੀ ਕਿ ਸਰੋਵਰ 'ਚ ਇਕ ਕੰਬਲ ਤੈਰ ਰਿਹਾ ਹੈ ਤਾਂ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਗਏ ਤੇ ਜਾ ਕੇ ਦੇਖਿਆ ਕਿ ਉਹ ਉਕਤ ਮਹਿਲਾ ਦੀ ਕੋਟੀ ਸੀ , ਜਿਸ ਤੋਂ ਬਾਅਦ ਉਕਤ ਮਹਿਲਾ ਦੀ ਲਾਸ਼ ਬਰਾਦਮ ਕਰ ਲਈ ਗਈ। ਜਦੋਂ ਇਸ ਸੰਬੰਧੀ ਸੂਚਨਾ ਉੱਚ ਅਧਿਕਾਰੀਆਂ ਤੇ ਬਾਕੀ ਥਾਣਿਆ 'ਚ ਭੇਜੀ ਗਈ ਤਾਂ ਪਤਾ ਲੱਗਾ ਕਿ ਇਸ ਸੰਬੰਧ 'ਚ ਥਾਣਾ ਕੋਤਵਾਲੀ 'ਚ ਸ਼ਿਕਾਇਤ ਦਰਜ ਹੈ, ਜਿਸ 'ਚ ਬੱਚੀ ਬਾਰੇ ਵੀ ਪਤਾ ਲੱਗਿਆ।

PunjabKesari

ਬੱਚੀ ਦਾ ਪਤਾ ਲਗਾਉਣ ਲਈ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਬੱਚੀ ਵੀ ਨਾਲ ਸੀ, ਜਿਸ ਤੋਂ ਬਾਅਦ ਬੱਚੀ ਦੀ ਤਲਾਸ਼ ਲਈ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੀ ਟੀਮ ਬੁਲਾਈ ਗਈ ਤੇ ਟੀਮ ਦੇ ਪ੍ਰਧਾਨ ਨੇ ਸ਼ੰਕਰ ਭਾਰਦਵਾਜ਼ ਦੀ ਅਗਵਾਈ ਹੇਠ ਬੱਚੀ ਦੀ ਲਾਸ਼ ਵੀ ਬਾਅਦ ਦੁਪਹਿਰ ਬਰਾਮਦ ਕਰ ਲਈ ਕਿਉਂਕਿ ਸ਼ਿਕਾਇਤ ਥਾਣਾ ਕੋਤਵਾਲੀ ਵਿਖੇ ਦਰਜ ਸੀ। ਇਸ ਲਈ ਪੁਲਸ ਮਾਮਲਾ ਥਾਣਾ ਕੋਤਵਾਲੀ ਦੀ ਪੁਲਸ ਨੂੰ ਸੌਂਪ ਦਿੱਤਾ ਗਿਆ। ਪੁਲਸ ਨੇ ਫਿਲਹਾਲ ਪਰਿਵਾਰ ਦੇ ਕਹਿਣ ਮੁਤਾਬਕ 174 ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

 


Related News