ਮੁਕਤਸਰ : ਇਕ ਪਾਸੇ ਪਈ ਸੀ ਮਾਂ ਦੀ ਲਾਸ਼, ਦੂਜੇ ਪਾਸੇ ਛਿੱਤਰੋਂ-ਛਿੱਤਰੀਂ ਹੋ ਰਹੇ ਸੀ ਨੂੰਹਾਂ-ਪੁੱਤ

Sunday, Jun 27, 2021 - 10:13 PM (IST)

ਮੁਕਤਸਰ : ਇਕ ਪਾਸੇ ਪਈ ਸੀ ਮਾਂ ਦੀ ਲਾਸ਼, ਦੂਜੇ ਪਾਸੇ ਛਿੱਤਰੋਂ-ਛਿੱਤਰੀਂ ਹੋ ਰਹੇ ਸੀ ਨੂੰਹਾਂ-ਪੁੱਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਬਜ਼ੁਰਗ ਮਾਂ ਦੀ ਲਾਸ਼ ਨੂੰ ਲੈ ਕੇ ਦੋ ਭਰਾ ਆਪਸ ’ਚ ਹੀ ਭਿੜ ਗਏ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੋਥਾ ਦਾ ਹੈ। ਦਰਅਸਲ ਪਿੰਡ ਸੋਥਾ ਵਿਖੇ ਇਕ ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਵੱਡੇ ਭਰਾ ਦੇ ਘਰ ਆਏ ਛੋਟਾ ਭਰਾ ਅਤੇ ਉਸਦੀ ਪਤਨੀ ਅਤੇ ਹੋਰ ਲੋਕ ਆਪਸ ’ਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਜੰਮ ਕੇ ਘਸੁੰਨ ਮੁੱਕੇ ਵਰ੍ਹਾਏ ਗਏ।

ਇਹ ਵੀ ਪੜ੍ਹੋ : ਕਾਰਾਂ ਦੀ ਰੇਸ ਦੌਰਾਨ ਰਾਏਕੋਟ ’ਚ ਵਾਪਰਿਆ ਵੱਡਾ ਹਾਦਸਾ, ਵੇਖਦੇ ਹੀ ਵੇਖਦੇ ਵਿੱਛ ਗਏ ਸੱਥਰ (ਤਸਵੀਰਾਂ)

PunjabKesari

ਸੋਥਾ ਵਾਸੀ ਮੰਗਾ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਕਿਸੇ ਵਿਆਹ ਸਮਾਗਮ ’ਚ ਆਏ ਸਨ, ਉਸਦੀ ਛੋਟੀ ਭਰਜਾਈ ਨੇ ਉਸਦੀ ਮਾਂ ਦੀ ਕੁਟਮਾਰ ਕੀਤੀ । ਇਸ ਸਬੰਧੀ ਪੁਲਸ ਨੂੰ 18 ਜੂਨ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮਾਤਾ ਦੀ ਬੀਤੇ ਕਲ ਮੌਤ ਹੋ ਗਈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ’ਚ ਫਿਰ ਖੂਨੀ ਵਾਰਦਾਤ, ਮਾਮੂਲੀ ਤਕਰਾਰ ’ਚ ਗੁਆਂਢੀ ਦਾ ਕਤਲ

PunjabKesari

ਉਹਨਾਂ ਇਸ ਸਬੰਧੀ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਜਦ ਬਜ਼ੁਰਗ ਦੀ ਮੌਤ ਤੋਂ ਬਾਅਦ ਮ੍ਰਿਤਕ ਬਜ਼ੁਰਗ ਦਾ ਛੋਟਾ ਪੁੱਤਰ ਅਤੇ ਛੋਟੀ ਨੂੰਹ ਜਿਸ ’ਤੇ ਕੁੱਟਮਾਰ ਦੇ ਦੋਸ਼ ਲੱਗੇ ਸਨ, ਮ੍ਰਿਤਕ ਦੇ ਵੱਡੇ ਪੁੱਤਰ ਮੰਗਾ ਸਿੰਘ ਦੇ ਘਰ ਆਏ ਤਾਂ ਦੋਵੇ ਧਿਰਾਂ ਲਾਸ਼ ਨੇੜੇ ਆਪਸ ’ਚ ਹੀ ਭਿੜ ਗਈਆਂ, ਜਿਸ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ।

ਇਹ ਵੀ ਪੜ੍ਹੋ : ਟਵਿੱਟਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਡੀ. ਜੀ. ਪੀ. ਪੰਜਾਬ ’ਤੇ ਚੁੱਕੇ ਸਵਾਲ

PunjabKesari

ਉਧਰ ਮਾਮਲੇ ਸਬੰਧੀ ਪੁਲਸ ਚੌਕੀ ਚੱਕ ਦੂਹੇਵਾਲਾ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਦਾ ਪਰਿਵਾਰਕ ਮਸਲਾ ਹੋਣ ਕਾਰਨ ਪਰਿਵਾਰ ਦੀ ਆਪਸੀ ਸਹਿਮਤੀ ਉਪਰੰਤ ਬਜ਼ੁਰਗ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News