ਚੱਲਦੀ ਪੀ. ਆਰ. ਟੀ. ਸੀ. ਦੀ ਬੱਸ ਵਿਚੋਂ ਡਿੱਗੀਆਂ ਮਾਂ-ਧੀ, ਮਚਿਆ ਚੀਕ-ਚਿਹਾੜਾ
Wednesday, Jan 15, 2025 - 02:43 PM (IST)
ਧੂਰੀ (ਦਵਿੰਦਰ) : ਧੂਰੀ ਦੇ ਨਜ਼ਦੀਕ ਪਿੰਡ ਕਾਤਰੋਂ ਨੇੜੇ ਚੱਲਦੀ ਪੀ. ਆਰ. ਟੀ. ਸੀ. ਬੱਸ ਵਿਚੋਂ ਇਕ 27 ਸਾਲ ਕੁੜੀ ਦੀ ਡਿੱਗਣ ਨਾਲ ਮੌਤ ਹੋ ਗਈ। ਇਸ ਦੌਰਾਨ ਇਕ ਸੱਤ ਸਾਲਾ ਬੱਚੀ ਵੀ ਜ਼ਖਮੀ ਹੋਈ ਹੈ। ਮ੍ਰਿਤਕਾ ਦੇ ਪਤੀ ਨੇ ਪੀ. ਆਰ. ਟੀ. ਸੀ. ਦੇ ਡਰਾਈਵਰ 'ਤੇ ਬੱਸ ਤੇਜ਼ ਰਫ਼ਤਾਰ ਨਾਲ ਚਲਾਉਣ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਬੱਸ ਦੇ ਡਰਾਈਵਰ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਬਸ ਹੌਲੀ ਸੀ ਅਤੇ ਧੁੰਦ ਕਾਰਨ ਤੇਜ਼ ਨਹੀਂ ਸੀ, ਉਕਤ ਮਹਿਲਾ ਬੱਚੀ ਨੂੰ ਬੱਸ ਵਿਚੋਂ ਉਲਟੀ ਕਰਵਾਉਣ ਲੱਗੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾਂ
ਮ੍ਰਿਤਕਾ ਦੇ ਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਕਾਤਰੋਂ ਦੇ ਨਜ਼ਦੀਕ ਬੱਸ ਦੇ ਡਰਾਈਵਰ ਨੇ ਤੇਜ਼ ਰਫਤਾਰੀ ਨਾਲ ਕੱਟ ਮਾਰਿਆ, ਜਿਸ ਕਾਰਨ ਮੇਰੀ ਪਤਨੀ ਅਤੇ ਬੱਚੀ ਬੱਸ ਦੀ ਤਾਕੀ ਰਾਹੀਂ ਬਾਹਰ ਸੜਕ 'ਤੇ ਡਿੱਗ ਗਈਆਂ, ਜਿਸ ਕਾਰਨ ਪਤਨੀ ਦੀ ਮੌਤ ਹੋ ਗਈ ਅਤੇ ਬੱਚੀ ਨੂੰ ਕਾਫੀ ਸੱਟਾਂ ਲੱਗੀਆ ਹਨ ਜਿਸ ਨੂੰ ਇਲਾਜ ਲਈ ਹਾਸਪਲਾਤ 'ਚ ਦਾਖਲ ਕਰਵਾਇਆ ਗਿਆ ਹੈ। ਉਧਰ ਥਾਣਾ ਸਦਰ ਪੁਲਸ ਵੱਲੋਂ ਮੌਕੇ 'ਤੇ ਸਿਵਲ ਹਸਪਤਾਲ ਵਿਖੇ ਪੁੱਜ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਵਿਚ ਵੱਡਾ ਐਨਕਾਊਂਟਰ, ਪੁਲਸ ਨੇ ਬੰਦ ਕੀਤੇ ਸਾਰੇ ਰਸਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e