ਸੰਦੌੜ ’ਚ ਦੁਖਦਾਈ ਘਟਨਾ, ਮਾਂ-ਧੀ ਅਤੇ ਨੌਜਵਾਨ ਕੁੜੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

Saturday, May 29, 2021 - 05:56 PM (IST)

ਸੰਦੌੜ ’ਚ ਦੁਖਦਾਈ ਘਟਨਾ, ਮਾਂ-ਧੀ ਅਤੇ ਨੌਜਵਾਨ ਕੁੜੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਸੰਗਰੂਰ/ਸੰਦੌੜ (ਰਿਖੀ) : ਸੰਦੌੜ ਦੇ ਨੇੜਲੇ ਪਿੰਡ ਕੁਠਾਲਾ ਦੀ ਇਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ।ਜਿੱਥੇ ਇਕ ਜ਼ਿਮੀਂਦਾਰ ਪਰਿਵਾਰ ਦੀਆਂ ਤਿੰਨ ਔਰਤਾਂ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਸੰਦੌੜ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਆਰਥਿਕ ਤੰਗੀ ਦੇ ਚੱਲਦੇ ਉਹ ਘਟਨਾ ਵਾਪਰੀ ਹੈ। ਮ੍ਰਿਤਕਾਂ ਵਿਚ ਤਿੰਨੋਂ ਮਾਵਾਂ ਧੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਵਕੀਲ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, ਇਕ ਦੀ ਮੌਤ

ਮ੍ਰਿਤਕਾਂ ਦੀ ਪਛਾਣ ਹਰਮੇਲ ਕੌਰ (ਨਾਨੀ), ਇਸ ਦੀ ਧੀ ਸੁਖਵਿੰਦਰ ਕੌਰ (43) ਪਤਨੀ ਸਵ. ਗੁਰਪ੍ਰੀਤ ਸਿੰਘ ਅਤੇ ਸੁਖਵਿੰਦਰ ਕੌਰ ਦੀ ਪੁੱਤਰੀ ਅਮਨਜੋਤ ਕੋਰ (19) ਵਜੋਂ ਹੋਈ ਹੈ। ਸੰਦੌੜ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਤਿੰਨਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਰਿਵਾਰ ਵਿਚ ਕੋਈ ਮਰਦ ਕਮਾਊ ਮੈਂਬਰ ਨਹੀਂ ਸੀ ਅਤੇ ਹੁਣ ਪਰਿਵਾਰ ਵਿਚ ਇਕ ਦਾਦੀ ਅਤੇ ਮ੍ਰਿਤਕ ਔਰਤ ਦੇ ਦੋ ਬੱਚੇ ਇਕ ਕੁੜੀ ਅਤੇ ਮੁੰਡਾ ਰਹਿ ਗਏ ਹਨ।

ਇਹ ਵੀ ਪੜ੍ਹੋ : ਪਾਤੜਾਂ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਿਓ ਨੇ ਕੁਹਾੜੀ ਨਾਲ ਵੱਢਿਆ ਨੌਜਵਾਨ ਪੁੱਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News