ਇਕ ਕਲਯੁਗੀ ਮਾਂ ਨੇ ਬੱਚੀ ਨੂੰ ਜਨਮ ਦੇ ਕੇ ਝਾੜੀਆਂ ’ਚ ਸੁੱਟਿਆ

Tuesday, Aug 16, 2022 - 06:33 PM (IST)

ਇਕ ਕਲਯੁਗੀ ਮਾਂ ਨੇ ਬੱਚੀ ਨੂੰ ਜਨਮ ਦੇ ਕੇ ਝਾੜੀਆਂ ’ਚ ਸੁੱਟਿਆ

ਨਾਭਾ (ਜੈਨ) : ਇਥੇ ਇਕ ਨਵਜੰਮੀ ਬੱਚੀ ਨੂੰ ਘਾਹ ਫੂਸ ਵਿਚੋਂ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਸਨਸਨੀ ਫੈਲ ਗਈ। ਦੱਸਿਆ ਜਾਂਦਾ ਹੈ ਕਿ ਥਾਣਾ ਸਦਰ ਦੇ ਪਿੰਡ ਘਨੁੜਕੀ ਦੇ ਇਕ ਮੰਦਿਰ ਨੇੜੇ ਝਾੜੀਆਂ ’ਚੋਂ ਸਵੇਰੇ 8 ਵਜੇ ਕਿਸੇ ਬੱਚੇ ਦੇ ਰੌਣ ਦੀ ਆਵਾਜ਼ ਆਈ ਤਾਂ ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਬੱਚੀ ਨੂੰ ਚੁੱਕਿਆ ਅਤੇ ਇਥੇ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਦਾਖਲ ਕਰਵਾਇਆ। ਡਾਕਟਰਾਂ ਨੇ ਇਲਾਜ ਕਰਕੇ ਬੱਚੀ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਕਿਸੇ ਕਲਯੁਗੀ ਮਾਂ ਨੇ ਇਸ ਬੱਚੀ ਨੂੰ ਜਨਮ ਦੇ ਕੇ ਝਾੜੀਆਂ ਵਿਚ ਸੁੱਟ ਦਿੱਤਾ। ਇਹ ਨੰਨੀ ਪਰੀ ਹੁਣ ਤੰਦਰੁਸਤ ਹੈ ਜਦੋਂ ਪੁਲਸ ਨੇ ਬੱਚੀ ਬਰਾਮਦ ਕੀਤੀ ਤਾਂ ਡਾਕਟਰਾਂ ਅਨੁਸਾਰ 8-9 ਘੰਟੇ ਪਹਿਲਾਂ ਹੀ ਉਸ ਦਾ ਜਨਮ ਹੋਇਆ ਸੀ। ਚੌਂਕੀ ਛੀਟਾਂਵਾਲਾ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।


author

Gurminder Singh

Content Editor

Related News