ਪੁਲਸ ਦੀ ਮੌਸਟ ਵਾਂਟੇਡ ਲਿਸਟ ''ਚ ਸ਼ਾਮਲ ਹਨ ਜਲੰਧਰ ਦੇ ਇਹ ਗੈਂਗਸਟਰ, ਰੱਖਦੇ ਨੇ ਵਿੱਕੀ ਗੌਂਡਰ ਨਾਲ ਸੰਬੰਧ (pics)

Tuesday, Jul 25, 2017 - 12:10 PM (IST)

ਜਲੰਧਰ(ਜਗ ਬਾਣੀ ਟੀਮ)— ਸੂਬੇ ਵਿਚ ਗੈਂਗਸਟਰਾਂ ਦਾ ਖਾਸਾ ਦਬਦਬਾ ਚਲ ਰਿਹਾ ਹੈ। ਪੁਲਸ ਗੈਂਗਸਟਰਾਂ ਦੇ ਪਿੱਛੇ ਹੈ ਅਤੇ ਗੈਂਗਸਟਰ ਸਮੇਂ-ਸਮੇਂ 'ਤੇ ਆਪਸੀ ਦੁਸ਼ਮਣੀ ਕੱਢਦੇ ਹਨ ਅਤੇ ਜਦੋਂ ਮਨ ਕਰਦਾ ਹੈ ਕਿਤੇ ਨਾ ਕਿਤੇ ਲੁੱਟ-ਖਸੁੱਟ ਦੀਆਂ ਵਾਰਦਾਤਾਂ ਕਰ ਰਹੇ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਪੁਲਸ ਸੂਬਾ ਵਾਸੀਆਂ ਨੂੰ ਗੈਂਗਸਟਰਾਂ ਦੇ ਡਰ ਤੋਂ ਬਾਹਰ ਨਹੀਂ ਕੱਢ ਪਾ ਰਹੀ ਹੈ। ਗੈਂਗਸਟਰਾਂ ਦੇ ਹੌਂਸਲੇ ਦੀ ਜਿੰਨੀ ਗੱਲ ਕਰੀਏ ਉਹ ਘੱਟ ਹੈ। ਜਦੋਂ ਚਾਹੇ ਹਾਈਵੇਅ 'ਤੇ ਵਾਰਦਾਤ ਕਰਦੇ ਹਨ ਅਤੇ ਜਦੋਂ ਚਾਹੇ ਸ਼ਹਿਰ ਵਿਚਕਾਰ ਆਪਣੀ ਦੁਸ਼ਮਣੀ ਕੱਢਦੇ ਹਨ। ਹੋਰ ਤਾਂ ਹੋਰ ਵਿੱਕੀ ਗੌਂਡਰ ਵਰਗੇ ਗੈਂਗਸਟਰਾਂ ਨੇ ਫਿਲਮੀ ਸਟਾਈਲ ਵਿਚ ਜੇਲ ਬ੍ਰੇਕ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਪ੍ਰਹੇਜ਼ ਨਹੀਂ ਕੀਤਾ। 
ਕਰੀਬ ਦੋ ਸਾਲ ਪਹਿਲਾਂ ਤਕ ਰਾਜ ਵਿਚ ਲੁੱਟ-ਖਸੁੱਟ, ਮਾਰਕੁੱਟ ਦੀਆਂ ਵਾਰਦਾਤਾਂ ਹੀ ਹੁੰਦੀਆਂ ਸਨ। ਮੁਹੱਲੇ ਤੋਂ ਸ਼ਹਿਰ ਤੱਕ ਆਪਸੀ ਦੁਸ਼ਮਣੀ ਵਿਚ ਮਾਰਕੁੱਟ ਦੀਆਂ ਇੱਕਾ-ਦੁੱਕਾ ਵਾਰਦਾਤਾਂ ਸੁਣਨ ਨੂੰ ਮਿਲਦੇਆਂ ਸਨ ਪਰ ਗਲੀ ਮੁਹੱਲਿਆਂ ਵਿਚ ਲੜਨ-ਝਗੜਨ ਵਾਲੇ ਲੜਕੇ ਆਖਿਰ ਸੂਬੇ ਦੇ ਮੁੱਖ ਗੈਂਗਸਟਰਾਂ ਦੀ ਸੂਚੀ ਵਿਚ ਕਿਵੇਂ ਸ਼ਾਮਲ ਹੋ ਗਏ, ਇਸ ਸਬੰਧੀ ਜਲੰਧਰ ਨਾਲ ਜੁੜੇ ਗੈਂਗਸਟਰਾਂ ਦੇ ਬਾਰੇ ਜਗ ਬਾਣੀ ਟੀਮ ਦੁਆਰਾ ਤਫਤੀਸ਼ ਕੀਤੀ ਗਈ। ਤੱਥ ਇਹ ਸਾਹਮਣੇ ਆਇਆ ਕਿ ਅੱਜ ਪ੍ਰੇਮਾ ਲਾਹੌਰੀਆ, ਪੰਚਮਨੂਰ, ਗੁਰਸ਼ਰਨ ਸਿੰਘ ਭਾਲੂ, ਦਲਜੀਤ ਸਿੰਘ ਭਾਨਾ, ਸੁੱਖੀ ਵਿਧੀਪੁਰੀਆ ਦੇ ਨਾਂ ਨਾਲ ਪੁਲਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਦਰਅਸਲ, ਇਹ ਗੈਂਗਸਟਰ ਪੁਲਸ ਦੀ ਲਾਪਰਵਾਹੀ ਅਤੇ ਨਾਲਾਇਕੀ ਦਾ ਹੀ ਨਤੀਜਾ ਹਨ। ਜੇਕਰ ਸਮਾਂ ਰਹਿੰਦੇ ਪੁਲਸ ਨੇ ਆਪਣਾ ਕੰਮ ਸਹੀ ਢੰਗ ਨਾਲ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਨ੍ਹਾਂ ਨੌਜਵਾਨਾਂ ਦੇ ਨਾਂ ਗੈਂਗਸਟਰਾਂ ਦੀ ਲਿਸਟ ਵਿਚ ਨਾ ਹੁੰਦੇ। ਪੰਜਾਬ ਪੁਲਸ ਦੁਆਰਾ ਪਿਛਲੇ ਸਮੇਂ ਦੌਰਾਨ ਰਾਜ ਦੇ 55 ਮੌਸਟ ਵਾਂਟੇਡ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੁਲਸ ਵਿਭਾਗ ਨੇ ਇਕ ਪਾਕੇਟ ਡਾਇਰੀ ਤਿਆਰ ਕੀਤੀ ਹੈ, ਜਿਸ ਵਿਚ ਹਰੇਕ ਪੰਨੇ 'ਤੇ ਗੈਂਗਸਟਰ ਦੀ ਤਸਵੀਰ ਅਤੇ ਉਸ ਦਾ ਬਾਇਓਡਾਟਾ ਹੈ। ਇਹ ਇਸ ਲਈ ਹੈ ਕਿ ਜੇਕਰ ਪੁਲਸ ਕਿਸੇ ਅਪਰਾਧੀ ਨੂੰ ਫੜਦੀ ਹੈ ਤਾਂ ਤੁਰੰਤ ਉਸ ਦਾ ਬਾਇਓਡਾਟਾ ਗੈਂਗਸਟਰ ਡਾਇਰੀ ਦੇ ਨਾਲ ਮੈਚ ਕਰ ਲਿਆ ਜਾਵੇ।  

PunjabKesari

ਦਲਜੀਤ ਸਿੰਘ ਭਾਨਾ ਵਾਸੀ ਮਿੱਠੂ ਬਸਤੀ ਜਲੰਧਰ: ਗ੍ਰਿਫਤਾਰ (ਜੇਲ ਵਿਚ) 
ਪ੍ਰਿੰਸ ਹੱਤਿਆਕਾਂਡ ਤੋਂ ਬਾਅਦ ਦਲਜੀਤ ਭਾਨਾ ਅਤੇ ਪ੍ਰੇਮਾ ਲਾਹੌਰੀਆ ਆਪਣੇ ਦੋਸਤਾਂ ਦੀ ਖਾਤਿਰ ਵੱਖ ਹੋ ਗਏ ਅਤੇ ਇਕ ਦੂਜੇ ਦੇ ਖੂਨ ਦਾ ਪਿਆਸੇ ਹੋ ਗਏ। ਪ੍ਰਿੰਸ, ਦਿਪਾਂਸ਼, ਸਿਮਰਨ ਦੀ ਮੌਤ ਤੋਂ ਬਾਅਦ ਪ੍ਰੇਮਾ ਨੇ ਦਲਜੀਤ ਭਾਨਾ ਤੋਂ ਬਦਲਾ ਲੈਣ ਲਈ ਵਿੱਕੀ ਗੌਂਡਰ ਗਰੁੱਪ ਦੇ ਨਾਲ ਮਿਲ ਗਿਆ। ਬਸ ਉਸੇ ਸਮੇਂ ਦਲਜੀਤ ਭਾਨਾ, ਸੁੱਖਾ ਕਾਹਲਵਾਂ ਦੇ ਸੰਪਰਕ ਵਿਚ ਆ ਗਿਆ। ਬਸਤੀ ਮਿੱਠੂ ਇਲਾਕੇ ਵਿਚ ਆਪਣੀ ਹੋਂਦ ਦੀ ਲੜਾਈ ਲੜਦੇ ਹੋਏ ਰਾਜ ਦੇ ਮੋਸਟ ਵਾਂਟੇਡ ਕ੍ਰਿਮੀਨਲ ਬਣ ਗਏ। ਪ੍ਰੇਮਾ ਜੇਕਰ ਵਿੱਕੀ ਗੌਂਡਰ ਦਾ ਸੱਜਾ ਹੱਥ ਕਿਹਾ ਜਾਣ ਲੱਗਾ ਤਾਂ ਭਾਨਾ ਸੁੱਖਾ ਕਾਹਲਵਾਂ ਦਾ। ਕਰੀਬ ਦੋ ਸਾਲ ਪਹਿਲਾਂ ਵਿੱਕੀ ਗੌਂਡਰ ਗਰੁੱਪ ਨੇ ਫਗਵਾੜਾ ਵਿਚ ਹਾਈਵੇਅ 'ਤੇ ਸੁੱਖਾ ਕਾਹਲਵਾਂ ਦੀ ਪੁਲਸ ਹਿਰਾਸਤ ਵਿਚ ਹੱਤਿਆ ਕਰ ਦਿੱਤੀ। ਪੁਲਸ ਰਿਕਾਰਡ ਕਹਿੰਦਾ ਹੈ ਕਿ ਵਾਰਦਾਤ ਵਿਚ ਵਿੱਕੀ ਗੌਂਡਰ ਦੇ ਨਾਲ ਪ੍ਰੇਮਾ ਲਾਹੌਰੀਆ ਵੀ ਸੀ। ਇਸੇ ਦੌਰਾਨ ਦਲਜੀਤ ਭਾਨਾ ਦੁਆਰਾ ਸੋਸ਼ਲ ਸਾਈਟ 'ਤੇ ਸੁੱਖਾ ਕਾਹਲਵਾਂ ਦੀ ਮੌਤ ਦਾ ਬਦਲਾ ਲੈਣ ਲਈ ਚਰਚਾਵਾਂ ਰਹੀਆਂ। ਦਲਜੀਤ ਭਾਨਾ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਭਾਨਾ ਜੇਲ ਵਿਚ ਹੈ। 

PunjabKesari

ਪ੍ਰੇਮ ਸਿੰਘ ਉਰਫ ਪ੍ਰੇਮਾ ਲਾਹੌਰੀਆ ਪੁੱਤਰ ਸੁਰਜੀਤ ਸਿੰਘ ਵਾਸੀ ਮਿੱਠੂ ਬਸਤੀ ਜਲੰਧਰ-(ਫਰਾਰ) 
ਪ੍ਰੇਮਾ ਲਾਹੌਰੀਆ ਨਾਂ ਨਾਲ ਮਸ਼ਹੂਰ ਹੋਇਆ ਗੈਂਗਸਟਰ ਬਸਤੀ ਮਿੱਠੂ ਇਲਾਕੇ ਦਾ ਰਹਿਣ ਵਾਲਾ ਹੈ। ਪੁਰਾਣੇ ਸਮੇਂ ਤੋਂ ਮਸ਼ਹੂਰ ਲਾਹੌਰੀਆ ਪਰਿਵਾਰ ਆਰਥਿਕ ਤੌਰ 'ਤੇ ਖੁਸ਼ਹਾਲ ਰਿਹਾ ਤਾਂ ਪ੍ਰੇਮਾ ਲਾਹੌਰੀਆ ਦਾ ਨੌਜਵਾਨਾਂ ਵਿਚ ਚੰਗਾ ਦਬਦਬਾ ਸੀ। ਪ੍ਰੇਮਾ ਲਾਹੌਰੀਆ ਅਤੇ ਮਸ਼ਹੂਰ ਗੈਂਗਸਟਰ ਦਲਜੀਤ ਭਾਨਾ ਵਿਚਕਾਰ ਦੋਸਤੀ ਰਹੀ ਪਰ ਮਾਮੂਲੀ ਜਿਹੀ ਗੱਲ 'ਤੇ ਦੋਸਤਾਂ ਦਾ ਇਕ ਗਰੁੱਪ ਵੰਡਿਆ ਗਿਆ। ਬਸਤੀ ਬਾਵਾ ਖੇਲ ਏਰੀਆ ਵਿਚ ਪਹਿਲਾਂ ਮਾਰਕੁੱਟ ਹੋਈ ਅਤੇ ਫਿਰ ਪ੍ਰਿੰਸ ਦੀ ਹੱਤਿਆ ਹੋ ਗਈ। ਪ੍ਰਿੰਸ ਦੀ ਮੌਤ ਤੋਂ ਬਾਅਦ ਪ੍ਰੇਮਾ ਅਤੇ ਦਲਜੀਤ ਭਾਨਾ ਦੁਸ਼ਮਣ ਬਣ ਗਏ। ਇਸ ਤੋਂ ਬਾਅਦ ਭਾਨਾ ਨੇ ਦਿਪਾਂਸ਼-ਸਿਮਰਨ ਦੀ ਹੱਤਿਆ ਕੀਤੀ ਅਤੇ ਫਰਾਰ ਹੋ ਗਏ। ਆਪਣੇ ਦੋਸਤਾਂ ਦੀ ਮੌਤ ਦਾ ਬਦਲਾ ਲੈਣ ਦੇ ਲਈ ਪ੍ਰੇਮਾ ਲਾਹੌਰੀਆ ਅਤੇ ਦਲਜੀਤ ਭਾਨਾ ਦੁਸ਼ਮਣ ਬਣ ਗਏ। ਇਸ ਮਾਮਲੇ ਵਿਚ ਜੇਕਰ ਪੁਲਸ ਨੇ ਭਾਨਾ ਸਮੱਰਥਕਾਂ ਦੀ ਮਾਮੂਲੀ ਲੜਾਈ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕੀਤੀ ਹੁੰਦੀ ਅਤੇ ਸ਼ਿਕੰਜਾ ਕੱਸਿਆ ਹੁੰਦਾ ਤਾਂ ਮਾਮਲਾ ਅੱਗੇ ਨਾ ਵੱਧਦਾ। ਪ੍ਰੇਮਾ ਲਾਹੌਰੀਆ ਵਿੱਕੀ ਗੌਂਡਰ ਗਰੁੱਪ ਦੇ ਨਾਲ ਜੁੜ ਕੇ ਰਾਜ ਵਿਚ ਦਹਿਸ਼ਤ ਫੈਲਾ ਰਿਹਾ ਹੈ। ਪ੍ਰੇਮਾ ਪੰਜਾਬ ਪੁਲਸ ਦੀ ਮੌਸਟ ਵਾਂਟੇਡ ਲਿਸਟ ਵਿਚ ਹੈ। ਪ੍ਰੇਮਾ ਲਾਹੌਰੀਆ ਪਿਛਲੇ ਕਰੀਬ 5-6 ਸਾਲ ਤੋਂ ਫਰਾਰ ਹੈ ਉਹ ਇਕ ਵਾਰ ਵੀ ਪੁਲਸ ਦੇ ਹੱਥੇ ਨਹੀਂ ਚੜ੍ਹਿਆ।

PunjabKesari


ਗੁਰਸ਼ਰਨ ਸਿੰਘ ਭਾਲੂ ਵਾਸੀ ਰਸਤਾ ਮੁਹੱਲਾ-(ਫਰਾਰ) 
ਗੁਰਸ਼ਰਨ ਸਿੰਘ ਭਾਲੂ ਅਤੇ ਪੰਚਮਨੂਰ ਸਿੰਘ ਦੇ ਗੈਂਗਸਟਰ ਬਣਨ ਦੀ ਕਹਾਣੀ ਵੀ ਪ੍ਰੇਮਾ ਅਤੇ ਦਲਜੀਤ ਭਾਨਾ ਜਿਹੀ ਹੀ ਹੈ। ਦੋਵੇਂ ਪਹਿਲਾਂ ਇਕੱਠੇ ਰਹਿੰਦੇ ਸਨ। ਚਰਚਾ ਹੈ ਕਿ ਰੰਗਦਾਰੀ ਅਤੇ ਵਸੂਲੀ ਦੇ ਮਾਮਲੇ ਵਿਚ ਦੋਵੇਂ ਇਕ ਦੂਜੇ ਦੇ ਦੁਸ਼ਮਣ ਬਣ ਗਏ। ਲੜਾਈ ਲੜਨ ਲਈ ਹਰ ਪਲ ਤਿਆਰ ਰਹਿਣ ਵਾਲੇ ਰਸਤਾ ਮੁਹੱਲਾ ਦੇ ਦੋਵੇਂ ਗੈਂਗਸਟਰਾਂ ਨੂੰ ਜ਼ਿਆਦਾਤਰ ਰਾਜਨੀਤਕ ਪਹਿਰੇਦਾਰੀ ਹੀ ਮਿਲੀ। ਗੁਰਸ਼ਰਨ ਭਾਲੂ ਨੂੰ ਸਾਬਕਾ ਸਰਕਾਰ ਦੇ ਇਕ ਨੇਤਾ ਦੀ ਛਤਰਛਾਇਆ ਰਹੀ, ਜਿਸ ਕਾਰਨ ਪੁਲਸ ਭਾਲੂ ਨੂੰ ਚਾਹੁੰਦੇ ਹੋਏ ਵੀ ਗ੍ਰਿਫਤਾਰ ਨਹੀਂ ਕਰ ਸਕੀ। ਪੋਲੀਟੀਕਲ ਪ੍ਰੈਸ਼ਰ ਕਾਰਨ ਭਾਲੂ ਦਾ ਹੌਂਸਲਾ ਵਧਦਾ ਗਿਆ। ਹੈਰਾਨੀ ਵਾਲਾ ਤੱਥ ਰਿਹਾ ਕਿ ਭਾਲੂ ਸਾਬਕਾ ਸਰਕਾਰ ਦੇ ਇਕ ਨੇਤਾ ਦੀ ਸਟੇਜ 'ਤੇ ਵੀ ਸ਼ਰੇਆਮ ਬਾÀੂਂਸਰ ਦੀ ਤਰ੍ਹਾਂ ਖੜ੍ਹਾ ਦੇਖਿਆ ਜਾਂਦਾ ਰਿਹਾ। ਜਨਵਰੀ ਮਹੀਨੇ ਵਿਚ ਭਾਲੂ ਨੇ ਕੂਲ ਰੋਡ 'ਤੇ ਲੰਘ ਰਹੇ ਪੰਚਮਨੂਰ ਸਿੰਘ 'ਤੇ ਕਾਤਲਾਨਾ ਹਮਲਾ ਕੀਤਾ। ਸ਼ਰੇਆਮ ਫਾਇਰਿੰਗ ਕੀਤੀ ਪਰ ਪੰਚਮਨੂਰ ਬਚ ਗਿਆ। 
ਪੰਚਮਨੂਰ ਸਿੰਘ ਵਾਸੀ ਰਸਤਾ ਮੁਹੱਲਾ (ਫਰਾਰ)
ਭਾਲੂ ਦੇ ਨਾਲ ਹੋਏ ਝਗੜੇ ਦੇ ਕਾਰਨ ਪੰਚਮਨੂਰ ਨੂੰ ਇਕ ਰਾਜਨੇਤਾ ਦੀ ਸਰਪ੍ਰਸਤੀ ਰਹੀ ਪਰ ਦੂਜੇ ਗਰੁੱਪ ਨੇ ਪੰਚਮਨੂਰ ਨੂੰ ਆਪਣੀ ਛਤਰਛਾਇਆ ਵਿਚ ਲੈ ਲਿਆ। ਭਾਲੂ ਅਤੇ ਪੰਚਮ ਦੋਵੇਂ ਆਪਣੇ ਰਾਜਨੇਤਾਵਾਂ ਨੂੰ ਖੁਸ਼ ਕਰਨ ਲਈ ਆਪਸ ਵਿਚ ਉਲਝਦੇ ਰਹੇ। ਪਤਾ ਲੱਗਾ ਹੈ ਕਿ ਪੰਚਮਨੂਰ ਅੱਜਕੱਲ ਸੁੱਖਾ ਕਾਹਲਵਾਂ ਦੇ ਸਮੱਰਥਕ ਗਰੁੱਪ ਨਾਲ ਜੁੜ ਚੁੱਕਾ ਹੈ ਕਿਉਂਕਿ ਜਨਵਰੀ ਮਹੀਨੇ ਵਿਚ ਹੋਈ ਫਾਇਰਿੰਗ ਦਾ ਬਦਲਾ ਭਾਲੂ ਤੋਂ ਲੈਣ ਲਈ ਉਹ ਲਗਾਤਾਰ ਸੁੱਖਾ ਗਰੁੱਪ ਦੇ ਸ਼ੂਟਰਾਂ ਦੇ ਨਾਲ ਸੰਪਰਕ ਵਿਚ ਹੈ। ਇਸ ਦਾ ਨਤੀਜਾ ਇਹ ਹੈ ਕਿ ਪਿਛਲੇ ਦਿਨੀਂ ਮਾਡਲ ਟਾਊਨ ਜਲੰਧਰ ਵਿਚ ਹੀ ਸੁੱਖਾ ਕਾਹਲਵਾਂ ਦੇ ਸਮੱਰਥਕ ਪ੍ਰੀਤ ਫਗਵਾੜਾ ਦੇ ਕਹਿਣ 'ਤੇ ਪੰਚਮਨੂਰ ਨੇ ਮੋਗਾ ਦੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਦੇ ਨਾਲ ਮਾਰਕੁੱਟ ਕੀਤੀ ਕਿਉਂਕਿ ਮੋਗੇ ਦਾ ਇਹ ਨੌਜਵਾਨ ਗੌਂਡਰ ਗਰੁੱਪ ਦੇ ਮੈਂਬਰਾਂ ਦੇ ਕਹਿਣ 'ਤੇ ਸੁੱਖਾ ਦੇ ਖਿਲਾਫ ਫੇਸਬੁੱਕ 'ਤੇ ਵਿਰੋਧੀ ਸਮੱਗਰੀ ਪੋਸਟ ਕਰਦਾ ਸੀ।

ਇਹ ਵੀ ਹਨ ਪੁਲਸ ਦੀ ਲਿਸਟ 'ਚ
ਇਨ੍ਹਾਂ ਮੁੱਖ ਗੈਂਗਸਟਰਾਂ ਤੋਂ ਇਲਾਵਾ ਜਲੰਧਰ ਤੋਂ ਸੁੱਖੀ ਵਿਧੀਪੁਰੀਆ, ਰਾਜਾ ਸਈਪੁਰੀਆ, ਸੁੱਖਾ ਭਾਊ, ਦਲਬੀਰ ਸਿੰਘ, ਰਣਜੀਤ ਸਿੰਘ ਉਰਫ ਜੀਤਾ ਸ਼ਾਹਕੋਟ ਆਦਿ ਦੇ ਨਾਂ ਮੁੱਖ ਤੌਰ 'ਤੇ ਪੁਲਸ ਲਿਸਟ ਵਿਚ ਹਨ। ਪੁਲਸ ਇਨ੍ਹਾਂ ਗੈਂਗਸਟਰਾਂ ਨੂੰ ਲੱਭ ਰਹੀ ਹੈ ਪਰ ਸੂਬਾ ਪੁਲਸ ਦੀ ਮੌਸਟ ਵਾਂਟੇਡ ਲਿਸਟ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੇ ਇਨ੍ਹਾਂ ਲੋਕਾਂ ਦੇ ਗੈਂਗਸਟਰ ਬਣਨ ਲਈ ਪੁਲਸ ਹੀ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਇਨ੍ਹਾਂ ਗੈਂਗਸਟਰਾਂ ਨੇ ਆਪਣੇ-ਆਪਣੇ ਮੁਹੱਲਿਆਂ ਵਿਚ ਪਹਿਲੀ ਲੜਾਈ ਲੜੀ ਤਦ ਪੁਲਸ ਨੇ ਸਖਤੀ ਨਾਲ ਆਪਣੀ ਡਿਊਟੀ ਨਹੀਂ ਕੀਤੀ। ਪੁਲਸ ਰਾਜਨੀਤਕ ਸਰਪ੍ਰਸਤੀ ਜਾਂ ਨਿੱਜੀ ਹਿੱਤਾਂ ਲਈ ਮਾਮੂਲੀ ਲੜਾਈ ਸਮਝਦੀ ਰਹੀ। ਬਸ ਇਸੇ ਨਾਲਾਇਕੀ  ਕਾਰਨ ਗਲੀਆਂ ਮੁਹੱਲਿਆਂ ਵਿਚ  ਆਪਸੀ ਲੜਾਈਆਂ ਲੜਨ ਵਾਲੇ ਇਹ ਨੌਜਵਾਨ ਰਾਜ ਦੇ ਵੱਡੇ ਗੈਂਗਸਟਰ ਬਣ ਗਏ।


Related News