ਸ਼ਰਾਬ ਪੀਣ ਵਾਲੇ ਸਭ ਤੋਂ ਵਧ ਬੱਚੇ ਪੰਜਾਬ ''ਚ : ਸਰਵੇ

Saturday, Feb 23, 2019 - 08:32 PM (IST)

ਸ਼ਰਾਬ ਪੀਣ ਵਾਲੇ ਸਭ ਤੋਂ ਵਧ ਬੱਚੇ ਪੰਜਾਬ ''ਚ : ਸਰਵੇ

ਚੰਡੀਗੜ੍ਹ (ਇੰਟ.)— ਨੈਸ਼ਨਲ ਡਰੱਗ ਡਿਪੈਡੈਂਸ ਟ੍ਰੀਟਮੈਂਟ ਸੈਂਟਰ ਏ.ਆਈ.ਆਈ.ਐੱਮ.ਐੱਸ. ਵਲੋਂ ਕੀਤੇ ਗਏ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ 'ਚ 10 ਤੋਂ 17 ਸਾਲ ਦੀ ਉਮਰ ਦੇ 1.2 ਲੱਖ ਬੱਚੇ ਸ਼ਰਾਬ ਦਾ ਸੇਵਨ ਕਰਦੇ ਹਨ। 

ਮੈਗਨੀਚਿਉੂਡ ਆਫ ਸਬਸਟੈਂਸ ਅਬਿਉੂਜ ਇਨ ਇੰਡੀਆ ਨਾਂ ਨਾਲ ਕੀਤੀ ਗਈ ਖੋਜ 'ਚ ਪਤਾ ਲਗਾ ਹੈ ਕਿ ਸਭ ਤੋਂ ਜ਼ਿਆਦਾ ਬੱਚੇ ਪੰਜਾਬ 'ਚ ਹੀ ਸ਼ਰਾਬ ਦੀ ਪਕੜ 'ਚ ਹਨ। ਇਨ੍ਹਾਂ ਦੀ ਗਿਣਤੀ ਨੈਸ਼ਨਲ ਐਵਰੇਜ 40,000 ਤੋਂ ਤਿੰਨ ਗੁਣਾ ਜ਼ਿਆਦਾ ਹੈ। ਪੰਜਾਬ ਵਿਚ ਹਰ ਸਾਲ ਪੈਂਕ੍ਰਿਏਟਾਈਟਿਸ ਤੋਂ ਪਰੇਸ਼ਾਨ ਲਗਭਗ 150 ਮਰੀਜ਼ ਪੀ.ਜੀ.ਆਈ. ਆਉਂਦੇ ਹਨ। ਹਾਲ 'ਚ ਸਰਕਾਰ ਵਲੋਂ ਕਰਵਾਏ ਇਕ ਹੋਰ ਸਰਵੇਖਣ ਅਨੁਸਾਰ 10 ਤੋਂ 75 ਸਾਲ ਦੇ ਉਮਰ ਵਰਗ ਦੇ 14.6 ਫੀਸਦੀ ਲੋਕ (16 ਕਰੋੜ) ਸ਼ਰਾਬ ਪੀਂਦੇ ਹਨ ਅਤੇ ਛੱਤੀਸਗੜ੍ਹ, ਤ੍ਰਿਪੁਰਾ, ਪੰਜਾਬ, ਅਰੁਣਾਚਲ ਪ੍ਰਦੇਸ਼ ਅਤੇ ਗੋਆ 'ਚ ਸ਼ਰਾਬ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ।


author

Baljit Singh

Content Editor

Related News