ਐੱਮ.ਬੀ.ਬੀ.ਐੱਸ ਦੀ ਤਿਆਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਵਧਣਗੀਆਂ ਸੀਟਾਂ

Wednesday, Aug 03, 2022 - 05:16 PM (IST)

ਐੱਮ.ਬੀ.ਬੀ.ਐੱਸ ਦੀ ਤਿਆਰੀ ਕਰਨ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਵਧਣਗੀਆਂ ਸੀਟਾਂ

ਜੈਤੋ (ਗੁਰਮੀਤ ਪਾਲ) : ਉੱਤਰੀ ਭਾਰਤ ਦੇ ਪ੍ਰਮੁੱਖ ਸੂਬੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਐੱਮ.ਬੀ.ਬੀ.ਐੱਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਇਕ ਅਹਿਮ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਕੇਂਦਰੀ ਸਪਾਂਸਰ ਸਕੀਮ ਤਹਿਤ ਪੰਜਾਬ ਨੂੰ 100 ਐੱਮ.ਬੀ.ਬੀ.ਐੱਸ, ਹਿਮਾਚਲ ਪ੍ਰਦੇਸ਼ ਨੂੰ 20 ਅਤੇ ਜੰਮੂ-ਕਸ਼ਮੀਰ ਨੂੰ 60 ਸੀਟਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਐੱਮ.ਬੀ.ਬੀ.ਐੱਸ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਸੂਬਿਆਂ 'ਚ ਵਧਾਈਆਂ ਜਾਣਗੀਆਂ ਸੀਟਾਂ

ਇਸ ਸਕੀਮ ਰਾਹੀਂ ਕੇਂਦਰ ਸਰਕਾਰ ਇਨ੍ਹਾਂ ਸੂਬਿਆਂ ਵਿੱਚ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਨੇ ਮੈਡੀਕਲ ਸਿੱਖਿਆ ਵਿੱਚ ਪਿਛੜੇ ਸੂਬਿਆਂ ਨੂੰ ਮਜ਼ਬੂਤ ਕਰਨ ਲਈ ਐੱਮ.ਬੀ.ਬੀ.ਐੱਸ ਦੀਆਂ 3,495 ਵਾਧੂ ਸੀਟਾਂ ਵਧਾਉਣ ਜਾ ਰਹੀ ਹੈ। ਇਸ ਸਕੀਮ ਤਹਿਤ ਪੰਜਾਬ ਨੂੰ 100 ਹਿਮਾਚਲ ਪ੍ਰਦੇਸ਼ ਨੂੰ 20 ਅਤੇ ਜੰਮੂ-ਕਸ਼ਮੀਰ ਨੂੰ 60 ਸੀਟਾਂ ਮਿਲਣਗੀਆਂ। ਇਸੇ ਤਰ੍ਹਾਂ ਕੇਂਦਰ ਪੀ.ਜੀ. ਸੀਟਾਂ ਦੀ ਗਿਣਤੀ ਵਧਾਉਣ ਲਈ ਵੱਖਰੀ ਯੋਜਨਾ ਬਣਾ ਰਿਹਾ ਹੈ। ਜਿਸ ਤਹਿਤ ਪਹਿਲੇ ਪੜਾਅ ਵਿੱਚ 21 ਸੂਬਿਆਂ ਵਿੱਚ 4,058 ਸੀਟਾਂ ਜੋੜਨ ਦੀ ਯੋਜਨਾ ਹੈ। ਇਨ੍ਹਾਂ ਵਿੱਚੋਂ 87 ਪੰਜਾਬ ਨੂੰ, 127 ਜੰਮੂ-ਕਸ਼ਮੀਰ ਅਤੇ 17 ਹਿਮਾਚਲ ਪ੍ਰਦੇਸ਼ ਨੂੰ ਦਿੱਤੀਆਂ ਜਾਣਗੀਆਂ। ਕੇਂਦਰ 3,495 ਐੱਮ.ਬੀ.ਬੀ.ਐੱਸ. ਦੀਆਂ ਵਾਧੂ ਸੀਟਾਂ ਵਧਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿੱਚ ਇਹ ਸੂਬੇ ਵੀ ਸ਼ਾਮਲ ਹਨ। ਜਲਦੀ ਹੀ ਸਿਹਤ ਮੰਤਰਾਲਾ ਇਸ ਦਾ ਨੋਟੀਫਿਕੇਸ਼ਨ ਜਾਰੀ ਕਰੇਗਾ। ਇਸ ਦੀ ਪੁਸ਼ਟੀ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ। 

ਇਹ ਵੀ ਪੜ੍ਹੋ- ਐੱਨ.ਆਰ. ਆਈਜ਼ ਲਈ ਅਹਿਮ ਖ਼ਬਰ, ਵੱਡੇ ਕਦਮ ਚੁੱਕਣ ਜਾ ਰਹੀ ਭਗਵੰਤ ਮਾਨ ਸਰਕਾਰ

ਸਿਹਤ ਮੰਤਰਾਲੇ ਵੱਲੋਂ ਮੈਡੀਕਲ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਇੱਕ ਤਾਜ਼ਾ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਉੱਤਰੀ ਭਾਰਤ ਦੇ ਪ੍ਰਮੁੱਖ ਸੂਬਿਆਂ ਵਿੱਚ ਸਥਿਤੀ ਬਿਹਤਰ ਨਹੀਂ ਹੈ। ਅੰਕੜੇ ਦਰਸਾਉਂਦੇ ਹਨ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਰਾਸ਼ਟਰੀ ਪੱਧਰ 'ਤੇ ਸਾਰੇ ਮੈਡੀਕਲ ਕਾਲਜਾਂ ਦਾ ਸਿਰਫ਼ 7 ਫ਼ੀਸਦੀ ਅਤੇ ਐੱਮ.ਬੀ.ਬੀ.ਐੱਸ ਦੀਆਂ 6 ਫ਼ੀਸਦੀ ਸੀਟਾਂ ਹਨ। ਹੁਣ ਦੇਸ਼ ਇਸ ਸਥਿਤੀ ਅਨੁਸਾਰ ਸੀਟਾਂ ਦੀ ਵੰਡ ਹੈ। ਭਾਰਤ ਵਿੱਚ 612 ਮੈਡੀਕਲ ਕਾਲਜਾਂ ਵਿੱਚੋਂ, ਇਸ ਵੇਲੇ ਪੰਜਾਬ ਅਤੇ ਹਰਿਆਣਾ ਵਿੱਚ 12-12, ਜੰਮੂ ਅਤੇ ਕਸ਼ਮੀਰ ਵਿੱਚ 10, ਹਿਮਾਚਲ ਪ੍ਰਦੇਸ਼ ਵਿੱਚ ਅੱਠ ਅਤੇ ਚੰਡੀਗੜ੍ਹ ਵਿੱਚ ਇੱਕ ਹੈ। ਇਨ੍ਹਾਂ ਸੂਬਿਆਂ ਵਿੱਚ 43 ਕਾਲਜ ਹਨ। ਇਸ ਸਮੇਂ ਪੰਜਾਬ ਵਿੱਚ ਐੱਮ.ਬੀ.ਬੀ.ਐੱਸ ਦੀਆਂ 1750, ਹਰਿਆਣਾ ਵਿੱਚ 1660, ਜੰਮੂ ਕਸ਼ਮੀਰ ਵਿੱਚ 1147, ਹਿਮਾਚਲ ਵਿੱਚ 920 ਅਤੇ ਚੰਡੀਗੜ੍ਹ ਵਿੱਚ ਐੱਮ.ਬੀ.ਬੀ.ਐੱਸ ਦੀਆਂ 150 ਸੀਟਾਂ ਹਨ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 


author

Simran Bhutto

Content Editor

Related News