ਮੂਸੇਵਾਲਾ ਕਤਲਕਾਂਡ : ਸਚਿਨ ਬਿਸ਼ਨੋਈ ਨੂੰ ਲਿਆਂਦਾ ਜਾਵੇਗਾ ਭਾਰਤ, ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ
Monday, Jul 31, 2023 - 05:02 AM (IST)
ਨੈਸ਼ਨਲ ਡੈਸਕ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਉਣ ਲਈ ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ ਹੋ ਗਈ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਵੀ ਅੱਜ ਰਾਤ ਤੱਕ ਅਜ਼ਰਬੈਜਾਨ ਪਹੁੰਚ ਜਾਵੇਗੀ। ਸਪੈਸ਼ਲ ਸੈੱਲ ਦੀ ਟੀਮ ਅਗਲੇ ਦੋ ਦਿਨਾਂ ਵਿਚ ਅਜ਼ਰਬੈਜਾਨ ਤੋਂ ਸਚਿਨ ਬਿਸ਼ਨੋਈ ਨੂੰ ਲੈ ਕੇ ਦਿੱਲੀ ਪੁੱਜੇਗੀ।
ਇਹ ਖ਼ਬਰ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਕਾਰਾਂ ਆਪਸ ’ਚ ਟਕਰਾ ਕੇ ਹੋਈਆਂ ਚਕਨਾਚੂਰ, 15 ਲੋਕ ਜ਼ਖ਼ਮੀ
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਇਕ ਏ.ਸੀ.ਪੀ., ਦੋ ਇੰਸਪੈਕਟਰਾਂ ਸਮੇਤ ਤਕਰੀਬਨ 4 ਅਧਿਕਾਰੀਆਂ ਦੀ ਟੀਮ ਅਜ਼ਰਬੈਜਾਨ ਲਈ ਰਵਾਨਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲਾ ਲਾਰੈਂਸ ਬਿਸ਼ਨੋਈ ਦਾ ਭਾਣਜੇਾ ਗੈਂਗਸਟਰ ਸਚਿਨ ਬਿਸ਼ਨੋਈ ਕਤਲ ਤੋਂ ਪਹਿਲਾਂ 21 ਅਪ੍ਰੈਲ 2022 ਤੱਕ ਭਾਰਤ ਵਿਚ ਸੀ। ਇਸ ਤੋਂ ਬਾਅਦ ਉਹ ਫ਼ਰਜ਼ੀ ਨਾਂ ’ਤੇ ਪਾਸਪੋਰਟ ਬਣਵਾ ਕੇ ਭਾਰਤ ਤੋਂ ਭੱਜ ਗਿਆ। ਜਾਂਚ ’ਚ ਪਤਾ ਲੱਗਾ ਕਿ ਉਸ ਦਾ ਪਾਸਪੋਰਟ ਦਿੱਲੀ ਦੇ ਖੇਤਰੀ ਪਾਸਪੋਰਟ ਦਫ਼ਤਰ ਤੋਂ ਬਣਿਆ ਸੀ। ਸਚਿਨ ਬਿਸ਼ਨੋਈ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ’ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ’ਤੇ ਸਚਿਨ ਬਿਸ਼ਨੋਈ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਹੜ੍ਹ ਪੀੜਤ ਲੋਕਾਂ ਲਈ ਰਾਹਤ ਭਰੀ ਖ਼ਬਰ, ‘ਸਰਬੱਤ ਦਾ ਭਲਾ’ ਸੰਸਥਾ ਵੱਲੋਂ ਹੜ੍ਹਾਂ ’ਚ ਨੁਕਸਾਨੇ ਘਰਾਂ ਦਾ ਸਰਵੇ ਸ਼ੁਰੂ
ਸਚਿਨ ਬਿਸ਼ਨੋਈ ਨੇ ਮੂਸੇਵਾਲਾ ਕਤਲਕਾਂਡ ਦਾ ਪੂਰਾ ਪਲਾਨ ਤਿਆਰ ਕੀਤਾ ਸੀ। ਉਸ ਨੇ ਕਤਲਕਾਂਡ ਵਿਚ ਵਰਤੇ ਗਏ ਸ਼ੂਟਰਾਂ ਲਈ ਰਿਹਾਇਸ਼, ਭੋਜਨ, ਸ਼ੈਲਟਰ, ਪੈਸੇ, ਗੱਡੀਆਂ ਦਾ ਪ੍ਰਬੰਧ ਕੀਤਾ ਸੀ ਅਤੇ ਫਿਰ ਜਾਅਲੀ ਪਾਸਪੋਰਟ ਦੀ ਮਦਦ ਨਾਲ ਭਾਰਤ ਦੇ ਇਕ ਹਵਾਈ ਅੱਡੇ ਤੋਂ ਦੁਬਈ ਭੱਜ ਗਿਆ ਸੀ। ਬਾਅਦ ਵਿਚ ਉਹ ਦੁਬਈ ਤੋਂ ਅਜ਼ਰਬੈਜਾਨ ਚਲਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ