''ਮੋਹਾਲੀ'' ਜ਼ਿਲ੍ਹਾ ਇਸ ਵਾਰ ਵੀ ਮਾਨਸੂਨ ਲਈ ਤਿਆਰ ਨਹੀਂ, 30 ਫ਼ੀਸਦੀ ਨਾਲਿਆਂ ਦੀ ਨਹੀਂ ਹੋਈ ਸਫ਼ਾਈ

06/13/2022 2:55:17 PM

ਮੋਹਾਲੀ (ਪਰਦੀਪ) : ਭਾਵੇਂ ਦੋ ਹਫ਼ਤਿਆਂ ਦੇ ਅੰਦਰ-ਅੰਦਰ ਇਸ ਖੇਤਰ ’ਚ ਮਾਨਸੂਨ ਤੋਂ ਪਹਿਲਾਂ ਦੀਆਂ ਬਾਰਸ਼ਾਂ ਆਉਣ ਦੀ ਸੰਭਾਵਨਾ ਹੈ ਪਰ ਮੋਹਾਲੀ ਹਰ ਸਾਲ ਦੀ ਤਰ੍ਹਾਂ ਅਜੇ ਵੀ ਬਾਰਸ਼ ਲਈ ਤਿਆਰ ਨਹੀਂ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ 70 ਫ਼ੀਸਦੀ ਸੜਕਾਂ ਕੰਢੇ ਵਾਲੇ ਨਾਲਿਆਂ ਦੀ ਸਫ਼ਾਈ ਕਰ ਲਈ ਹੈ ਅਤੇ ਬਾਕੀ 30 ਫ਼ੀਸਦੀ ਨੂੰ ਅਗਲੇ ਕੁੱਝ ਦਿਨਾਂ ਵਿਚ ਸਾਫ਼ ਕਰ ਦਿੱਤਾ ਜਾਵੇਗਾ। ਇੱਥੇ 11,000 ਦੇ ਕਰੀਬ ਸੜਕਾਂ ਦੇ ਕਿਨਾਰੇ ਹਨ, ਜਿਨ੍ਹਾਂ ਵਿਚੋਂ 6000 ਜਨ ਸਿਹਤ ਵਿਭਾਗ ਦੇ ਅਧਿਕਾਰ ਖੇਤਰ ਵਿਚ ਹਨ ਅਤੇ 5,000 ਨਗਰ ਨਿਗਮ ਦੇ ਅਧੀਨ ਹਨ। ਹਾਲਾਂਕਿ ਮੋਹਾਲੀ ਕਾਰਪੋਰੇਸ਼ਨ ਨੇ ਹਾਲ ਹੀ ਵਿਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਤੋਂ ਚਾਰ ਸੈਕਟਰਾਂ, 48-ਸੀ, 66, 68 ਅਤੇ 70 ਵਿਚ 14 ਸੜਕਾਂ ਦਾ ਕਬਜ਼ਾ ਲੈ ਲਿਆ ਹੈ, ਜੋ ਗਮਾਡਾ ਦੇ ਕਬਜ਼ੇ ਵਿਚ ਸਨ। ਹਰਕਿਰਨ ਸਿੰਘ ਸੁਪਰੀਡੈਂਟ ਇੰਜੀਨੀਅਰ ਐੱਮ. ਸੀ. ਨੇ ਦੱਸਿਆ ਕਿ ਕਾਰਪੋਰੇਸ਼ਨ ਅਤੇ ਜਨ ਸਿਹਤ ਵਿਭਾਗ ਦੋਹਾਂ ਨੇ 70 ਫ਼ੀਸਦੀ ਸੜਕਾਂ ਦੇ ਨਾਲਿਆਂ ਦੀ ਸਫ਼ਾਈ ਕੀਤੀ ਹੈ ਅਤੇ ਅਗਲੇ ਚਾਰ ਦਿਨਾਂ ਵਿਚ 30 ਫ਼ੀਸਦੀ ਦੀ ਸਫ਼ਾਈ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੱਡੇ ਬਾਦਲ' ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ

ਇੱਥੋਂ ਤਕ ਕਿ ਐੱਨ. ਚੋਅ, ਜੋ ਕਿ ਸ਼ਹਿਰ ਵਿਚੋਂ ਲੰਘਦਾ ਹੈ, ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਗਈ ਹੈ। ਹਰ ਸਾਲ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਗਲੀਆਂ ਦੀ ਸਫ਼ਾਈ ਲਈ 1 ਕਰੋੜ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ। ਹਰ ਸਾਲ ਜਨਜੀਵਨ ਬੇਕਾਰ ਹੋ ਜਾਂਦਾ ਹੈ ਕਿਉਂਕਿ ਕੁੱਝ ਘੰਟਿਆਂ ਦੀ ਬਰਸਾਤ ਤੋਂ ਬਾਅਦ ਸੜਕਾਂ ਪਾਣੀ ’ਚ ਡੁੱਬ ਜਾਂਦੀਆਂ ਹਨ। ਸਾਬਕਾ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਨਾਲੀਆਂ ਨੂੰ ਚੂਸਣ ਵਾਲੀ ਮਸ਼ੀਨ ਨਾਲ ਸਾਫ਼ ਕਰਨ ਦੀ ਲੋੜ ਹੈ, ਤਾਂ ਜੋ ਪਾਣੀ ਦੇ ਵਹਾਅ ਦੀ ਸਹੂਲਤ ਲਈ ਪਲਾਸਟਿਕ ਨੂੰ ਹਟਾਇਆ ਜਾ ਸਕੇ ਅਤੇ ਸੇਮ ਨੂੰ ਰੋਕਿਆ ਜਾ ਸਕੇ। ਫੇਜ਼-5 ਵਿਚ ਤਾਂ ਗਲੀਆਂ-ਨਾਲੀਆਂ ਦੀ ਵੀ ਸਫ਼ਾਈ ਨਹੀਂ ਕੀਤੀ ਗਈ। ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਫੇਜ਼-4 ਅਤੇ 5 ਦੀ ਗੱਲ ਕਰੀਏ ਤਾਂ ਨਗਰ ਨਿਗਮ ਨੇ ਦੋਵਾਂ ਖੇਤਰਾਂ ਵਿਚ ਕਾਜ਼ਵੇਅ ਬਣਾ ਦਿੱਤੇ ਹਨ, ਜਿਸ ਨਾਲ ਹੁਣ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਪੂਰੀ ਯੋਜਨਾ ’ਤੇ ਕੰਮ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਮੀਂਹ ਪੈਣ ਦੇ ਆਸਾਰ
ਮੁਸੀਬਤ ਦੇ ਸਥਾਨ
ਪਿੰਡ ਮਟੌਰ, ਸੈਕਟਰ-70 : ਸੈਕਟਰ-70 ਦਾ ਪਿੰਡ ਮਟੌਰ ਬਰਸਾਤਾਂ ਦੌਰਾਨ ਭੀੜੀਆਂ ਗਲੀਆਂ, ਗਲੀਆਂ-ਨਾਲੀਆਂ ਅਤੇ ਵਾਧੂ ਨਾਲੀਆਂ ਬਣਾਉਣ ਲਈ ਜਗ੍ਹਾ ਦੀ ਘਾਟ ਕਾਰਨ ਇਕ ਡਰਾਉਣਾ ਸੁਫ਼ਨਾ ਹੈ। ਕੁੱਝ ਥਾਵਾਂ ’ਤੇ ਲੋਕਾਂ ਨੇ ਨਾਲੀਆਂ ’ਤੇ ਕਬਜ਼ੇ ਕਰ ਲਏ ਹਨ, ਜਦਕਿ ਕਈ ਥਾਵਾਂ ’ਤੇ ਉਸਾਰੀ ਸਮੱਗਰੀ ਦੇ ਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੇ ਬਾਦਲ ਨੂੰ ਮਿਲਣ ਫੋਰਟਿਸ ਹਸਪਤਾਲ ਪੁੱਜੇ 'ਮਨੋਹਰ ਲਾਲ ਖੱਟੜ', ਗੱਲਬਾਤ ਕਰਕੇ ਜਾਣਿਆ ਹਾਲ
ਫੇਜ਼-4, 5, 3ਬੀ1, 3ਬੀ2, ਫੇਜ਼ 11 : ਢਾਂਚਾਗਤ ਖਾਮੀਆਂ ਫੇਜ਼ 4 ਅਤੇ ਫੇਜ਼ 5 ਵਿਚ ਮਾਨਸੂਨ ਦੀ ਗੜਬੜੀ ਦਾ ਕਾਰਨ ਬਣਦੀਆਂ ਹਨ। ਇੱਥੇ ਬਹੁਤ ਸਾਰੇ ਘਰ ਨੀਵੇਂ ਇਲਾਕਿਆਂ ’ਚ ਹਨ ਅਤੇ ਕਿਸੇ ਵੀ ਏਜੰਸੀ ਕੋਲ ਪਾਣੀ ਦੇ ਵਹਿਣ ਨੂੰ ਰੋਕਣ ਦਾ ਕੋਈ ਉਪਾਅ ਨਹੀਂ ਹੈ। ਵਸਨੀਕਾਂ ਨੇ ਸੜਕਾਂ ਦੀ ਗੈਰ-ਯੋਜਨਾਬੱਧ ਕਾਰਪੇਂਟਿੰਗ ਨੂੰ ਵੀ ਜ਼ਿੰਮੇਵਾਰ ਠਹਿਰਾਇਆ, ਜਿਸ ਨਾਲ ਇਨ੍ਹਾਂ ਦਾ ਪੱਧਰ ਉੱਚਾ ਹੋ ਜਾਂਦਾ ਹੈ ਅਤੇ ਸਾਈਡਾਂ ’ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਫੇਜ਼ 3ਬੀ1 3ਬੀ2 ਵਿਚ ਪਾਣੀ ਭਰਨਾ ਇਕ ਰੂਟੀਨ ਮਾਮਲਾ ਹੈ। ਭੂਗੋਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਮੀਨ ਦੀ ਕੁਦਰਤੀ ਤੈਅ ਇਸ ਨੂੰ ਹੜ੍ਹਾਂ ਦਾ ਖ਼ਤਰਾ ਬਣਾਉਂਦੀ ਹੈ ਕਿਉਂਕਿ ਚੰਡੀਗੜ੍ਹ ਤੋਂ ਪਾਣੀ ਮੋਹਾਲੀ ਦੇ ਇਸ ਹਿੱਸੇ ਵਿਚ ਵਗਦਾ ਹੈ। ਲਖਨੌਰ ਚੋਅ ਦੀ ਮਾੜੀ ਸਫਾਈ ਕਾਰਨ ਫੇਜ਼-11 ਵਿਚ ਪਾਣੀ ਭਰ ਗਿਆ ਹੈ। ਚੋਅ ਬੰਦ ਹੋਣ ਕਾਰਨ ਇੱਥੇ ਪਾਣੀ ਘਰਾਂ ਵਿਚ ਦਾਖ਼ਲ ਹੋ ਜਾਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News