ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੱਕ ਸ਼ਹਿਰ 'ਚ ਪੁੱਜੇਗਾ 'ਮਾਨਸੂਨ'

Thursday, Jun 23, 2022 - 12:57 PM (IST)

ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੱਕ ਸ਼ਹਿਰ 'ਚ ਪੁੱਜੇਗਾ 'ਮਾਨਸੂਨ'

ਚੰਡੀਗੜ੍ਹ (ਪਾਲ) : ਕਈ ਸਾਲਾਂ ਬਾਅਦ ਜੂਨ ਦਾ ਮਹੀਨਾ ਕਾਫ਼ੀ ਠੰਡਾ ਰਿਹਾ ਹੈ। ਹਾਲਾਂਕਿ ਸ਼ੁਰੂਆਤੀ ਹਫ਼ਤੇ 'ਚ ਤਾਪਮਾਨ ਬਹੁਤ ਜ਼ਿਆਦਾ ਰਿਕਾਰਡ ਹੋ ਰਿਹਾ ਸੀ ਪਰ ਇਕ ਹਫ਼ਤੇ ਤੋਂ ਕਾਫ਼ੀ ਗਿਰਾਵਟ ਦਰਜ ਹੋਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਤਿੰਨ ਦਿਨ ਸ਼ਹਿਰ ਦਾ ਤਾਪਮਾਨ ਫਿਰ ਉੱਪਰ ਵੱਲ ਜਾਵੇਗਾ ਪਰ 26 ਜੂਨ ਤੋਂ ਬਾਅਦ ਮੀਂਹ ਦੀ ਸੰਭਾਵਨਾ ਹੈ। ਸ਼ਨੀਵਾਰ ਤੋਂ ਬਾਅਦ ਜੋ ਵੀ ਮੀਂਹ ਪਵੇਗਾ, ਉਹ ਪ੍ਰੀ-ਮਾਨਸੂਨ ਸ਼ਾਵਰ ਹੋਵੇਗਾ। ਮੀਂਹ ਤੋਂ ਪਹਿਲਾਂ ਤਾਪਮਾਨ 'ਚ ਵਾਧਾ ਹੁੰਦਾ ਹੈ, ਜੋ ਆਮ ਗੱਲ ਹੈ। ਬੁੱਧਵਾਰ ਵੀ ਤਾਪਮਾਨ 'ਚ ਵਾਧਾ ਦੇਖਿਆ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਕਿ ਆਮ ਤੋਂ 2.6 ਡਿਗਰੀ ਘੱਟ ਰਿਹਾ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ, ਵੋਟਰਾਂ 'ਚ ਭਾਰੀ ਉਤਸ਼ਾਹ (ਤਸਵੀਰਾਂ)

ਘੱਟੋ-ਘੱਟ ਤਾਪਮਾਨ 26.3 ਡਿਗਰੀ ਰਿਕਾਰਡ ਹੋਇਆ, ਜੋ ਆਮ ਤੋਂ 1.5 ਡਿਗਰੀ ਵੱਧ ਰਿਹਾ। ਡਾਇਰੈਕਟਰ ਮੁਤਾਬਕ ਮਾਨਸੂਨ ਦੀ ਗੱਲ ਕਰੀਏ ਤਾਂ ਉਹ ਮੱਧ ਪ੍ਰਦੇਸ਼ ਨੂੰ ਕਵਰ ਕਰ ਚੁੱਕਿਆ ਹੈ ਅਤੇ ਹੁਣ ਸਿਰਫ਼ ਉੱਤਰ ਦਾ ਹਿੱਸਾ ਬਚਿਆ ਹੈ, ਜੋ ਆਉਣ ਵਾਲੇ ਦਿਨਾਂ 'ਚ ਕਵਰ ਹੋ ਜਾਵੇਗਾ। ਹੁਣ ਤੱਕ ਜੋ ਫਾਰਕਾਸਟਿੰਗ ਅਸੀਂ ਦੇਖ ਰਹੇ ਹਾਂ, ਜੇਕਰ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੁੰਦੀ ਤਾਂ 30 ਜੂਨ ਜਾਂ ਜ਼ਿਆਦਾ ਤੋਂ ਜ਼ਿਆਦਾ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਮਾਨਸੂਨ ਸ਼ਹਿਰ 'ਚ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਪਾਈ ਵੋਟ, ਆਖੀ ਇਹ ਗੱਲ (ਤਸਵੀਰਾਂ)
ਅਗਲਾ ਪੂਰਾ ਹਫ਼ਤਾ ਵੱਧ ਤੋਂ ਵੱਧ 38 ਡਿਗਰੀ ਤੱਕ ਰਹੇਗਾ ਤਾਪਮਾਨ
ਬੁੱਧਵਾਰ ਕਈ ਦਿਨਾਂ ਬਾਅਦ ਸ਼ਹਿਰ 'ਚ ਤਿੱਖੀ ਧੁੱਪ ਨਿਕਲੀ, ਜਿਸ ਕਾਰਨ ਤਾਪਮਾਨ 'ਚ ਵੀ ਕਾਫ਼ੀ ਵਾਧਾ ਦੇਖਿਆ ਗਿਆ। ਮੌਸਮ ਵਿਭਾਗ ਮੁਤਾਬਕ 23 ਤੋਂ 25 ਜੂਨ ਤੱਕ ਮੌਸਮ ਸਾਫ਼ ਰਹੇਗਾ। ਤਾਪਮਾਨ ਦੀ ਗੱਲ ਕਰੀਏ ਤਾਂ ਅਗਲਾ ਪੂਰਾ ਹਫ਼ਤਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਤੱਕ ਰਹੇਗਾ। ਮੀਂਹ ਤੋਂ ਬਾਅਦ ਏਅਰ ਕੁਆਲਿਟੀ ਇੰਡੈਕਸ ਲੈਵਲ ਵਿਚ ਜ਼ਬਰਦਸਤ ਗਿਰਾਵਟ ਆਈ ਹੈ। ਮੰਗਲਵਾਰ ਚੰਡੀਗੜ੍ਹ ਦਾ ਏ. ਕਿਊ. ਆਈ. ਲੈਵਲ 67 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ ਸੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਏ. ਕਿਊ. ਆਈ. ਸਤੰਬਰ ਤਕ 50 ਦੇ ਆਸ-ਪਾਸ ਹੀ ਰਹੇਗਾ। ਕੇਂਦਰ ਮੁਤਾਬਿਕ ਵੀਰਵਾਰ ਅਸਮਾਨ ਸਾਫ਼ ਰਹੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ 25 ਡਿਗਰੀ ਰਹੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨੀਵਾਰ ਵੀ ਅਸਮਾਨ ਸਾਫ਼ ਰਹੇਗਾ। ਦਿਨ ਦਾ ਪਾਰਾ 37 ਡਿਗਰੀ, ਜਦੋਂ ਕਿ ਘੱਟੋ-ਘੱਟ 26 ਡਿਗਰੀ ਤੱਕ ਰਹਿ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News