''ਬਾਂਦਰਾਂ'' ਨੂੰ ਭਜਾਉਣ ਦਾ ਕਾਂਟਰੈਕਟ ਖਤਮ, ਖੁਦ ਕਰਨੀ ਪਵੇਗੀ ਰੱਖਿਆ
Saturday, Apr 27, 2019 - 03:15 PM (IST)
ਚੰਡੀਗੜ੍ਹ (ਹੰਸ) : ਪੰਜਾਬ ਯੂਨੀਵਰਸਿਟੀ ਨੂੰ ਬਾਂਦਰਾਂ ਦੇ ਆਤੰਕ ਤੋਂ ਬਚਣ ਲਈ ਹੁਣ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਬਾਂਦਰਾਂ ਨੂੰ ਭਜਾਉਣ ਲਈ ਪੀ. ਯੂ. ਲੰਗੂਰ ਦੀ ਆਵਾਜ਼ ਕੱਢਣ ਵਾਲੇ ਬਹੁਰੂਪੀਏ ਰੱਖਦਾ ਹੈ ਪਰ ਉਹ ਥੋੜ੍ਹੇ ਦਿਨਾਂ ਬਾਅਦ ਹੀ ਕੈਂਪਸ 'ਚ ਆਉਣਾ ਬੰਦ ਕਰ ਦਿੰਦੇ ਹਨ। ਇਸ ਤੋਂ ਬਾਅਦ ਬਾਂਦਰਾਂ ਨੂੰ ਭਜਾਉਣ ਲਈ ਪੀ. ਯੂ. ਕੋਲ ਕੋਈ ਬਦਲ ਨਹੀਂ ਮਿਲਦਾ ਹੈ।
ਵਿਭਾਗਾਂ 'ਚ ਬਾਂਦਰਾਂ ਤੋਂ ਬਚਣ ਲਈ ਡੰਡੇ ਆਦਿ ਰੱਖੇ ਹੋਏ ਹਨ। ਪੀ. ਯੂ. ਦੇ ਫਾਰਮਾਸਿਊਟੀਕਲ, ਆਰਟ ਬਲਾਕ ਦੇ ਪਿਛਲੇ ਹਿੱਸਿਆਂ 'ਚ, ਹੋਸਟਲਾਂ 'ਚ ਰਾਜੀਵ ਗਾਂਧੀ ਕਾਲਜ ਭਵਨ, ਫਾਈਵ ਈਅਰ ਲਾ ਦੇ ਆਸ-ਪਾਸ ਬਾਂਦਰਾਂ ਦਾ ਜਮਾਵੜਾ ਲੱਗਿਆ ਦੇਖਿਆ ਜਾ ਸਕਦਾ ਹੈ। ਇਹ ਬਾਂਦਰ ਕਦੇ ਕਿਸੇ ਵਿਦਿਆਰਥੀ ਜਾਂ ਫੈਕਲਟੀ 'ਤੇ ਝਪਟਾ ਮਾਰ ਦਿੰਦੇ ਹਨ। ਇਸ ਨਾਲ ਕਈ ਵਾਰ ਵਿਦਿਆਰਥੀ, ਫੈਕਟਲੀ ਮੈਂਬਰ ਅਤੇ ਸਟਾਫ ਮੈਂਬਰ ਵੀ ਜ਼ਖਮੀਂ ਹੋ ਜਾਂਦੇ ਹਨ। ਬਾਂਦਰ ਲੋਕਾਂ ਮੋਬਾਇਲ ਅਤੇ ਖਾਣ-ਪੀਣ ਦਾ ਸਮਾਨ ਲੋਕਾਂ ਕੋਲੋਂ ਖੋਹ ਕੇ ਲੈ ਜਾਂਦੇ ਹਨ, ਜਿਸ ਕਾਰਨ ਪੀ. ਯੂ. 'ਚ ਕਾਫੀ ਮੁਸ਼ਕਲ ਹੁੰਦੀ ਹੈ।