ਫਗਵਾੜਾ ਦੇ ਮਸ਼ਹੂਰ ਹੋਟਲ ਦੇ ਮੈਨੇਜਰਾਂ ਦਾ ਕਾਰਨਾਮਾ ਬਣਿਆ ਚਰਚਾ ਦਾ ਵਿਸ਼ਾ, ਗਾਹਕ ਨਾਲ ਖੇਡੀ ਅਜੀਬ ਖੇਡ
Friday, May 26, 2023 - 06:23 PM (IST)
ਫਗਵਾੜਾ (ਜਲੋਟਾ)-ਇਕ ਹੈਰਾਨ ਕਰ ਦੇਣ ਵਾਲੀ ਸਨਸਨੀਖੇਜ ਘਟਨਾ ਵਿਚ ਰਾਸ਼ਟਰੀ ਰਾਜ ਮਾਰਗ ਨੰਬਰ 1 ’ਤੇ ਸਥਿਤ ਫਗਵਾੜਾ ਦੇ ਇਕ ਮਸ਼ਹੂਰ ਨਿੱਜੀ ਹੋਟਲ ਜਿੱਥੇ ਚੋਟੀ ਦੇ ਸਿਆਸਤਦਾਨਾਂ, ਮੁੱਖ ਮੰਤਰੀ ਸਮੇਤ ਕਈ ਵੱਡੇ ਫਿਲਮੀ ਸਿਤਾਰਿਆਂ ਨੇ ਦੌਰਾ ਕੀਤਾ ਹੈ, ਦੇ ਵਿਚ ਕੰਮ ਕਰਨ ਵਾਲੇ ਦੋ ਰੇਸਟੋਰੈਂਟ ਮੈਨੇਜਰਾਂ ਨੇ ਹੋਟਲ ਵਿਚ ਖਾਣਾ ਖਾਣ ਲਈ ਆਏ ਇਕ ਗ੍ਰਾਹਕ ਤੋਂ ਕਥਿਤ ਤੌਰ ’ਤੇ ਆਪਣੇ ਨਿੱਜੀ ਖਾਤੇ ’ਚ ਆਨਲਾਈਨ ਪੈਸੇ ਟਰਾਂਸਫ਼ਰ ਕਰਵਾ ਉਸ ਨੂੰ ਖਾਣੇ ਦਾ ਕਈ ਗੁਣਾ ਜ਼ਿਆਦਾ ਬਿੱਲ ਦਿੱਤਾ ਹੈ?
ਵੀਨੋਦ ਉਪਰੇਤੀ ਪੁੱਤਰ ਮਥੁਰਾ ਦੱਤ ਵਾਸੀ ਕਬਾਨਾ ਹੋਟਲ ਫਗਵਾੜਾ ਨੇ ਪੁਲਸ ਨੂੰ ਖ਼ੁਲਾਸਾ ਕੀਤਾ ਹੈ ਕਿ ਰੈਸਟੋਰੈਂਟ ਵਿਚ ਕੰਮ ਕਰਨ ਵਾਲੇ ਦੋ ਮੈਨੇਜਰਾਂ ਰਜਨੀਸ਼ ਕੁਮਾਰ ਪੁੱਤਰ ਸੰਤ ਕੁਮਾਰ ਵਾਸੀ ਵਾਰਡ ਨੰਬਰ 22 ਮੋਤੀ ਨਗਰ ਸਿਟੀ ਖੰਨਾ ਜ਼ਿਲ੍ਹਾ ਲੁਧਿਆਣਾ ਅਤੇ ਦੀਪਕ ਚੈਸੀਰ ਪੁੱਤਰ ਜੈ ਸਿੰਘ ਵਾਸੀ ਬਠੌਲੀ ਅਮਕੋਟ ਚੋਪਤਾ ਜ਼ਿਲ੍ਹਾ ਪਿਥੌਰਾਗੜ੍ਹ, ਉਤਰਾਖੰਡ ਨੇ ਹੋਟਲ ਵਿਚ ਖਾਣਾ ਖਾਣ ਆਏ ਗਾਹਕ ਨੂੰ ਹਜ਼ਾਰਾਂ ਰੁਪਏ ਦਾ ਬਿਲ ਮਸ਼ੀਨ ਤੋਂ ਕੱਡ ਕੇ ਦੇ ਦਿੱਤਾ ਅਤੇ ਹਜ਼ਾਰਾਂ ਰੁਪਏ ਦੀ ਮੋਟੀ ਰਕਮ ਆਪਣੇ ਨਿੱਜੀ ਖਾਤੇ ’ਚ ਆਨਲਾਈਨ ਟਰਾਂਸਫਰ ਕਰਵਾ ਲਈ।
ਇਹ ਵੀ ਪੜ੍ਹੋ - ਨਾ ਕਦੇ ਮਿਲੇ, ਨਾ ਵੇਖਿਆ ਬਸ ਆਵਾਜ਼ ਰਾਹੀਂ ਹੋਇਆ ਪਿਆਰ, Blind ਜੋੜੇ ਦੀ ਪ੍ਰੇਮ ਕਹਾਣੀ ਬਣੀ ਮਿਸਾਲ
ਇਸ ਤੋਂ ਬਾਅਦ ਦੋਸ਼ੀ ਮੈਨੇਜਰਾਂ ਨੇ ਬੜੀ ਚਲਾਕੀ ਨਾਲ ਵ੍ਹਟਸਐੱਪ ’ਤੇ ਭੇਜੇ ਗਏ ਖਾਣੇ ਦੇ ਬਿੱਲ ਨੂੰ ਵੀ ਡਿਲੀਟ ਕਰ ਦਿੱਤਾ ਹੈ ਅਤੇ ਗਾਹਕ ਨਾਲ ਅਜੀਬ ਗੇਮ ਖੇਡੀ ਹੈ। ਪੁਲਸ ਨੇ ਮੁਲਜ਼ਮ ਰਜਨੀਸ਼ ਕੁਮਾਰ ਅਤੇ ਦੀਪਕ ਚੈਸੀਰ ਖ਼ਿਲਾਫ਼ ਧਾਰਾ 408 ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਸ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ - ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani