ਪਹਿਲਾਂ ਬਜ਼ੁਰਗ ਵਿਅਕਤੀ ਦੇ ਲੁਹਾਏ ਜ਼ਬਰਦਸਤੀ ਕੱਪੜੇ, ਫਿਰ ਹਨੀ ਟ੍ਰੈਪ ''ਚ ਫਸਾ ਕੀਤਾ ਇਹ ਕਾਰਾ

Sunday, Oct 01, 2023 - 01:54 AM (IST)

ਸੁਲਤਾਨਪੁਰ ਲੋਧੀ, (ਸੋਢੀ) : ਸਥਾਨਕ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਪੁਲਸ ਵਰਦੀ 'ਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 2 ਔਰਤਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਬਬਨਦੀਪ ਸਿੰਘ ਲੁਬਾਣਾ ਤੇ ਐੱਸ.ਐੱਚ.ਓ. ਐੱਸ.ਆਈ. ਲਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਮਾਮਲੇ ਸਬੰਧੀ ਐੱਸ.ਐੱਸ.ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਤੇ ਪੁਲਸ ਕਪਤਾਨ ਤਫਤੀਸ਼ ਰਮਨਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਹਨੀ ਟ੍ਰੇਪ 'ਚ ਫਸਾ ਕੇ ਬਜ਼ੁਰਗ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕਿ ਪੈਸੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਲੋਧੀ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ।

ਇਹ ਵੀ ਪੜ੍ਹੋ : Shocking! ਪਤੀ ਦਾ DNA ਟੈਸਟ ਦੇਖ ਪਤਨੀ ਨੇ ਮੰਗ ਲਿਆ ਤਲਾਕ, ਪੜ੍ਹੋ ਅਜੀਬੋ-ਗਰੀਬ ਮਾਮਲਾ

ਡੀ.ਐੱਸ.ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਬਜ਼ੁਰਗ ਜਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਭਾਗੋ ਬੁੱਢਾ ਨੇ ਆਪਣਾ ਬਿਆਨ ਕਲਮਬੰਦ ਕਰਵਾਇਆ ਕਿ ਬੀਤੀ 28 ਸਤੰਬਰ ਨੂੰ ਉਹ ਆਪਣੀ ਪਤਨੀ ਨੂੰ ਫਿਜ਼ੀਓਥਰੈਪੀ ਦੀ ਦੁਕਾਨ 'ਤੇ ਛੱਡ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਣ ਗਿਆ ਸੀ, ਵਾਪਸ ਆਉਣ ਸਮੇਂ ਸਫਰੀ ਪੈਲੇਸ ਕੋਲ ਇਕ ਔਰਤ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਰਸਤੇ ਵਿੱਚ ਖੜ੍ਹੀ ਸੀ। ਉਸ ਨੇ ਹੱਥ ਦਿੱਤਾ ਤੇ ਕਿਹਾ ਕਿ ਉਸ ਨੂੰ ਪੁੱਡਾ ਕਾਲੋਨੀ ਕੋਲ ਛੱਡ ਦੇਵੋ, ਜਦੋਂ ਉਹ ਉਸ ਨੂੰ ਬਿਠਾ ਕੇ ਘਰ ਅੰਬਰਸਰੀਆਂ ਦਾ ਡੇਰਾ, ਨੇੜੇ ਪੁੱਡਾ ਕਾਲੋਨੀ ਛੱਡਣ ਗਿਆ ਤਾਂ ਉੱਥੇ ਪਹਿਲਾਂ ਤੋਂ ਇਕ ਪੁਲਸ ਵਰਦੀ ਵਿੱਚ ਵਿਅਕਤੀ ਅਤੇ ਇਕ ਹੋਰ ਸਿਵਲ ਵਰਦੀ 'ਚ ਖੜ੍ਹਾ ਸੀ, ਜਿਨ੍ਹਾਂ ਨੇ ਜ਼ਬਰਦਸਤੀ ਉਸ ਨੂੰ ਮੋਟਰਸਾਈਕਲ ਸਮੇਤ ਘਰ ਅੰਦਰ ਖਿੱਚ ਲਿਆ।

ਇਹ ਵੀ ਪੜ੍ਹੋ : ਬਾਬਾ ਜਾਂ ਤਾਂ 5 ਕਰੋੜ ਤਿਆਰ ਰੱਖ, ਨਹੀਂ ਤਾਂ ਤੈਨੂੰ ਗੱਡੀ ਚਾੜ੍ਹ ਦੇਣਾ, ਮੰਦਰ ਦੀ ਗੋਲਕ 'ਚੋਂ ਨਿਕਲਿਆ ਧਮਕੀ ਲਿਖਿਆ ਨੋਟ

ਉਥੇ ਇਕ ਹੋਰ ਔਰਤ ਮੌਜੂਦ ਸੀ, ਜਿਨ੍ਹਾਂ ਨੇ ਗੇਟ ਬੰਦ ਕਰਕੇ ਜ਼ਬਰਦਸਤੀ ਉਸ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਔਰਤਾਂ ਤੇ ਦੋਵਾਂ ਵਿਅਕਤੀਆਂ ਨੇ ਉਸ ਦੀ ਵੀਡੀਓ ਬਣਾਉਣੀ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਵਰਦੀ 'ਚ ਮੌਜੂਦ ਵਿਅਕਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ 2 ਲੱਖ ਰੁਪਏ ਦੀ ਮੰਗ ਕਰਦਿਆਂ ਉਸ ਦੀ ਵੀਡੀਓ ਨੈੱਟ 'ਤੇ ਪਾਉਣ ਅਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗੇ, ਜਿਸ 'ਤੇ ਉਸ ਦੀ ਜੇਬ 'ਚੋਂ 6000 ਰੁਪਏ ਤੇ ਆਧਾਰ ਕਾਰਡ ਵੀ ਖੋਹ ਲਏ ਅਤੇ ਧਮਕਾਇਆ ਕਿ ਜੇਕਰ ਪੁਲਸ ਨੂੰ ਇਤਲਾਹ ਦਿੱਤੀ ਤਾਂ ਉਹ ਜਾਨੋਂ ਮਾਰ ਦੇਣਗੇ। ਉਸ ਨੇ 1 ਲੱਖ ਰੁਪਏ ਦੇਣ ਦਾ ਵਾਅਦਾ ਕਰਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਤੇ ਉਸੇ ਦਿਨ ਬੈਂਕ ਬ੍ਰਾਂਚ ਬੂਸੋਵਾਲ 'ਚੋਂ 50,000 ਰੁਪਏ ਕੱਢਵਾ ਕੇ ਉਨ੍ਹਾਂ ਵਿਅਕਤੀਆਂ ਨੂੰ ਦੇ ਦਿੱਤੇ, ਜਿਸ ਤੋਂ ਬਾਅਦ ਦੁਬਾਰਾ 29 ਸਤੰਬਰ ਨੂੰ ਉਨ੍ਹਾਂ ਦਾ ਫੋਨ ਆਇਆ ਕਿ 50 ਹਜ਼ਾਰ ਰੁਪਏ ਬਕਾਇਆ ਵੀ ਦਓ, ਨਹੀ ਤਾਂ ਤੇਰੀ ਵੀਡੀਓ ਵਾਇਰਲ ਕਰ ਦੇਣੀ ਹੈ।

ਇਹ ਵੀ ਪੜ੍ਹੋ : 4400 ਸਾਲਾਂ ਬਾਅਦ ਖੁੱਲ੍ਹਾ ਮਿਸਰ ਦੇ ਪਿਰਾਮਿਡ ਦਾ ਰਹੱਸਮਈ ਕਮਰਾ, ਹੁਣ ਖੁੱਲ੍ਹਣਗੇ ਅਣਸੁਲਝੇ ਰਹੱਸ!

ਪੁਲਸ ਅਧਿਕਾਰੀਆਂ ਡੀ.ਐੱਸ.ਪੀ. ਬਬਨਦੀਪ ਸਿੰਘ ਤੇ ਐੱਸ.ਐੱਚ.ਓ. ਲਖਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਠੱਗੀ ਦੇ ਸ਼ਿਕਾਰ ਹੋਏ ਉਕਤ ਪੀੜਤ ਬਜ਼ੁਰਗ ਜਰਨੈਲ ਸਿੰਘ ਦੇ ਬਿਆਨ 'ਤੇ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਗਈ ਅਤੇ ਐੱਸ.ਆਈ. ਲਖਵਿੰਦਰ ਸਿੰਘ ਤੇ ਏ.ਐੱਸ.ਆਈ. ਬਲਦੇਵ ਸਿੰਘ ਨੇ ਉਕਤ ਗੈਂਗ ਨੂੰ ਟ੍ਰੇਸ ਕਰਕੇ ਲਿਫਟ ਮੰਗਣ ਵਾਲੀ ਔਰਤ ਜੋਤੀ ਪਤਨੀ ਚਰਨਜੀਤ ਸਿੰਘ ਵਾਸੀ ਸੈਦਪੁਰ (ਸ਼ਾਹਕੋਟ), ਜਿਸ ਦੇ ਘਰ ਲੈ ਕੇ ਗਏ ਸਨ, ਸੁਮਨ ਉਰਫ ਸੋਨੀਆ ਪਤਨੀ ਮਾਹੀਪਾਲ ਵਾਸੀ ਅੰਬਰਸਰੀਆਂ ਦਾ ਡੇਰਾ ਨੇੜੇ ਪੁੱਡਾ ਕਾਲੋਨੀ ਸੁਲਤਾਨਪੁਰ, ਪੁਲਸ ਵਰਦੀ 'ਚ ਧਮਕਾਉਣ ਵਾਲੇ ਵੀਸ਼ੂ ਪੁੱਤਰ ਸੁਭਾਸ਼ ਵਾਸੀ ਮੁਹੱਲਾ ਚੰਡੀਗੜ੍ਹ ਰੂਰਲ ਸੁਲਤਾਨਪੁਰ ਅਤੇ ਪੀੜਤ ਨੂੰ ਫੋਨ ਕਾਲ ਕਰਕੇ ਪੈਸੇ ਦੀ ਮੰਗ ਕਰਨ ਵਾਲੇ ਸੁਖਚੈਨ ਸਿੰਘ ਉਰਫ ਸੁੱਖ ਪੁੱਤਰ ਰਾਜ ਕੁਮਾਰ ਵਾਸੀ ਚੰਡੀਗੜ੍ਹ ਰੂਰਲ ਨੂੰ ਗ੍ਰਿਫ਼ਤਾਰ ਕਰਕੇ ਲੜਕੀ ਸੁਮਨ ਦੇ ਘਰੋਂ ਵੀਡੀਓ ਬਣਾਉਣ ਵਾਲਾ ਮੋਬਾਇਲ, ਪੁਲਸ ਦੀ ਵਰਦੀ ਅਤੇ ਪੀੜਤ ਪਾਸੋਂ ਹਾਸਲ ਕੀਤੇ 50,000 ਰੁਪਏ ਸਮੇਤ ਆਧਾਰ ਕਾਰਡ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਗਲਾਸਗੋ ਦੇ ਗੁਰਦੁਆਰਾ ਸਾਹਿਬ 'ਚ ਭਾਰਤੀ ਅੰਬੈਸਡਰ ਦਾ ਸਨਮਾਨ ਰੋਕੇ ਜਾਣ 'ਤੇ ਡੱਲੇਵਾਲ ਦਾ ਅਹਿਮ ਬਿਆਨ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਾਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ  ਤਫਤੀਸ਼ ਦੌਰਾਨ ਕੀਤੀਆਂ ਗਈਆਂ ਅਜਿਹੀਆਂ ਵਾਰਦਾਤਾਂ ਬਾਰੇ ਅਤੇ ਇਨ੍ਹਾਂ ਦੇ ਸਾਥੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਡੀ.ਐੱਸ.ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਹਨੀ ਟ੍ਰੇਪ 'ਚ ਫਸਾ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸ਼ਾਮਲ ਹੋਰ ਸਫੈਦਪੋਸ਼ਾਂ ਬਾਰੇ ਵੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News