ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਜਨਾਲਾ ਪਿੰਡ ਢੰਡਾਲ ਹੋਇਆ ਝਗੜਾ,ਜਾਂਚ ’ਚ ਜੁੱਟੀ ਪੁਲਸ

Saturday, May 29, 2021 - 02:28 PM (IST)

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਜਨਾਲਾ ਪਿੰਡ ਢੰਡਾਲ ਹੋਇਆ ਝਗੜਾ,ਜਾਂਚ ’ਚ ਜੁੱਟੀ ਪੁਲਸ

ਅਜਨਾਲਾ/ਭਿੰਡੀ ਸੈਦਾ (ਗੁਰਜੰਟ ਸਿੰਘ ਗਿੱਲ): ਥਾਣਾ ਭਿੰਦੀ ਸੈਦਾਂ ਅਧੀਨ ਪੈਂਦੇ ਪਿੰਡ ਢੰਡਾਲ ਵਿਖੇ ਜ਼ਮੀਨੀ ਦੇ ਲੈਣ ਦੇਣ ਸਮੇਂ ਪੈਸਿਆਂ ਤੋਂ ਹੋਏ ਝਗੜੇ ਦੌਰਾਨ ਕੁਝ ਵਿਅਕਤੀਆਂ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਜਗਬੀਰ ਸਿੰਘ, ਸ਼ਰਨਜੀਤ ਕੌਰ ਤੇ ਉਨ੍ਹਾਂ ਦੀ ਨੂੰਹ ਨੇ ਦੱਸਿਆ ਕਿ ਉਹ ਪਿੰਡ ਢੰਡਾਲ ਵਿਚ ਰਹਿੰਦੇ ਹਨ ਅਤੇ ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਉਨ੍ਹਾਂ ਦੇ ਰਿਸ਼ਤੇਦਾਰ ਨਿਰਮਲ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ ਕੁਝ ਅਣਪਛਾਤੇ ਵਿਅਕਤੀਆਂ ਨੂੰ ਘਰ ਲੈ ਕੇ ਆਏ ਅਤੇ ਉਨ੍ਹਾਂ ਤੇ ਹਮਲਾ ਕਰਕੇ ਕੁੱਟ ਮਾਰ ਕਰਕੇ ਘਰ ’ਚ ਤੋੜ ਫੋੜ ਕੀਤੀ।

PunjabKesari

ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਿਰਮਲ ਸਿੰਘ ਹੁਣਾਂ ਵਲੋਂ ਉਨ੍ਹਾਂ ਘਰ ਫਾਇਰਿੰਗ ਵੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਏ। ਇਸ ਸਬੰਧੀ ਵਿਰੋਧੀ ਧਿਰ ਵਲੋਂ ਪਿੰਡ ਦੇ ਸਰਪੰਚ ਬਲਬੀਰ ਸਿੰਘ ਨੇ ਕਿਹਾ ਕਿ ਉਹ ਜਗਬੀਰ ਘਰ ਦੋਵਾਂ ਧਿਰਾਂ ਦੇ ਫੈਸਲੇ ਲਈ ਗਏ ਸੀ, ਜਿਸ ਦੌਰਾਨ ਜਗਬੀਰ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ।ਇਸ ਸਬੰਧੀ ਪੁਲਸ ਜਾਂਚ ਅਧਿਕਾਰੀ ਤਰਲੋਕ ਸਿੰਘ ਨੇ ਕਿਹਾ ਕਿ ਪੈਸੇ ਦੇ ਲੈਣ ਦੇਣ ਤੋਂ ਦੋਵਾਂ ਧਿਰਾਂ ਦੀ ਲੜਾਈ ਹੋਈ ਹੈ, ਜਿਸ ਸੰਬੰਧੀ ਦੋਂਵੇ ਧਿਰਾਂ ਦੇ ਲੋਕ ਹਸਪਤਾਲ ’ਚ ਦਾਖਲ ਹਨ ਅਤੇ ਉਨ੍ਹਾਂ ਵਲੋਂ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। 

PunjabKesari


author

Shyna

Content Editor

Related News