ਕੰਡਕਟਰ ਨੇ ਕੀਤੀ ਛੇੜਛਾੜ, ਔਰਤ ਨੇ ਚੱਲਦੀ ਬੱਸ ''ਚੋਂ ਮਾਰੀ ਛਾਲ

04/29/2016 3:01:55 PM

ਅੰਮ੍ਰਿਤਸਰ : ਇੱਥੇ ਚੱਲਦੀ ਬੱਸ ''ਚ ਹੋਈ ਛੇੜਛਾੜ ਤੋਂ ਬਾਅਦ ਔਰਤ ਵਲੋਂ ਬੱਸ ''ਚੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਨਾਂ ਦੀ ਔਰਤ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾਣ ਲਈ ਪਨਬਸ ''ਚ ਬੈਠੀ ਸੀ। ਔਰਤ ਨੇ ਦੱਸਿਆ ਕਿ ਜਦੋਂ ਬੱਸ ਅੰਮ੍ਰਿਤਸਰ ਪੁੱਜੀ ਤਾਂ ਸਾਰੀਆਂ ਸਵਾਰੀਆਂ ਉਤਰ ਗਈਆਂ, ਜਦੋਂ ਕਿ ਉਸ ਨੇ ਬੱਸ ਸਟੈਂਡ ਉਤਰਨਾ ਸੀ। 
ਇਸੇ ਦੌਰਾਨ ਇਕੱਲੀ ਦੇਖ ਕੇ ਬੱਸ ਦੇ ਕੰਡਕਟਰ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਔਰਤ ਨੇ ਦੱਸਿਆ ਕਿ ਉਸ ਨੇ ਕੰਡਕਟਰ ਦਾ ਪੂਰਾ ਵਿਰੋਧ ਕੀਤਾ ਪਰ ਉਹ ਅਸ਼ਲੀਲ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆਇਆ, ਜਿਸ ਕਾਰਨ ਉਸ ਨੂੰ ਆਪਣੀ ਇੱਜ਼ਤ ਬਚਾਉਣ ਲਈ ਚੱਲਦੀ ਬੱਸ ''ਚੋਂ ਛਾਲ ਮਾਰਨੀ ਪਈ। 
ਫਿਲਹਾਲ ਔਰਤ ਨੇ ਪੁਲਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਸ ਨੇ ਕੰਡਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Babita Marhas

News Editor

Related News