ਦੋਸਤ ਦੀ ਮਾਸੂਮ ਬੇਟੀ ਨਾਲ ਛੇਡ਼ਛਾਡ਼ ਕਰਨ ਵਾਲੇ ਖਿਲਾਫ ਕੇਸ ਦਰਜ
Saturday, Aug 25, 2018 - 04:08 AM (IST)

ਚੰਡੀਗਡ਼੍ਹ, (ਸੰਦੀਪ)-ਦੋਸਤ ਦੀ ਮਾਸੂਮ ਬੱਚੀ ਨਾਲ ਛੇਡ਼ਛਾਡ਼ ਕਰਨ ਦੇ ਦੋਸ਼ੀ ਹੱਲੋਮਾਜਰਾ ਨਿਵਾਸੀ ਸਰਵੇਸ਼ ਕੁਮਾਰ ਖਿਲਾਫ ਸੈਕਟਰ-31 ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 6 ਸਾਲਾ ਬੱਚੀ ਦੀ ਸ਼ਿਕਾਇਤ ’ਤੇ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਹੈ। ਸਰਵੇਸ਼ ਦੇ ਦੋਸਤ ਦਾ ਉਸਦੇ ਘਰ ਆਉਣਾ-ਜਾਣਾ ਸੀ ਤੇ ਉਹ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ। ਵੀਰਵਾਰ ਨੂੰ ਉਹ ਉਨ੍ਹਾਂ ਦੇ ਘਰ ਪੁੱਜਾ ਤਾਂ ਦੋਸਤ ਦੀ ਬੱਚੀ ਇਕੱਲੀ ਸੀ। ਬੱਚੀ ਨੂੰ ਇਕੱਲੀ ਵੇਖ ਕੇ ਸਰਵੇਸ਼ ਨੇ ਮੌਕਾ ਦੇਖ ਕੇ ਉਸ ਨਾਲ ਛੇਡ਼ਛਾਡ਼ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਬੱਚੀ ਨੇ ਇਸਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਮਾਂ ਨੇ ਥਾਣੇ ’ਚ ਸ਼ਿਕਾਇਤ ਕੀਤੀ। ਪੁਲਸ ਨੇ ਬੱਚੀ ਦਾ ਮੈਡੀਕਲ ਕਰਵਾ ਲਿਆ ਹੈ।