ਮਹਿੰਦਰਪਾਲ ਬਿੱਟੂ ਹੱਤਿਆਕਾਂਡ: ਪੰਜ ਮੁਲਜ਼ਮਾਂ ਨੂੰ ਮਿਲਿਆ 2 ਦਿਨ ਦਾ ਪੁਲਸ ਰਿਮਾਂਡ (ਵੀਡੀਓ)

06/27/2019 1:25:23 PM

ਪਟਿਆਲਾ (ਬਲਜਿੰਦਰ)—ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਅੱਜ ਸਵੇਰੇ ਹੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਹੈ, ਜਿੱਥੇ ਮਾਨਯੋਗ ਅਦਾਲਤ ਨੇ ਪੰਜ ਦੋਸ਼ੀਆਂ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਟਿਆਲਾ ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ  ਉਮਰ ਕੈਦੀ ਗੁਰਸੇਵਕ ਸਿੰਘ ਹਵਾਲਾਤੀ ਮਨਿੰਦਰ ਸਿੰਘ , ਲਖਵੀਰ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਇਸ ਕਤਲ ਮਾਮਲੇ ਦੀ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਸਾਲ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਚ ਨਾਮਜ਼ਦ ਸੀ ਤੇ ਜੇਲ ਦੀ ਅਤਿ ਸੁਰੱਖਿਆ ਵਾਲੀ ਥਾਂ 'ਤੇ ਉਸ ਨੂੰ ਰੱਖਿਆ ਗਿਆ ਸੀ। ਬਿੱਟੂ ਡੇਰਾ ਸਿਰਸਾ ਦਾ ਤਾਕਤਵਰ ਵਿਅਕਤੀ ਸੀ ਤੇ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਵੀ ਸੀ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਸਮੇਂ ਪੰਚਕੁਲਾ 'ਚ ਹੋਈ ਹਿੰਸਾ 'ਚ ਵੀ ਬਿੱਟੂ ਦਾ ਨਾਂ ਸ਼ਾਮਲ ਸੀ। ਐੱਸ.ਆਈ.ਟੀ. ਨੇ ਉਸ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ।


Shyna

Content Editor

Related News