ਕੇ. ਪੀ. ਨੂੰ ਮਨਾਉਣ ਪਹੁੰਚੇ ਚੌਧਰੀ ਬੇਰੰਗ ਮੁੜੇ

Friday, Apr 05, 2019 - 08:56 PM (IST)

ਕੇ. ਪੀ. ਨੂੰ ਮਨਾਉਣ ਪਹੁੰਚੇ ਚੌਧਰੀ ਬੇਰੰਗ ਮੁੜੇ

ਜਲੰਧਰ,(ਸੋਨੂੰ): ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ ਨੂੰ ਮਨਾਉਣ ਲਈ ਅੱਜ ਦੇਰ ਸ਼ਾਮ ਚੌਧਰੀ ਸੰਤੋਖ ਸਿੰਘ ਖੁਦ ਉਨ੍ਹਾਂ ਦੇ ਘਰ ਪਹੁੰਚੇ। ਲੋਕ ਸਭਾ ਚੋਣਾਂ ਲਈ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਚੌਧਰੀ ਸੰਤੋਖ ਸਿੰਘ ਜਦ ਕੇ. ਪੀ. ਦੇ ਘਰ ਪਹੁੰਚੇ ਤਾਂ ਉਨ੍ਹਾਂ ਦਾ ਸਪੁੱਤਰ ਬਿਕਰਮਜੀਤ ਸਿੰਘ ਚੌਧਰੀ ਅਤੇ  ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਵੀ ਨਾਲ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਦੋਵਾਂ ਆਗੂਆਂ ਵਿਚਾਲੇ ਜੋ ਗੱਲਬਾਤ ਹੋਈ ਹੈ, ਉਸ ਦੌਰਾਨ ਕੇ. ਪੀ. ਨੇ ਚੌਧਰੀ ਨੂੰ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਤੋਂ ਪਰਤ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨਾਲ ਸਲਾਹ ਕਰਕੇ ਅਗਲਾ ਕਦਮ ਚੁੱਕਣ ਦਾ ਫੈਸਲਾ ਲਿਆ ਜਾਵੇਗਾ। ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ 'ਤੇ ਕੇ. ਪੀ. ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਪਾਰਟੀ ਵਰਕਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੇ ਪਾਰਟੀ ਬਦਲਣ, ਆਜ਼ਾਦ ਲੜਨ ਜਾਂ ਚੋਣਾਂ ਨਾ ਲੜਨ ਬਾਰੇ ਜਿਸ ਤਰ੍ਹਾਂ ਦਾ ਵੀ ਫੈਸਲਾ ਲਿਆ ਜਾਵੇਗਾ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।  


Related News