ਜਿੱਤ ਤੋਂ ਬਾਅਦ ਦੇਖੋ ਕੀ ਬੋਲੇ ਮੁਹੰਮਦ ਸਦੀਕ

Saturday, May 25, 2019 - 04:13 PM (IST)

ਜਿੱਤ ਤੋਂ ਬਾਅਦ ਦੇਖੋ ਕੀ ਬੋਲੇ ਮੁਹੰਮਦ ਸਦੀਕ

ਮੋਗਾ (ਵਿਪਨ)—ਫਰੀਦਕੋਟ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਅੱਜ ਬਾਘਾਪੁਰਾਣਾ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਰਕਰਾਂ ਦੀ ਮਿਹਨਤ ਨਾਲ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜਨਤਾ ਨਾਲ ਕੋਈ ਨਿੱਜੀ ਵਾਅਦਾ ਨਹੀਂ ਕੀਤਾ, ਪਰ ਉਨ੍ਹਾਂ ਨੇ ਕਿਹਾ ਕਿ ਮੈਂ ਸੇਵਾਦਾਰ ਬਣ ਕੇ ਆਇਆ ਹਾਂ ਅਤੇ ਲੋਕਾਂ ਦੀ ਸੇਵਾ ਕਰਾਂਗਾ।

ਸਦੀਕ ਨੇ ਕਿਹਾ ਕਿ ਜਿਹੜੇ ਮੈਨੂੰ ਵਿਕਾਸ ਲਈ ਕੰਮ ਦੱਸਣਗੇ ਮੈਂ ਉਹ ਸਾਰੇ ਕਰਾਂਗਾ।ਉਨ੍ਹਾਂ ਨੇ ਅੱਗੇ ਬੋਲਦੇ ਹੋਏ ਰੇਲਵੇ ਲਾਈਨ ਦੇ ਸਵਾਲ 'ਤੇ ਕਿਹਾ ਕਿ ਸੈਂਟਰ 'ਚ ਸਾਡੀ ਸਰਕਾਰ ਨਹੀਂ ਬਣੀ ਹੈ। ਫਿਰ ਵੀ ਬਾਘਾਰੁਪਾਣਾ 'ਚ ਰੇਲਵੇ ਲਾਈਨ ਜਾ ਜਿਹੜਾ ਪ੍ਰਾਜੈਕਟ ਪਾਸ ਹੋਇਆ ਹੈ ਉਸ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


author

Shyna

Content Editor

Related News