ਮੋਹਾਲੀ ਦੇ ਪਿੰਡ ਪਲਹੇਰੀ ’ਚ 4 ਏਕੜ ਜ਼ਮੀਨ ਲਈ ਲੱਗੀ ਪੰਜਾਬ ’ਚ ਸਭ ਤੋਂ ਉੱਚੀ ਬੋਲੀ (ਵੀਡੀਓ)
Sunday, May 15, 2022 - 11:09 AM (IST)
ਨਵਾਂਗਾਓਂ (ਮਾਰਕੰਡਾ) : ਹਲਕਾ ਖਰੜ ਬਲਾਕ ਮਾਜਰੀ ਦੇ ਪਿੰਡ ਪਲਹੇਰੀ ਵਿਖੇ ਪਿੰਡ ਦੀ 4 ਏਕੜ ਜ਼ਮੀਨ ਲੈਣ ਲਈ ਪਿੰਡ ਦੇ ਕਿਸਾਨ ਨੇ ਬੋਲੀ ਲਾਉਣ ਵਿਚ ਪੂਰੇ ਪੰਜਾਬ ਵਿਚੋਂ ਸਭ ਤੋਂ ਉੱਪਰਲੀ ਬੋਲੀ ਲਾ ਕੇ ਇਕ ਸਾਲ ਲਈ ਜ਼ਮੀਨ ਆਪਣੇ ਹਿੱਸੇ ਕੀਤੀ। ਉੱਚੀ ਬੋਲੀ ਲਾਉਣ ਵਾਲੇ 25 ਸਾਲਾ ਨੌਜਵਾਨ ਪ੍ਰਗਟ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਸਾਡਾ ਪਰਿਵਾਰ ਹਮੇਸ਼ਾ ਅੱਗੇ ਰਿਹਾ ਹੈ। ਪਰਿਵਾਰ ਦੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਪਿੰਡ ਦੀ 4 ਏਕੜ ਜ਼ਮੀਨ ਦੀ ਬੋਲੀ 33 ਲੱਖ 10 ਹਜ਼ਾਰ ਰੁਪਏ ਵਿਚ ਦਿੱਤੀ।
ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਬੋਲੀ ਪੂਰੇ ਪਿੰਡ ਵਿਚ ਅਨਾਊਂਸਮੈਂਟ ਕਰਵਾ ਕੇ ਕੀਤੀ ਗਈ ਸੀ, ਜਿਸ ਵਿਚ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਸ਼ਰਤਾਂ ਦੱਸ ਦਿਤੀਆਂ ਸਨ। ਇਸ ਸਬੰਧੀ ਬੀ. ਡੀ. ਪੀ. ਓ. ਜਸਪ੍ਰੀਤ ਕੌਰ ਨੇ ਦੱਸਿਆ ਕਿ ਕਿਸਾਨ ਕੋਲੋਂ ਇਕ ਸਾਲ ਬਾਅਦ ਜ਼ਮੀਨ ਛੱਡਣ, ਖ਼ੁਦ ਬਿਜਾਈ ਕਰਨ ਅਤੇ ਸਰਕਾਰ ਦੀਆਂ ਸ਼ਰਤਾਂ ਅਨੁਸਾਰ ਫ਼ਸਲਾਂ ਬੀਜਣ ਸਬੰਧੀ ਐਫੀਡੇਵਿਟ ਲਿਆ ਗਿਆ ਹੈ।
ਇਹ ਵੀ ਪੜ੍ਹੋ : ਡੇਰਾਬੱਸੀ 'ਚ ਦਰਦਨਾਕ ਘਟਨਾ, ਖੇਤਾਂ 'ਚ ਨਾੜ ਨੂੰ ਲੱਗੀ ਅੱਗ ਕਾਰਨ ਡੇਢ ਸਾਲਾ ਬੱਚੀ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ