ਵਿਸ਼ਵ ਕੱਪ ਦੇ ਮੈਚਾਂ ਤੋਂ ਵਾਂਝਾ ਰਹੇਗਾ ਮੋਹਾਲੀ ਸਟੇਡੀਅਮ, PCA ਦੀ ਸਭ ਤੋਂ ਵੱਡੀ ਨਾਕਾਮੀ

Sunday, Jul 02, 2023 - 02:14 PM (IST)

ਜਲੰਧਰ–ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਕ ਵਾਰ ਇਹ ਕਿਹਾ ਸੀ ਕਿ ਕੀ ਨੋਟ ਦਰੱਖਤ ’ਤੇ ਲੱਗਦੇ ਹਨ। ਉੱਧਰ ਹੀ ਇਹ ਸਵਾਲ ਬੀ. ਸੀ. ਸੀ. ਆਈ. ਦੇ ਬਾਰੇ ਵਿਚ ਪੁੱਛਿਆ ਜਾਵੇ ਤਾਂ ਸ਼ਾਇਦ ਉੱਤਰ ਇਹ ਹੀ ਹੁੰਦਾ ਕਿ ਹਾਂ ਨੋਟ ਦਰੱਖਤਾਂ ’ਤੇ ਹੀ ਲੱਗਦੇ ਹਨ, ਬਸ਼ਰਤੇ ਉਹ ਸਾਰੇ ਦਰੱਖਤ ਬੀ. ਸੀ. ਸੀ. ਆਈ. ਦੇ ਵਿਹੜੇ ਵਿਚ ਲੱਗੇ ਹੋਣ। ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ ਹੁੰਦੇ ਹੀ ਗਲਤ ਢੰਗ ਨਾਲ ਪੈਸਾ ਕਮਾਉਣ ਵਾਲੇ ਲੋਕਾਂ ਦੇ ਮੂੰਹ ’ਚੋਂ ਰਾਲ ਟੱਪਕਣ ਲੱਗੀ ਹੈ। ਇਹ ਲੋਕ ਪੈਸਾ ਕਮਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇੱਥੋਂ ਤਕ ਕਿ ਜੇਕਰ ਭਾਰਤ ਦੀ ਹਾਰ ਵਿਚ ਇਨ੍ਹਾਂ ਨੂੰ ਵਧੇਰੇ ਲਾਭ ਹੋਵੇਗਾ ਤਾਂ ਇਹ ਲੋਕ ਭਾਰਤ ਵਿਰੁੱਧ ਵੀ ਜਾਣ ਵਿਚ ਕੋਈ ਕਸਰ ਨਹੀਂ ਛੱਡਣਗੇ।
ਪੰਜਾਬ ਵਿਚ ਸਰਕਾਰ ਬਦਲਣ ’ਤੇ ਇਹ ਲੱਗਾ ਸੀ ਕਿ ਘੱਟ ਤੋਂ ਘੱਟ ਬੀਤੇ ਸਮੇਂ ਵਿਚ ਜਿਹੜੀਆਂ ਕ੍ਰਿਕਟ ਵਿਚ ਬੇਨਿਯਮੀਆਂ ਹੋਈਆਂ ਸਨ, ਉਨ੍ਹਾਂ ਵਿਚ ਕ੍ਰਿਕਟ ਦੇ ਚਾਹੁਣ ਵਾਲਿਆਂ ਨੂੰ ਥੋੜ੍ਹਾ-ਬਹੁਤ ਸੁਧਾਰ ਦੇਖਣ ਨੂੰ ਮਿਲੇਗਾ। ਸੁਧਾਰ ਤਾਂ ਕੀ ਹੋਣਾ ਸੀ, ਸਗੋਂ ਹੁਣ ਸੱਟੇਬਾਜ਼ੀ ਦਾ ਖੇਡ ਖੁੱਲ੍ਹਮ-ਖੁੱਲ੍ਹਾ ਹੋਣ ਲੱਗਾ ਹੈ। ਇਸ ਸਮੇਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੀ ਜੇਕਰ ਮੌਜੂਦਾ ਬਾਡੀ ’ਤੇ ਨਜ਼ਰ ਮਾਰੀ ਜਾਵੇ ਤਾਂ ਜਨਤਕ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਕ੍ਰਿਕਟ ਦਾ ਇੰਨਾ ਤਜਰਬਾ ਨਹੀਂ ਹੈ ਕਿ ਉਹ ਬੀ. ਸੀ. ਸੀ. ਆਈ. ਨੂੰ ਮਜਬੂਰ ਕਰਕੇ ਪੰਜਾਬ ਲਈ ਵਿਸ਼ਵ ਕੱਪ ਦਾ ਕੋਈ ਮੈਚ ਅਲਾਟ ਕਰਵਾ ਸਕਣ।
ਖਿਡਾਰੀ ਜਦੋਂ ਨੇਤਾ ਬਣਿਆ ਸੀ ਤਾਂ ਪੀ. ਸੀ. ਏ. ’ਤੇ ਉਸਦਾ ਕੰਟਰੋਲ ਹੋ ਗਿਆ ਤਾਂ ਲੋਕਾਂ ਨੂੰ ਉਮੀਦ ਬੱਝੀ ਸੀ ਕਿ ਹੁਣ ਪੰਜਾਬ ਦੀ ਕ੍ਰਿਕਟ ਪੂਰੀ ਗਤੀ ਨਾਲ ਭੱਜੇਗੀ ਕਿਉਂਕਿ ਉਸ ਨੂੰ ਪਤਾ ਸੀ ਕਿ ਆਮ ਤੌਰ ’ਤੇ ਖਿਡਾਰੀਆਂ ਨੂੰ ਕਿਹੜੀਆਂ ਦਿੱਕਤਾਂ ਆਉਂਦੀਆਂ ਹਨ ਪਰ ਉਸ ਨੇਤਾ ਨੇ ਇਸ ਖੇਡ ਦੀ ਉਹ ਦੁਰਦਸ਼ਾ ਕੀਤੀ ਹੈ ਕਿ ਹੁਣ ਤਾਂ ਬੀ. ਸੀ. ਸੀ. ਆਈ. ਵੀ ਪੰਜਾਬ ਨੂੰ ਉਹ ਸਨਮਾਨਜਨਕ ਸਥਾਨ ਨਹੀਂ ਦਿੰਦੀ ਜਿਹੜਾ ਉਸ ਨੂੰ ਬਿੰਦ੍ਰਾ ਤੇ ਪਾਂਡਵ ਦੇ ਕਾਰਜਕਾਲ ਵਿਚ ਹਾਸਲ ਸੀ। ਇਸ ਖਿਡਾਰੀ ਨੇਤਾ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਪੀ. ਸੀ. ਏ. ਦੀ ਪੂਰੀ 
ਐਪੈਕਸ ਕੌਂਸਲ ਨੂੰ ਅਜਿਹੇ ਚਿਹਰਿਆਂ ਦੀ ਜਮਾਤ ਇਕੱਠੀ ਕਰਵਾਈ, ਜਿਨ੍ਹਾਂ ਦਾ ਕ੍ਰਿਕਟ ਪੱਧਰ ’ਤੇ ਕੋਈ ਸ਼ਲਾਘਾਯੋਗ ਯੋਗਦਾਨ ਨਹੀਂ ਹੈ। ਪੀ. ਸੀ. ਏ. ਦਾ ਮੁਖੀ ਤੇ ਸਕੱਤਰ ਕੌਣ ਹੈ, ਜੇਕਰ ਪੰਜਾਬ ਦੇ ਕ੍ਰਿਕਟ ਜਗਤ ਤੋਂ ਪੁੱਛਿਆ ਜਾਵੇ ਤਾਂ ਸ਼ਾਇਦ ਉਹ ਇਨ੍ਹਾਂ ਦੇ ਬਾਰੇ ਵਿਚ ਕੁਝ ਵੀ ਨਹੀਂ ਜਾਣਦੇ ਹੋਣਗੇ। ਕਈ ਲੋਕ ਜਿਹੜੇ ਕ੍ਰਿਕਟ ਨਾਲ ਜੁੜੇ ਹੋਏ ਹਨ, ਉਹ ਵੀ ਦੱਬੀ ਜ਼ੁਬਾਨ ਵਿਚ ਇੱਥੋਂ ਤਕ ਕਹਿੰਦੇ ਹਨ ਕਿ ਪੰਜਾਬ ਵਿਚ ਹੁਣ ਗਰੀਬ ਦਾ ਖੇਡਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਚੋਣ ਪ੍ਰਕਿਰਿਆ ਵਿਚ ਖਿਡਾਰੀਆਂ ਦਾ ਇੰਨਾ ਸ਼ੋਸ਼ਣ ਹੁੰਦਾ ਹੈ ਕਿ ਪ੍ਰਦਰਸ਼ਨ ਤੋਂ ਬਾਅਦ ਵੀ ਕਿਸੇ ਯੋਗ ਖਿਡਾਰੀ ਦੀ ਚੋਣ ਹੋ ਜਾਵੇਗੀ, ਯਕੀਨੀ ਤੌਰ ’ਤੇ ਕੁਝ ਕਿਹਾ ਨਹੀਂ ਜਾ ਸਕਦਾ।
ਹੁਣ ਪੀ. ਸੀ. ਏ. ਦੀ ਸੂਰਤ-ਏ-ਹਾਲ ਇਹ ਹੈ ਕਿ ਇਸ ਨੂੰ ਕਿਸੇ ਵੀ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਨਹੀਂ ਮਿਲ ਰਹੀ ਕਿਉਂਕਿ ਉੱਥੇ ਬੈਠਾ ਇਕ ਸੱਟੇਬਾਜ਼ ਤੇ ਉਸਦਾ ਖਾਸਮ-ਖਾਸ ਖਿਡਾਰੀ ਨੇਤਾ ਕ੍ਰਿਕਟ ਲਈ ਤਾਂ ਕੁਝ ਨਹੀਂ ਕਰ ਰਹੇ, ਸਗੋਂ ਆਪਣੇ ਆਪ ਨੂੰ ਤੇ ਆਪਣੇ ਚਹੇਤਿਆਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਇਹ ਇਕ ਬੁਰੀ ਸੂਚਨਾ ਹੈ ਕਿ ਪੀ. ਸੀ. ਏ. ਦਾ ਮੋਹਾਲੀ ਸਟੇਡੀਅਮ ਇਸ ਵਾਰ ਵਿਸ਼ਵ ਕੱਪ ਦੇ ਮੈਚ ਤੋਂ ਵਾਂਝਾ ਰਹੇਗਾ।
ਹੁਣ ਪੀ. ਸੀ. ਏ. ਦੀ ਸੂਰਤ-ਏ-ਹਾਲ ਇਹ ਹੈ ਕਿ ਇਸ ਨੂੰ ਕਿਸੇ ਵੀ ਕੌਮਾਂਤਰੀ ਮੈਚ ਦੀ ਮੇਜ਼ਬਾਨੀ ਨਹੀਂ ਮਿਲ ਰਹੀ ਕਿਉਂਕਿ ਉੱਥੇ ਬੈਠਾ ਇਕ ਸੱਟੇਬਾਜ਼ ਤੇ ਉਸਦਾ ਖਾਸਮ-ਖਾਸ ਖਿਡਾਰੀ ਨੇਤਾ ਕ੍ਰਿਕਟ ਲਈ ਤਾਂ ਕੁਝ ਨਹੀਂ ਕਰ ਰਹੇ, ਸਗੋਂ ਆਪਣੇ ਆਪ ਨੂੰ ਤੇ ਆਪਣੇ ਚਹੇਤਿਆਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Aarti dhillon

Content Editor

Related News