ਮੋਹਾਲੀ ਮੇਅਰ ਚੋਣਾਂ ''ਚ ਭਿੜੇ ਅਕਾਲੀ ਤੇ ਕਾਂਗਰਸੀ, ਰੱਜ ਕੇ ਹੋਇਆ ਹੰਗਾਮਾ (ਵੀਡੀਓ)

08/18/2015 3:20:25 PM

ਚੰਡੀਗੜ੍ਹ : ਅਕਾਲੀਆਂ ਅਤੇ ਕਾਂਗਰਸੀਆਂ ਦੀ ਝੜਪ ਤੋਂ ਬਾਅਦ ਮੋਹਾਲੀ ''ਚ ਹੋਣ ਜਾ ਰਹੀਆਂ ਮੇਅਰ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸਿਆਸੀ ਪਾਰਟੀਆਂ ਵਿਚਾਲੇ ਹੋਈ ਇਸ ਝੜਪ ਤੋਂ ਬਾਅਦ ਘਟਨਾ ਸਥਾਨ ''ਤੇ ਭਾਰੀ ਗਿਣਤੀ ''ਚ ਪੁਲਸ ਤਾਇਨਾਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 6 ਮਹੀਨਿਆਂ ਤੋਂ ਮੋਹਾਲੀ ਨਗਰ-ਨਿਗਮ ਦੇ ਮੇਅਰ ਚੋਣ ਦੀ ਕਵਾਇਦ ਚੱਲ ਰਹੀ ਸੀ। ਅਕਾਲੀ ਅਤੇ ਕਾਂਗਰਸੀ ਆਹਮੋ-ਸਾਹਮਣੇ ਸਨ। ਮੰਗਲਵਾਰ ਨੂੰ ਮੇਅਰ ਚੋਣ ਹੋਣੇ ਸਨ ਜਿਹੜੇ ਅਕਾਲੀ ਤੇ ਕਾਂਗਰਸੀਆਂ ਦੀ ਝੜਪ ਕਰਕੇ ਮੁਲਤਵੀ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਮੋਹਾਲੀ ਮੇਅਰ ਚੋਣਾਂ ਵਿਚ ਜ਼ਿਆਦਾਤਰ ਆਜ਼ਾਦ ਉਮੀਦਵਾਰ ਹਨ ਜਿਨ੍ਹਾਂ ਨੇ ਇਸ ਝੜਪ ਤੋਂ ਬਾਅਦ ਰੋਸ ਵਜੋਂ ਉਥੇ ਧਰਨਾ ਲਗਾਇਆ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Gurminder Singh

Content Editor

Related News