ਮੋਹਾਲੀ : ਲਿਫਟ ''ਚ ਚੀਕਾਂ ਮਾਰਦੀ ਰਹੀ ਕੁੜੀ ਤੇ ਫਿਰ ਨੌਜਵਾਨ...

Saturday, Mar 03, 2018 - 12:01 PM (IST)

ਮੋਹਾਲੀ : ਲਿਫਟ ''ਚ ਚੀਕਾਂ ਮਾਰਦੀ ਰਹੀ ਕੁੜੀ ਤੇ ਫਿਰ ਨੌਜਵਾਨ...

ਮੋਹਾਲੀ : ਸੈਕਟਰ-88 ਸਥਿਤ ਪ੍ਰੀਮੀਅਮ ਅਪਾਰਟਮੈਂਟਸ ਦੀ ਲਿਫਟ 'ਚ ਇਕ ਕੁੜੀ ਨਾਲ ਕੀ ਹੋਇਆ, ਇਹ ਗੱਲ ਫਿਲਹਾਲ ਕਿਸੇ ਨੂੰ ਪਤਾ ਨਹੀਂ ਹੈ ਪਰ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ 2 ਨੌਜਵਾਨ ਕੁੜੀ ਨਾਲ ਲਿਫਟ 'ਚ ਕੁੱਟਮਾਰ ਕਰ ਰਹੇ ਸਨ। ਜਦੋਂ ਇਕ ਵਿਅਕਤੀ ਨੇ ਲੜਕੀ ਨਾਲ ਹੱਥੋਪੀ ਕਰਦੇ ਹੋਏ ਨੌਜਵਾਨਾਂ ਨੂੰ ਦੇਖਿਆ ਤਾਂ ਨੌਜਵਾਨ ਕੁੜੀ ਨੂੰ ਬੇਸਮੈਂਟ 'ਚ ਲੈ ਗਏ, ਜਿੱਥੇ ਉਨ੍ਹਾਂ ਨੇ ਕੁੜੀ ਨੂੰ ਕਾਰ 'ਚ ਬਿਠਾਇਆ ਅਤੇ ਫਰਾਰ ਹੋ ਗਏ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਜਾਇਜ਼ਾ ਲਿਆ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ। ਫਿਲਹਾਲ ਲੋਕਾਂ ਨੇ ਕਾਰ ਦਾ ਨੰਬਰ ਨੋਟ ਕਰਕੇ ਪੁਲਸ ਨੂੰ ਦੇ ਦਿੱਤਾ ਹੈ। ਪੂਰਬ ਪ੍ਰੀਮੀਅਮ ਅਪਾਰਟਮੈਂਟਸ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਅਪਾਰਟਮੈਂਟਲ ਦੇ ਸੀ-4 ਟਾਵਰ ਦੀ ਇਕ ਲਿਫਟ 'ਚੋਂ ਕੁੜੀ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉੱਥੇ ਰਹਿਣ ਵਾਲੇ ਗੁਰਸੋਹਨ ਸਿੰਘ ਨਾਂ ਦੇ ਵਿਅਕਤੀ ਨੇ ਆਵਾਜ਼ਾਂ ਸੁਣੀਆਂ ਤਾਂ ਆਪਣੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। 


Related News