ਜਨਵਰੀ ਤੋਂ ਹੁਣ ਤੱਕ ਨਹੀਂ ਮਿਲਿਆ ''ਮੋਹਾਲੀ ਗਊਸ਼ਾਲਾ'' ਨੂੰ ਖਰਚਾ

06/25/2019 11:38:00 AM

ਮੋਹਾਲੀ (ਰਾਣਾ) : ਜਨਵਰੀ ਤੋਂ ਲੈ ਕੇ ਹੁਣ ਤੱਕ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਗੌਰੀ ਸ਼ੰਕਰ ਸੇਵਾ ਦਲ ਨੂੰ ਨਗਰ ਨਿਗਮ ਮੋਹਾਲੀ ਵਲੋਂ ਇਕ ਰੁਪਿਆ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਗਊਸ਼ਾਲਾ ਦੇ ਪ੍ਰੈਜ਼ੀਡੈਂਟ ਰਮੇਸ਼ ਸ਼ਰਮਾ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਨਿਗਮ ਵਲੋਂ ਜਨਵਰੀ ਸਾਲ 2019 ਤੋਂ ਲੈ ਕੇ ਹੁਣ ਤੱਕ ਗਊਸ਼ਾਲਾ ਦੇ ਖਰਚੇ ਲਈ ਇਕ ਵੀ ਰੁਪਿਆ ਨਹੀਂ ਦਿੱਤਾ ਗਿਆ। ਜੇਕਰ ਉਨ੍ਹਾਂ ਨੂੰ ਪੇਮੈਂਟ ਨਹੀਂ ਮਿਲਦੀ ਹੈ ਤਾਂ ਉਹ ਗਊਸ਼ਾਲਾ ਨੂੰ ਅੱਗੇ ਨਹੀਂ ਚਲਾ ਸਕਦੇ ਪਰ ਉੱਥੇ ਹੀ ਨਗਰ ਨਿਗਮ ਵਲੋਂ ਪੈਸੇ ਨਾ ਦੇਣ ਦੇ ਪਿੱਛੇ ਜਾਂਚ ਦਾ ਹਵਾਲਾ ਦਿੱਤਾ ਜਾ ਰਿਹਾ ਹੈ।

ਗੌਰੀ ਸ਼ੰਕਰ ਸੇਵਾ ਦਲ ਦੇ ਪ੍ਰੈਜ਼ੀਡੈਂਟ ਰਮੇਸ਼ ਸ਼ਰਮਾ ਨੇ ਦੱਸਿਆ ਕਿ ਜੋ ਉਨ੍ਹਾਂ ਨੂੰ ਪਹਿਲਾਂ ਫੇਜ਼-1 ਦੀ ਗਊਸ਼ਾਲਾ ਨੂੰ ਚਲਾ ਰਿਹਾ ਸੀ, ਉਸ ਨੂੰ ਨਿਗਮ ਵਲੋਂ ਇਕ ਗਾਂ ਦੇ 27 ਰੁਪਏ ਦਿੱਤੇ ਜਾ ਰਹੇ ਸਨ, ਜਦੋਂ ਕਿ ਉਨ੍ਹਾਂ ਨੂੰ 13 ਰੁਪਏ ਦਿੱਤੇ ਜਾ ਰਹੇ ਹਨ। ਉਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਨਿਗਮ ਵਲੋਂ ਜਨਵਰੀ ਤੋਂ ਲੈ ਕੇ ਹੁਣ ਤੱਕ ਖਰਚੇ ਲਈ ਕੋਈ ਪੇਮੈਂਟ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੇਮੈਂਟ ਨਹੀਂ ਦਿੱਤੀ ਜਾਵੇਗੀ ਤਾਂ ਉਹ ਅੱਗੇ ਗਊਸ਼ਾਲਾ ਨਹੀਂ ਚਲਾ ਸਕਦੇ। ਉਨ੍ਹਾਂ ਦੀ ਦੋ ਵਾਰ ਪੇਮੈਂਟ ਨੂੰ ਲੈ ਕੇ ਕਮਿਸ਼ਨਰ ਨਾਲ ਗੱਲ ਹੋਈ ਅਤੇ ਉਨ੍ਹਾਂ ਨੇ ਪੇਮੈਂਟ ਲਈ ਉਨ੍ਹਾਂ ਨੂੰ ਮਨ੍ਹਾਂ ਨਹੀਂ ਕੀਤਾ, ਉਨ੍ਹਾਂ ਦਾ ਜਵਾਬ ਸੀ ਕਿ ਉਨ੍ਹਾਂ ਨੂੰ ਪਹਿਲਾਂ ਦੋ ਮਹੀਨੇ ਦੀ ਪੇਮੈਂਟ ਕਰ ਦੇਣਗੇ ਪਰ ਅਜੇ ਤੱਕ 2 ਮਹੀਨੇ ਦੀ ਪੇਮੈਂਟ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ।


Babita

Content Editor

Related News