ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ! ਮੋਹਾਲੀ ਦੀ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

Saturday, Oct 04, 2025 - 10:48 AM (IST)

ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ! ਮੋਹਾਲੀ ਦੀ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਮੋਹਾਲੀ (ਜੱਸੀ)- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਤਿੰਨ ਸਹਿ-ਮੁਲਜ਼ਮਾਂ ਨੂੰ ਸਥਾਨਕ ਅਦਾਲਤ ਨੇ ਅਸਲਾ ਐਕਟ ਦੇ ਇਕ ਮਾਮਲੇ ’ਚ ਬਰੀ ਕਰ ਦਿੱਤਾ ਹੈ, ਜਦ ਕਿ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੋਹਾਣਾ ਪੁਲਸ ਸਟੇਸ਼ਨ ’ਚ 2022 ’ਚ ਸ਼ੁਰੂ ਹੋਏ ਇਸ ਮੁਕੱਦਮੇ ’ਚ ਪੰਜ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ, ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਸੋਨੂੰ ਸ਼ਾਮਲ ਸਨ। ਅਦਾਲਤ ਨੇ ਲਾਰੈਂਸ ਬਿਸ਼ਨੋਈ, ਅਸੀਮ, ਦੀਪਕ ਤੇ ਵਿੱਕੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਕਿਉਂਕਿ ਪੁਲਸ ਚਾਰ ਮੁਲਜ਼ਮਾਂ ਵਿਰੁੱਧ ਅਦਾਲਤ ’ਚ ਸਬੂਤ ਪੇਸ਼ ਕਰਨ ’ਚ ਨਾਕਾਮ ਰਹੀ। ਹਾਲਾਂਕਿ ਮੇਰਠ ਦੇ ਰਹਿਣ ਵਾਲੇ ਸੋਨੂੰ ਨੂੰ ਤਿੰਨ ਸਾਲ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੇ ਉਹ ਜੁਰਮਾਨਾ ਅਦਾ ਕਰਨ ’ਚ ਅਸਫਲ ਰਹਿੰਦਾ ਹੈ ਤਾਂ ਉਸ ਦੀ ਕੈਦ ਦੀ ਮਿਆਦ ਇਕ ਮਹੀਨੇ ਲਈ ਵਧਾ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ ਨੂੰ ਸਵੇਰੇ-ਸਵੇਰੇ ਪੈ ਗਿਆ ਘੇਰਾ! ਚਾਰੇ ਪਾਸੇ ਪੁਲਸ ਹੀ ਪੁਲਸ

ਅਦਾਲਤ ਦੀ ਕਾਰਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਕਰਨ ਸੌਫਤ ਨੇ ਦਲੀਲ ਦਿੱਤੀ ਕਿ ਬਿਸ਼ਨੋਈ ਤੇ ਹੋਰਾਂ ਵਿਰੁੱਧ ਮਾਮਲਾ ਖ਼ਤਮ ਹੋ ਗਿਆ ਕਿਉਂਕਿ ਜਾਂਚ ਅਧਿਕਾਰੀ ਨੇ ਆਪਣੀ ਗਵਾਹੀ ਪੂਰੀ ਨਹੀਂ ਕੀਤੀ। ਅਦਾਲਤ ਨੇ ਕਿਹਾ ਕਿ ਉਸ ਦੇ ਅੰਸ਼ਿਕ ਬਿਆਨ ਨੂੰ ਜਾਇਜ਼ ਸਬੂਤ ਨਹੀਂ ਮੰਨਿਆ ਜਾ ਸਕਦਾ। ਸਰਕਾਰੀ ਪੱਖ ਨੇ ਰਿਕਵਰੀ ਗਵਾਹਾਂ ’ਚੋਂ ਇਕ ਸਬ-ਇੰਸਪੈਕਟਰ ਦੀਪਕ ਸਿੰਘ ਦੇ ਬਿਆਨ ’ਤੇ ਭਰੋਸਾ ਕੀਤਾ, ਜਿਸ ਨੇ ਪੁਸ਼ਟੀ ਕੀਤੀ ਕਿ ਸੋਨੂੰ ਤੋਂ ਹਥਿਆਰ ਤੇ ਕਾਰਤੂਸ ਜ਼ਬਤ ਕੀਤੇ ਗਏ ਸਨ। ਉਸ ਦੀ ਗਵਾਹੀ ਸੋਨੂੰ ’ਤੇ ਦੋਸ਼ ਨੂੰ ਸਾਬਤ ਕਰਨ ’ਚ ਮਹੱਤਵਪੂਰਨ ਸਾਬਤ ਹੋਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ! ਇਸ ਸ਼ਹਿਰ ਲਈ ਜਾਰੀ ਹੋਏ ਨਵੇਂ ਹੁਕਮ

ਸੋਨੂੰ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚਕਰਤਾਵਾਂ ਨੇ ਉਸ ਦਾ ਬਿਆਨ ਦਰਜ ਕਰ ਕੇ ਦੀਪਕ ਪੁੰਡੀਰ ਉਰਫ਼ ਦੀਪੂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਵਿਕਰਮਜੀਤ ਸਿੰਘ ਨੂੰ ਹਿਰਾਸਤ ’ਚ ਲੈ ਲਿਆ। ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਨੇ ਅਸੀਮ ਉਰਫ਼ ਹਾਸ਼ਮ ਬਾਬਾ ਦਾ ਨਾਂ ਲਿਆ। ਇਸ ਦੌਰਾਨ ਬਿਸ਼ਨੋਈ, ਅਸੀਮ, ਦੀਪਕ ਅਤੇ ਵਿੱਕੀ ਨੂੰ ਦੋਸ਼ ਸਾਬਤ ਨਾ ਹੋਣ ’ਤੇ ਕੇਸ ਤੋਂ ਰਿਹਾਅ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News