ਕੋਰੋਨਾ ਕਾਰਨ ਮਰੀਜ਼ਾਂ ਦੇ 'ਟੁੱਟਦੇ ਸਾਹਾਂ' ਨੂੰ ਬਚਾ ਰਹੀ ਮੋਹਾਲੀ ਦੀ ਇਹ ਕੰਪਨੀ, ਲਾਇਆ ਆਕਸੀਜਨ ਦਾ ਲੰਗਰ (ਤਸਵੀਰਾਂ)
Friday, Apr 30, 2021 - 03:16 PM (IST)
ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਕਾਰਨ ਮਰੀਜ਼ਾਂ ਦੇ ਟੁੱਟਦੇ ਹੋਏ ਸਾਹਾਂ ਨੂੰ ਬਚਾਉਣ ਲਈ ਮੋਹਾਲੀ ਜ਼ਿਲ੍ਹੇ ਦੀ 'ਹਾਈਟੈੱਕ ਇੰਡਸਟਰੀ' ਨੇ ਬੀੜਾ ਚੁੱਕਿਆ ਹੈ। ਇਸ ਕੰਪਨੀ ਵੱਲੋਂ ਆਕਸੀਜਨ ਦਾ ਲੰਗਰ ਲਾਇਆ ਗਿਆ ਹੈ। ਕੰਪਨੀ ਵੱਲੋਂ ਰੋਜ਼ਾਨਾ ਤਕਰੀਬਨ 1000 ਤੋਂ ਜ਼ਿਆਦਾ ਆਕਸੀਜਨ ਸਿਲੰਡਰ ਮੁਫ਼ਤ 'ਚ ਭਰੇ ਜਾ ਰਹੇ ਹਨ।
ਇਸ ਕਾਰਨ ਕੰਪਨੀ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਇਹ ਕੰਪਨੀ ਲੋਕਾਂ ਵੱਲੋਂ ਲਿਆਂਦੇ ਗਏ ਖਾਲੀ ਸਿਲੰਡਰਾਂ ਨੂੰ ਮੁਫ਼ਤ 'ਚ ਭਰ ਕੇ ਦੇ ਰਹੀ ਹੈ।
ਕੰਪਨੀ ਦੇ ਪ੍ਰਬੰਧਕ ਦਾ ਕਹਿਣਾ ਹੈ ਕਿ ਲੋੜਵੰਦ ਲੋਕ ਆਪਣਾ ਸਿਲੰਡਰ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਕੋਲੋਂ ਮਰੀਜ਼ ਬਾਰੇ ਪੁੱਛ ਕੇ ਮੁਫ਼ਤ 'ਚ ਆਕਸੀਜਨ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਰਸੋਈ ਗੈਸ ਖ਼ਪਤਕਾਰਾਂ ਲਈ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ
ਕੰਪਨੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 150 ਤੋਂ ਜ਼ਿਆਦਾ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਫ਼ਤ 'ਚ ਭਰ ਕੇ ਦਿੱਤੇ ਜਾ ਰਹੇ ਹਨ। ਟ੍ਰਾਈਸਿਟੀ ਦੇ ਮਰੀਜ਼ਾਂ ਤੋਂ ਇਲਾਵਾ ਕੰਪਨੀ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਗੈਸ ਭੇਜ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਸਿਮਰਜੀਤ ਸਿੰਘ ਬੈਂਸ ਦੇ ਸੁਰੱਖਿਆ ਮੁਲਾਜ਼ਮ ਨੂੰ ਲੱਗੀ ਗੋਲੀ, ਮੌਤ
ਦੱਸਣਯੋਗ ਹੈ ਕਿ ਕੋਰੋਨਾ ਕਾਰਨ ਇਸ ਸਮੇਂ ਪੂਰੇ ਦੇਸ਼ ਹਾਲਾਤ ਬਹੁਤ ਗੰਭੀਰ ਹੋ ਚੁੱਕੇ ਹਨ। ਵੱਡੀ ਗਿਣਤੀ 'ਚ ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ