ਮੋਹਾਲੀ ਏਅਰਪੋਰਟ ਰੋਡ ਦੀ ਮੁਰੰਮਤ ''ਤੇ ਖਰਚ ਹੋਣਗੇ 90 ਲੱਖ ਰੁਪਏ

Thursday, Nov 09, 2017 - 11:51 AM (IST)

ਮੋਹਾਲੀ ਏਅਰਪੋਰਟ ਰੋਡ ਦੀ ਮੁਰੰਮਤ ''ਤੇ ਖਰਚ ਹੋਣਗੇ 90 ਲੱਖ ਰੁਪਏ

ਮੋਹਾਲੀ : ਕਰੋੜਾਂ ਦੀ ਲਾਗਤ ਨਾਲ ਬਣੇ ਏਅਰਪੋਰਟ ਅਤੇ ਆਈ. ਟੀ. ਸਿਟੀ ਰੋਡ ਦੀ ਹੁਣ ਗਮਾਡਾ ਆਪਣੇ ਪੱਧਰ 'ਤੇ ਮੁਰੰਮਤ ਕਰਾਵੇਗਾ। ਰੋਡ 'ਤੇ ਕਿੱਥੇ ਪ੍ਰੀਮਿਕਸ ਲੇਅਰ ਪਾਉਣੀ ਹੈ ਅਤੇ ਕਿਸ ਜਗ੍ਹਾ 'ਤੇ ਖੋਦਾਈ ਦੀ ਲੋੜ ਹੈ। ਇਹ ਸਭ ਗਮਾਡਾ ਦਾ ਇੰਜੀਨੀਅਰਿੰਗ ਵਿੰਗ ਹੀ ਤੈਅ ਕਰੇਗਾ। ਆਈ. ਟੀ. ਸਿਟੀ ਰੋਡ ਦਾ ਕੰਮ ਕਰਨ ਵਾਲੇ ਠੇਕੇਦਾਰ ਦੇ ਰੋਕੇ ਗਏ ਪੈਸਿਆਂ ਦਾ ਵੀ ਇਸ ਕੰਮ 'ਚ ਇਸਤੇਮਾਲ ਕੀਤਾ ਜਾਵੇਗਾ। ਏਅਰਪੋਰਟ ਰੋਡ 'ਤੇ ਜੋ ਵੀ ਖਰਚਾ ਹੋਵੇਗਾ, ਉਹ ਗਮਾਡਾ ਠੇਕੇਦਾਰ ਦੇ ਮੈਂਟੇਨੈਂਸ ਪੀਰੀਅਡ ਤਹਿਤ ਕਰਵਾਏਗਾ। ਗਮਾਡਾ ਇਸ ਦੀ ਮੁਰੰਮਤ 'ਤੇ ਹੁਣ ਕਰੀਬ 90 ਲੱਖ ਰੁਪਏ ਖਰਚ ਕਰੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸੜਕ ਦਾ ਦੁਬਾਰਾ ਨਿਰਮਾਣ ਕਰਨ 'ਚ ਕਾਫੀ ਪਰੇਸ਼ਾਨੀ ਹੋਵੇਗੀ। ਇਸ ਲਈ ਜਿਨ੍ਹਾਂ ਥਾਵਾਂ 'ਤੇ ਵਾਰ-ਵਾਰ ਟੋਏ ਪੈ ਰਹੇ ਹਨ, ਉਨ੍ਹਾਂ ਥਾਵਾਂ ਦੀ ਮੁਰੰਮਤ ਕੀਤੀ ਜਾਵੇਗੀ।


Related News