ਮੋਹਾਲੀ ਜ਼ਿਲ੍ਹੇ ''ਚ 150 ਨਵੇਂ ਕੇਸਾਂ ਦੀ ਪੁਸ਼ਟੀ ਤੇ 141 ਮਰੀਜ਼ ਹੋਏ ਠੀਕ

09/21/2020 7:43:57 PM

ਮੋਹਾਲੀ, (ਪਰਦੀਪ)- ਪਿਛਲੇ 10 ਦਿਨਾਂ ਤੋਂ ਕੋਵਿਡ ਦੇ ਕੇਸਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਮੁਕਾਬਲੇ ਪਿਛਲੇ 2 ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਵਿਚ ਵਾਧਾ ਦਰ ਘਟੀ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦਿੱਤੀ। ਕੋਵਿਡ-19 ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਸਤੰਬਰ 21 ਨੂੰ ਜ਼ਿਲੇ ਵਿਚ 150 ਨਵੇਂ ਕੇਸ ਆਏ ਹਨ ਅਤੇ 141 ਮਰੀਜ਼ਾਂ ਨੇ ਕੋਵਿਡ ਨੂੰ ਮਾਤ ਦਿੱਤੀ ਹੈ। ਇਸੇ ਤਰ੍ਹਾਂ 20 ਸਤੰਬਰ ਨੂੰ ਜ਼ਿਲੇ ਵਿਚ 134 ਨਵੇਂ ਕੇਸ ਦਰਜ਼ ਹੋਏ ਸਨ ਅਤੇ 112 ਮਰੀਜ਼ ਠੀਕ ਹੋਏ ਸਨ। ਨਵੇਂ ਕੇਸਾਂ ਬਾਰੇ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਹਾਲੀ ਸ਼ਹਿਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 41 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 11 ਕੇਸ, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 26 ਕੇਸ, ਢਕੌਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 50 ਕੇਸ, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 11 ਕੇਸ, ਬੂਥਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 3 ਕੇਸ, ਕੁਰਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 7 ਕੇਸ, ਬਨੂੰੜ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ 1 ਕੇਸ ਸ਼ਾਮਲ ਹਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 2 ਮਰੀਜ਼ਾਂ ਦੀ ਮੌਤ ਗਈ ਹੈ ਜਿਨ੍ਹਾਂ ਵਿਚ ਫ਼ੇਜ਼-10 ਮੋਹਾਲੀ ਤੋਂ 82 ਸਾਲਾ ਔਰਤ ਦੀ ਗਿਆਨ ਸਾਗਰ ਵਿਖੇ (ਸ਼ੂਗਰ ਦਾ ਮਰੀਜ਼) ਅਤੇ ਡੇਰਾਬੱਸੀ ਤੋਂ 46 ਸਾਲਾ ਵਿਅਕਤੀ ਦੀ ਇੰਡਸ ਹਸਪਤਾਲ (ਸ਼ੂਗਰ ਦਾ ਮਰੀਜ਼) ਵਿਖੇ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤਕ ਦਰਜ਼ ਕੀਤੇ ਗਏ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 8512 ਹੋ ਗਈ ਹੈ, ਜਿਨ੍ਹਾਂ ਵਿਚ ਐਕਟਿਵ ਕੇਸਾਂ ਦੀ ਗਿਣਤੀ 2642 ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 5708 ਹੈ, ਜਦ ਕਿ ਹੁਣ ਤਕ ਕੁਲ 163 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।       


Bharat Thapa

Content Editor

Related News