10ਵੀਂ ਦੇ ਰੋਲ ਨੰਬਰ ਲਾਗਇਨ ਆਈ. ਡੀ. ''ਤੇ ਅੱਪਲੋਡ

Tuesday, Mar 05, 2019 - 09:23 AM (IST)

10ਵੀਂ ਦੇ ਰੋਲ ਨੰਬਰ ਲਾਗਇਨ ਆਈ. ਡੀ. ''ਤੇ ਅੱਪਲੋਡ

ਮੋਹਾਲੀ(ਨਿਆਮੀਆਂ)— 10ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ, ਜੋ 15 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ, ਸਬੰਧੀ ਰੈਗੂਲਰ/ਓਪਨ ਸਕੂਲ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਕੂਲ ਲਾਗਇਨ ਆਈ. ਡੀ. 'ਤੇ 4 ਮਾਰਚ ਨੂੰ ਅਪਲੋਡ ਕਰ ਦਿੱਤੇ ਗਏ ਹਨ। ਪ੍ਰਾਈਵੇਟ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਵੀ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਹਨ। ਰੈਗੂਲਰ/ਓਪਨ ਸਕੂਲ ਦੇ ਰੋਲ ਨੰਬਰ ਚੈੱਕ ਕਰਕੇ ਪ੍ਰੀਖਿਆਰਥੀਆਂ ਨੂੰ ਦੇ ਦਿੱਤੇ ਜਾਣ।

ਜੇਕਰ ਕਿਸੇ ਪ੍ਰੀਖਿਆਰਥੀ ਦੇ ਰੋਲ ਨੰਬਰ ਵਿਚ ਕਿਸੇ ਪ੍ਰਕਾਰ ਦੇ ਵੇਰਵਿਆਂ ਵਿਚ ਕੋਈ ਤਰੁੱਟੀ ਆਉਂਦੀ ਹੈ ਤਾਂ ਤੁਰੰਤ ਉਸ ਨੂੰ ਦੂਰ ਕਰਵਾਉਣ ਲਈ ਦਸਤਾਵੇਜ਼ੀ ਸਬੂਤ ਦਫਤਰ ਨੂੰ ਪੇਸ਼ ਕੀਤੇ ਜਾਣ। ਇਹ ਸੋਧ ਬਣਦੀ ਫੀਸ ਮੁੱਖ ਦਫ਼ਤਰ ਵਿਖੇ ਜਮ੍ਹਾ ਕਰਵਾਉਣ ਉਪਰੰਤ ਹੀ ਕੀਤੀ ਜਾਵੇਗੀ।


author

cherry

Content Editor

Related News